ਫਰੀਦਕੋਟ ਦੇ ਯੂ.ਪੀ. ਨਾਲ ਸਬੰਧਤ 280 ਮਜ਼ਦੂਰ ਗ੍ਰਹਿ ਰਾਜ ਲਈ ਰਵਾਨਾ **ਵਿਸ਼ੇਸ਼ 11 ਬੱਸਾਂ ਰਾਹੀਂ ਫਰੀਦਕੋਟ ਤੋਂ ਰੇਲਵੇ ਸਟੇਸ਼ਨ ਫਿਰੋਜ਼ਪੁਰ ਲਈ ਰਵਾਨਾ ਕੀਤਾ ਗਿਆ **2 ਵਿਸ਼ੇਸ਼ ਸ਼ਰਮਿਕ ਰੇਲ ਗੱਡੀਆਂ ਰਾਹੀਂ ਫਿਰੋਜ਼ਪੁਰ ਤੋਂ ਅਮੇਠੀ, ਅਯੋਧਿਆ ਅਤੇ ਗੋਰਖਪੁਰ ਆਦਿ ਏਰੀਏ ਵਿੱਚ ਜਾਣਗੀਆਂ ਰੇਲ ਗੱਡੀਆਂ
*ਜਿਲਾ ਪ੍ਰਸ਼ਾਸਨ ਵੱਲੋਂ 2 ਵਕਤ ਦਾ ਖਾਣਾ ਤੇ ਸੁੱਕੀ ਰਸਦ ਨਾਲ ਮਜ਼ਦੂਰਾਂ ਨੂੰ ਪੀ.ਆਰ.ਟੀ.ਸੀ. ਦੀਆਂ ਬੱਸਾਂ ਰਾਹੀਂ ਭੇਜਿਆ ਗਿਆ **ਮਜ਼ਦੂਰਾਂ ਦੇ ਕਿਰਾਏ ਅਤੇ ਖਾਣੇ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ **ਮਜ਼ਦੂਰਾਂ ਵੱਲੋਂ ਘਰ ਵਾਪਸੀ ਦੇ ਵਧੀਆ ਪ੍ਰਬੰਧਾਂ ਲਈ ਜਿਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਧੰਨਵਾਦ
ਫਰੀਦਕੋਟ / 15 ਮਈ / ਏਨ ਏਸ ਬੀ ਨਿਉਜ
ਪੰਜਾਬ ਸਰਕਾਰ ਵੱਲੋਂ ਰਾਜ ਵਿਚ ਦੂਜੇ ਰਾਜਾਂ ਦੇ ਵਸਨੀਕ ਜ਼ੋ ਕਿ ਕਰਫਿਊ ਜਾਂ ਲਾਕਡਾਊਨ ਦੌਰਾਨ ਜ਼ਿਲੇ ਵਿਚ ਫਸ ਗਏ ਸਨ ਉਨਾਂ ਨੂੰ ਉਨਾਂ ਦੇ ਗ੍ਰਹਿ ਰਾਜਾਂ ਵਿਚ ਵਾਪਿਸ ਭੇਜਣ ਲਈ ਵੱਡੀ ਪੱਧਰ ਤੇ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵੱਲੋਂ ਫਰੀਦਕੋਟ ਜ਼ਿਲੇ ਵਿਚ ਯੂ ਪੀ ਰਾਜ ਨਾਲ ਸਬੰਧਤ 280 ਮਜ਼ਦੂਰਾਂ ਨੂੰ ਉਨਾਂ ਦੇ ਪਿੱਤਰੀ ਰਾਜ ਵਿਚ ਵਾਪਸ ਭੇਜਿਆ ਜਾ ਰਿਹਾ ਹੈ।

ਉਪਮੰਡਲ ਮੈਜਿਸਟਰੇਟ ਜੈਤੋ ਮੈਡਮ ਮਨਦੀਪ ਕੌਰ ਨੋਡਲ ਅਫਸਰ ਵਲੋਂ ਅੱਜ ਇਥੋਂ ਦੇ ਬੱਸ ਸਟੈਂਡ ਤੋਂ ਪੀ ਆਰ ਟੀ ਸੀ ਦੀਆਂ 11 ਬੱਸਾਂ ਵਿਚ ਅਮੇਠੀ, ਅਯੋਧਿਆ ਅਤੇ ਗੋਰਖਪੁਰ ਨਾਲ ਸਬੰਧਿਤ 280 ਲੋਕਾਂ ਨੂੰ ਫਿਰੋਜ਼ਪੁਰ ਲਈ ਰਵਾਨਾ ਕੀਤਾ ਗਿਆ ਜਿਥੋਂ ਕਿ ਗੋਰਖੁਰ (ਯੂ ਪੀ) ਅਤੇ ਅਮੇਠੀ ਲਈ ਸਪੈਸ਼ਲ ਰੇਲ ਗੱਡੀ ਰਵਾਨਾ ਹੋਵੇਗੀ।

ਮੈਡਮ ਮਨਦੀਪ ਕੋਰ ਨੇ ਇਸ ਮੌਕੇ ਦੱਸਿਆ ਕਿ ਇਨਾਂ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਦੀ ਵੈਬ-ਸਾਈਟ ਤੇ ਆਪਣੇ ਆਪ ਨੂੰ ਰਜਿਸਟਰਡ ਕਰਨ ਅਤੇ ਸਬੰਧਤ ਐਸ ਡੀ ਐਮ ਦਫਤਰ ਵਿਚ ਇਸ ਸਬੰਧੀ ਅਰਜ਼ੀ ਦੇਣ ਉਪਰੰਤ ਸਿਹਤ ਵਿਭਾਗ ਦੀਆ ਵੱਖ ਵੱਖ ਟੀਮਾਂ ਵੱਲੋਂ ਇਨਾਂ ਦੀ ਥਰਮਲ ਸਕਰੀਨਿੰਗ ਤੋਂ ਇਲਾਵਾ ਸਿਹਤ ਜਾਂਚ ਕੀਤੀ ਗਈ ਅਤੇ ਇਹ ਸਾਰੇ ਹੀ 280 ਲੋਕ ਮੈਡੀਕਲ ਫਿੱਟ ਪਾਏ ਗਏ।

ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਤਰਸੇਮ ਚੰਦ ਨੇ ਦੱਸਿਆ ਕਿ ਅੱਜ ਸਵੇਰੇ ਫਰੀਦਕੋਟ,ਕੋਟਕਪੂਰਾ ਅਤੇ ਜੈਤੋ ਨਾਲ ਸਬੰਧਤ ਇਨਾਂ ਲੋਕਾਂ ਨੂੰ ਜ਼ੋ ਕਿ ਯੂ ਪੀ ਦੇ ਵੱਖ ਵੱਖ ਜਿਲਿ•ਆਂ ਦੇ ਵਸਨੀਕ ਸਨ ਨੂੰ ਬੱਸ ਸਟੈਂਡ ਫਰੀਦਕੋਟ ਵਿਖੇ ਇੱਕਠਾ ਕੀਤਾ ਗਿਆ ਅਤੇ ਇਨਾਂ ਨੂੰ ਸਵੇਰੇ ਬਰੇਕ ਫਾਸਟ ਕਰਵਾਇਆ ਗਿਆ ਅਤੇ ਉਸ ਉਪਰੰਤ ਦੁਪਹਿਰ ਦਾ ਖਾਣਾ ਅਤੇ ਹੋਰ ਸੁੱਕਾ ਰਾਸ਼ਨ ਨਾਲ ਦੇ ਕੇ ਇਨਾਂ ਸਮੂਹ ਨਾਗਰਿਕਾਂ ਨੂੰ ਇਥੋ ਰਵਾਨਾ ਕੀਤਾ ਅਤੇ ਉਨਾਂ ਦੇ ਚੰਗੇ ਸਫਰ ਲਈ ਸੁਭਕਾਮਨਾਵਾਂ ਦਿੱਤੀਆਂ। ਉਨਾ ਕਿਹਾ ਕਿ ਮਜ਼ਦੂਰਾਂ ਦੇ ਕਿਰਾਏ ਅਤੇ ਖਾਣੇ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।

ਇਸ ਮੌਕੇ ਵੱਡੀ ਗਿਣਤੀ ਵਿਚ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਉਨਾਂ ਨੂੰ ਵਾਪਸ ਉਨਾਂ ਦੇ ਰਾਜ ਵਿਚ ਭੇਜਣ ਅਤੇ ਉਨਾਂ ਨੂੰ ਸਫਰ ਦੀਆਂ ਹੋਰ ਸੁੱਖ ਸਹੂਲਤਾਂ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਤੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਅਨਿਲ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀ ਤੇ ਸਬੰਧਤ ਕਰਮਚਾਰੀ ਹਾਜ਼ਰ ਸਨ।