April 28, 2025

ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਵਾਉਣ ਲਈ ਉਪਰਾਲੇ ਸ਼ੁਰੂ **ਬੇਰੁਜ਼ਗਾਰ ਆਪਣੇ ਆਪ ਨੂੰ ਵਿਭਾਗ ਦੀ ਸਾਈਟ ਤੇ ਰਜਿ: ਕਰਨ

0

*ਹੋਰ ਮਦਦ ਲਈ ਹੈਲਪ ਲਾਈਨ ਨੰ: 9988350193 ਤੇ ਸੰਪਰਕ ਕੀਤਾ ਜਾ ਸਕਦਾ ਹੈ

ਫਰੀਦਕੋਟ / 2 ਜੂਨ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਦੇ ਬਚਾਅ ਲਈ ਕੀਤੀ ਤਾਲਾਬੰਦੀ ‘ਚ ਦਿੱਤੀ ਜਾ ਰਹੀ ਢਿੱਲ ਤੋਂ ਬਾਅਦ ਜ਼ਿਲੇ ਅੰਦਰ ਫੈਕਟਰੀਆਂ/ਕਾਰਖਾਨੇ ਅਤੇ ਹੋਰ ਕੰਮਕਾਜ ਵਾਲੀਆਂ ਸੰਸਥਾਵਾਂ ਨੂੰ ਚਲਾਉਣ ਲਈ ਇਜ਼ਾਜ਼ਤ ਦਿੱਤੀ ਗਈ ਹੈ। ਸਕੱਤਰ ਰੋਜ਼ਗਾਰ ਜਨਰੇਸ਼ਨ ਟ੍ਰੇਨਿੰਗ ਵਿਭਾਗ ਸ਼੍ਰੀ ਰਾਹੁਲ ਤਿਵਾੜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਘਰ-ਘਰ ਰੋਜ਼ਗਾਰ ਤਹਤਿ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਵਲੋਂ ਪੜੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਅਤੇ ਕਿਰਤੀਆਂ/ਮਜ਼ਦੂਰਾਂ ਨੂੰ ਰੋਜ਼ਗਾਰ ਦਿਵਾਉਂਣ ਲਈ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ।

ਇਸ ਸਬੰਧੀ ਡਿਪਟੀ ਕਮਿਸ਼ਨਰ  ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਰੋਜ਼ਗਾਰ ਵਿਭਾਗ ਵਲੋਂ ਫੈਕਟਰੀਆਂ/ਖੇਤੀਬਾੜੀ ਤੇ ਉਸਾਰੀ ਦੇ ਕੰਮਾਂ ਤੇ ਰੋਜ਼ਗਾਰ ਦੀ ਭਾਲ ‘ਚ ਲੱਗੇ ਕਿਰਤੀਆਂ/ਮਜ਼ਦੂਰਾਂ ਲਈ ਰੋਜ਼ਗਾਰ ਦਫ਼ਤਰ ਫਰੀਦਕੋਟ ਵਲੋਂ ://..///੧5੍ਰ74੯੧51/?= ਲਿੰਕ ਤਿਆਰ ਕੀਤਾ ਗਿਆ ਹੈ, ਜਿਸ ਤੇ ਉਹ ਆਪਣੇ ਆਪ ਨੂੰ ਦਰਜ਼  (ਰਜਿ:) ਕਰ ਸਕਦੇ ਹਨ ਤਾਂ ਜੋ ਉਨਾਂ ਨੂੰ ਉਨਾਂ ਦੀ ਜਰੂਰਤ ਅਨੁਸਾਰ ਕੰਮ ਮੁਹੱਈਆ ਕਰਵਾਇਆ ਜਾ ਸਕੇ। 

ਇਸੇ ਤਰਾਂ ਕਿਸਾਨਾਂ/ਫੈਕਟਰੀ ਦੇ ਮਾਲਕਾਂ, ਉਸਾਰੀ ਦੇ ਕੰਮ ਨਾਂਲ ਸਬੰਧਿਤ ਠੇਕੇਦਾਰਾਂ ਤੇ ਕਿਸੇ ਕੰਮ ਜਿਸ ਲਈ ਕਿਰਤੀਆਂ ਦੀ ਲੋੜ ਹੈ ਉਹ ਇਸ ://..///੧54੧33 ੭7”੭੯੬9/?= ਲਿੰਕ ‘ਤੇ ਦਰਜ ਕਰ ਸਕਦੇ ਹਨ, ਜਦ ਕਿ ਬੇਰੁਜ਼ਗਾਰ, ਸਕਿੱਲਡ ਤੇ ਸੈਮੀ ਸਕਿਲਡ ਨੌਜਵਾਨ ਵਿਭਾਗ ਦੀ ਵੈੱਬਸਾਈਟ ਮਮਮ।ਬਪਗਾਠ।ਫਰਠ ‘ਤੇ ਦਰਜ ਕਰਨ ਤਾਂ ਜੋ ਉਨਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦਿਵਾਇਆ ਜਾ ਸਕੇ। ਇਸੇ ਤਰਾਂ ਜਿਹੜੇ ਨੌਜਵਾਨ ਆਪਣਾ ਸਵੈ ਰੋਜ਼ਗਾਰ ਕਰਨਾ ਚਾਹੁੰਦੇ ਹਨ ਤੇ ਸਰਕਾਰਵਲੋਂ ਵਿੱਤੀ ਮਦਦ/ਕਰਜ਼ਾ ਲੈਣ ਦੇ ਚਾਹਵਾਨ ਹਨ, ਉਹ ://..////੧619੪82”੨65੧“੯65੍ਰ/?=੦*=੦*=ਲਿੰਕ ਤੇ ਦਰਜ ਕਰਨ।

ਜਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ, ਫਰੀਦਕੋਟ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਜਿਲਾ ਰੋਜ਼ਗਾਰ ਦਫ਼ਤਰ ਵਲੋਂ ਬੇਰੁਜ਼ਗਾਰ ਪ੍ਰਾਰਥੀਆਂ ਦੀ ਮਦਦ ਲਈ ਹੈਲਪ ਲਾਈਨ ਨੰਬਰ 9988350193 ਅਤੇ ਈਮੇਲ 0. ਜਾਰੀ ਕੀਤਾ ਗਿਆ ਹੈ ਜੋ ਵੀ ਪ੍ਰਾਰਥੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਉਹ ਇਸ ਨੰਬਰ ਅਤੇ ਈਮੇਲ ਤੇ ਕੰਮ ਵਾਲੇ ਦਿਨ ਦਫ਼ਤਰੀ ਸਮੇਂ ਵਿੱਚ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸੰਪਰਕ ਕਰ ਸਕਦੇ ਹਨ।

Leave a Reply

Your email address will not be published. Required fields are marked *