ਏ.ਡੀ.ਸੀ (ਵਿ) ਵੱਲੋਂ ਬੈਂਕਰਜ਼ ਨਾਲ ਮੀਟਿੰਗ ***ਬੈਕਾਂ ਦੀ ਕਰਜਾ ਯੋਜਨਾ ਦਾ ਲਾਭ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਦਿੱਤਾ ਜਾਵੇ- ਸਹੋਤਾ ***ਬੈਂਕਾਂ ਅੰਦਰ ਕੋਵਿਡ-19 ਸਬੰਧੀ ਸਾਵਧਾਨੀਆਂ ਦੀ ਪਾਲਣਾ ਦੇ ਆਦੇਸ਼
ਫਰੀਦਕੋਟ / 23 ਮਾਰਚ ( NSB News )
ਵਧੀਕ ਡਿਪਟੀ ਕਮਿਸ਼ਨਰ (ਵਿ) ਫਰੀਦਕੋਟ, ਸ਼੍ਰੀ ਪ੍ਰੀਤਮਹਿੰਦਰ ਸਿੰਘ ਸਹੋਤਾ ਦੀ ਅਗਵਾਈ ਹੇਠ ਮਿਨੀ ਸਕੱਤਰੇਤ ਦੇ ਅਸ਼ੋਕਾਂ ਚੱਕਰ ਹਾਲ ਵਿੱਚ ਬੈਂਕਰਜ਼ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-ਵੱਖ ਬੈਂਕਾ ਦੇ ਮੈਨੇਜਰ/ਨੁਮਾਇਦਿਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾ ਦੇ ਕਰਮਚਾਰੀ ਸ਼ਾਮਿਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਏ.ਡੀ.ਸੀ (ਵਿ) ਸ਼੍ਰੀ ਪ੍ਰੀਤਮਹਿੰਦਰ ਸਿੰਘ ਸਹੋਤਾ ਨੇ ਕਿਹਾ ਕਿ ਸਰਕਾਰੀ ਵਿਭਾਗਾ ਵਿੱਚ ਬੈਂਕਾਂ ਸਬੰਧੀ ਆਉਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਬੈਂਕਰਜ਼ ਨਾਲ ਤਾਲਮੇਲ ਕਰਕੇ ਜਲਦੀ ਤੋਂ ਜਲਦੀ ਸੁਲਝਾਇਆ ਜਾਵੇ, ਤਾਂ ਜੋ ਲੋਕਾਂ ਨੂੰ ਸਰਕਾਰੀ ਸਹੂਲਤ ਲੈਣ ਵਿੱਚ ਕਿਸੇ ਪ੍ਰਕਾਰ ਦੀ ਮੁਸ਼ਕਲ ਨਾ ਆਵੇ। ਉਨ੍ਹਾਂ ਬੈਂਕਰਜ਼ ਨੂੰ ਕਿਹਾ ਕਿ ਹਰੇਕ ਬੈਂਕ ਖਾਤਾ ਧਾਰਕ ਦੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸਰੁੱਖਿਆ ਬੀਮਾ ਯੋਜਨਾ ਅਤੇ ਹੋਰ ਇਨਸ਼ੋਰੈਸ ਪਾਲਿਸੀ ਤਹਿਤ ਬੀਮੇ ਕਰਵਾਏ ਜਾਣ ਤਾਂ ਜੋ ਦੁਰਘਟਨਾ ਹੋਣ ਜਾਂ ਦੁਰਘਟਨਾ ਵਿੱਚ ਮੌਤ ਹੋਣ ਤੇ ਪਰਿਵਾਰ ਨੂੰ ਮਾਲੀ ਸਹਾਇਤਾ ਮਿਲ ਸਕੇ। ਉਨ੍ਹਾਂ ਬੈਂਕਾ ਦੀ ਸਰੁੱਖਿਆ ਵੱਲ ਖਾਸ ਧਿਆਨ ਦਿੰਦੇ ਹੋਏ ਹਦਾਇਤ ਕੀਤੀ ਕਿ ਹਰੇਕ ਬੈਂਕ/ ਏ.ਟੀ.ਐਮ ਵਿੱਚ ਸਰੁੱਖਿਆ ਕਰਮਚਾਰੀਆਂ ਦਾ ਹੋਣਾ ਅਤੇ ਸੀ.ਸੀ.ਟੀ.ਵੀ ਕੈਮਰੇ ਹੋਣੇ ਅਤਿ ਜ਼ਰੂਰੀ ਹਨ, ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ।
ਅੰਤ ਵਿੱਚ ਏ.ਡੀ.ਸੀ (ਵਿ) ਨੇ ਸਾਰੇ ਬੈਂਕ ਮੁਲਾਜ਼ਮਾ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਪ ਮਾਸਕ ਪਹਿਨਣ ਅਤੇ ਮਾਸਕ ਤੋਂ ਬਿਨ੍ਹਾਂ ਕਿਸੇ ਵੀ ਵਿਅਕਤੀ ਨੂੰ ਬੈਂਕ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ। ਬੈਂਕਰਜ਼ ਨੂੰ ਹਦਾਇਤ ਕੀਤੀ ਕਿ ਬੈਂਕ ਵਿੱਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਸੈਨੇਟਾਈਜ਼ਰ ਅਤੇ ਮਾਸਕਾਂ ਦਾ ਖਾਸ ਪ੍ਰਬੰਧ ਕੀਤਾ ਜਾਵੇ। ਬੈਂਕ ਵਿੱਚ ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਇਸ ਮਹਾਂਮਾਰੀ ਤੋਂ ਖੁੱਦ ਨੂੰ ਅਤੇ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਅਮਨ ਆਨੰਦ (ਡਾਇਰੈਕਟਰ ਆਰ.ਸੈਟੀ, ਪੰਜਾਬ ਐਂਡ ਸਿੰਧ ਬੈਂਕ), ਹਿਤੇਸ਼ ਅਰੋੜਾ (ਲੀਡ ਬੈਂਕ ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ), ਰਸ਼ੀਦ (ਡੀ.ਡੀ.ਐਮ, ਨਾਬਾਰਡ) ਅਤੇ ਲਛਮਣ ਸਿੰਘ ਸਬ-ਇੰਸਪੈਕਟਰ ਥਾਣਾ ਸਦਰ ਫਰਦੀਕੋਟ, ਬਲਜਿੰਦਰ ਸਿੰਘ ਬਾਜਵਾ, ਡੀ.ਪੀ.ਐਮ (ਐਨ.ਆਰ.ਐਲ.ਐਮ) ਗੁਰਪ੍ਰੀਤ ਸਿੰਘ, ਬੀ.ਪੀ.ਐਮ ਅਤੇ ਨੇਹਾ ਮਨਚੰਦਾ ਬੀ.ਪੀ.ਐਮ (ਦੋਨੋ ਐਨ.ਆਰ.ਐਲ.ਐਮ ਕਰਮਚਾਰੀ) ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਹੋਏ।