Site icon NewSuperBharat

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੀਟਿੰਗ ***ਡੀ.ਸੀ., ਵੀ.ਸੀ., ਰਜਿਸਟਰਾਰ ਨੇ ਸੁਸਾਇਟੀ ਦੇ ਮੈਂਬਰਾਂ ਨੂੰ ਮੁਸ਼ਕਿਲਾਂ ਦੇ ਹੱਲ ਦਾ ਦਿੱਤਾ ਭਰੋੋਸਾ

ਫਰੀਦਕੋੋਟ 17 ਮਾਰਚ ()

ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋੋਟ ਨਾਲ ਸਬੰਧਤ ਵੱਖ ਵੱਖ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵੱਲੋੋਂ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਰਹਿਨੁਮਾਈ ਹੇਠ ਬਣਾਈ ਗਈ ਵਿਸ਼ੇਸ਼ ਕਮੇਟੀ ਜਿਸ ਵਿੱਚ ਡਾ. ਰਾਜ ਬਹਾਦਰ ਉਪ ਕੁੱਲਪਤੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਜ਼,ਡਾ. ਰੂਹੀ ਦੁੱਗ ਰਜਿਸਟਰਾਰ ਸਮੇਤ ਹਸਪਤਾਲ ਅਤੇ ਕਾਲਜ ਦੇ ਹੋੋਰ ਅਧਿਕਾਰੀ ਵੀ ਸ਼ਾਮਲ ਹਨ ਵੱਲੋੋਂ ਇਨਾਂ ਸਮੱਸਿਆਵਾਂ ਦੇ ਹੱਲ ਲਈ ਭਾਈ ਘੱਨਈਆਂ ਕੈਂਸਰ ਰੋੋਕੂ ਸੁਸਾਇਟੀ ਅਤੇ ਹੋੋਰ ਸਵੈ ਸੇਵੀ ਸੰਸਥਾਵਾਂ ਨਾਲ ਡੀ.ਸੀ. ਦਫਤਰ ਦੇ ਅਸ਼ੋੋਕਾ ਚੱਕਰ ਮੀਟਿੰਗ ਹਾਲ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਅਤੇ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ।

ਇਸ ਮੌੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਅਤੇ ਉਪ ਕੁੱਲਪਤੀ ਡਾ. ਰਾਜ ਬਹਾਦਰ ਨੇ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਯਕੀਨ ਦਵਾਇਆ ਕਿ ਜਿਲਾ ਪ੍ਰਸ਼ਾਸਨ ਯੂਨੀਵਰਸਿਟੀ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਮੂਹ ਅਧਿਕਾਰੀਆਂ ਨੂੰ ਉਨਾਂ ਵੱਲੋੋਂ ਉਠਾਏ ਗਏ ਵੱਖ ਵੱਖ ਮੁੱਦਿਆਂ ਅਤੇ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨਾਂ ਇਨਾਂ ਸਮੱਸਿਆਵਾਂ ਦੇ ਹੱਲ ਲਈ ਸੰਸਥਾਵਾਂ ਦੇ ਸਹਿਯੋੋਗ ਦੀ ਅਪੀਲ ਵੀ ਕੀਤੀ।

ਇਸ ਮੌੌਕੇ ਸੁਸਾਇਟੀ ਦੇ ਆਗੂਆਂ ਵੱਲੋੋਂ ਉਠਾਏ ਗਏ ਮੁੱਦਿਆਂ ਜਿਵੇਂ ਕਿ ਹਸਪਤਾਲ ਵਿੱਚ ਪਾਰਕਿੰਗ ਪ੍ਰਬੰਧ, ਵਾਹਨ ਚੋੋਰੀ ਦੀਆਂ ਘਟਨਾਵਾਂ, ਮਰੀਜ਼ਾਂ ਦੇ ਵਾਰਸਾਂ ਨਾਲ ਵਧੀਆ ਵਿਹਾਰ ਕਰਨ, ਹਸਪਤਾਲ ਦਾ ਰਾਮ ਬਾਗ ਸਾਈਡ ਗੇਟ ਖੋੋਲਣ, ਐਮਰਜੈਂਸੀ ਲਈ ਦਵਾਈਆਂ ਦੀ ਘਾਟ, ਹਸਪਤਾਲ ਵਿੱਚ ਸਾਫ ਸਫਾਈ, ਲੋੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਪਲੇਟ ਨੰਬਰ ਜਾਰੀ ਕਰਨ ਅਤੇ ਮਰੀਜਾਂ ਅਤੇ ਉਨਾਂ ਦੇ ਵਾਰਸਾਂ ਦੇ ਬੈਠਣ ਲਈ ਹੋੋਰ ਵਧੀਆ ਪ੍ਰਬੰਧ ਕਰਨ ਲਈ ਆਦਿ ਮੁੱਦੇ ਕਮੇਟੀ ਸਾਹਮਣੇ ਰੱਖੇ ।ਇਸ ਮੌੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਅ, ਉਪ ਕੁੱਲਪਤੀ ਡਾ. ਰਾਜ ਬਹਾਦਰ ਅਤੇ ਰਜਿਸਟਰਾਰ ਡਾ. ਰੂਹੀ ਦੁੱਗ ਨੇ ਕਿਹਾ ਕਿ ਭਵਿੱਖ ਵਿੱਚ ਵਾਹਨ ਚੋੋਰੀ ਦੀਆਂ ਘਟਨਾਵਾਂ ਨੂੰ ਰੋੋਕਣ ਲਈ ਹਸਪਤਾਲ ਵਿੱਚ ਪੁਲਿਸਪੋਸਟ ਬਣਾ ਦਿੱਤੀ ਗਈ ਹੈ ਜਦੋੋਂ ਕਿ ਇਸ ਤੋੋਂ ਇਲਾਵਾ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਵੀ ਵਾਧਾ ਕੀਤਾ ਜਾਵੇਗਾ ਅਤੇ ਪਾਰਕਿੰਗ ਲੈਣ ਵਾਲੇ ਠੇਕੇਦਾਰਾਂ ਦੀ ਵਾਹਨ ਸਬੰਧੀ ਜਿੰਮੇਵਾਰੀ ਨਿਰਧਾਰਤ ਕੀਤੀ ਜਾਵੇਗੀ। ਉਨਾਂ ਇਹ ਵੀ ਕਿਹਾ ਕਿ ਹਸਪਤਾਲ ਦੇ ਸਮੂਹ ਸਟਾਫ ਨੂੰ ਮਰੀਜਾਂ ਅਤੇ ਉਨਾਂ ਦੇ ਵਾਰਸਾਂ ਨਾਲ ਮਿਲਵਰਤਨ ਵਾਲਾ ਵਿਹਾਰ ਕਰਨ ਦੇ ਸਖਤ ਨਿਰਦੇਸ਼ ਦਿੱਤੇ ਗਏ ਹਨ। ਇਸ ਤੋੋਂ ਇਲਾਵਾ ਐਮਰਜੈਂਸੀ ਲਈ ਦਵਾਈਆਂ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਸੇਵਾ ਫੰਡ ਪ੍ਰਾਪਤ ਕੀਤੇ ਜਾਣਗੇ। ਉਨਾਂ ਇਹ ਵੀ ਕਿਹਾ ਕਿ ਮਰੀਜਾਂ ਦੀ ਪਰਚੀਆਂ ਕੱਟਣ ਲਈ ਹਸਪਤਾਲ ਵਿੱਚ 9 ਕਾਊਂਟਰ ਕੰਮ ਕਰ ਰਹੇ ਹਨ ਜਿੰਨਾਂ ਵਿਚੋੋਂ 2 ਕਾਊਂਟਰ 24 ਘੰਟੇ ਖੁੱਲੇ ਰਹਿਣਗੇ। ਉਨਾਂ ਇਹ ਵੀ ਕਿਹਾ ਕਿ ਹਸਪਤਾਲ ਸਬੰਧੀ ਲੋੋਕਾਂ ਦੀਆਂ ਮੁਸ਼ਕਿਲਾਂ ਆਦਿ ਲਈ ਜਲਦੀ ਹੀ ਕੰਪਲੇਟ ਨੰਬਰ ਵੀ ਜਾਰੀ ਕਰ ਦਿੱਤਾ ਜਾਵੇਗਾ। ਇਸ ਤੋੋਂ ਇਲਾਵਾ ਹਸਪਤਾਲ ਦਾ ਰਾਮ ਬਾਗ ਗੇਟ ਖੋੋਲਣ ਲਈ ਕਮੇਟੀ ਵੱਲੋੋਂ ਫਿਰ ਦੁਬਾਰਾ ਮੀਟਿੰਗ ਕਰਨ ਦਾ ਨਿਰਣਾ ਲਿਆ ਗਿਆ ਹੈ।

ਇਸ ਮੀਟਿੰਗ ਵਿੱਚ ਐਸ.ਡੀ.ਐਮ. ਮੈਡਮ ਪੂਨਮ ਸਿੰਘ, ਐਸ.ਪੀ. (ਐਚ) ਸ੍ਰੀ ਕੁਲਦੀਪ ਸਿੰਘ ਸੋਹੀ, ਸੁਸਾਇਟੀ ਦੇ ਮੈਂਬਰ ਸ੍ਰੀ ਗੁਰਪ੍ਰੀਤ ਚੰਦਬਾਜਾ ਅਤੇ ਸਾਥੀ, ਮੈਡੀਕਲ ਸੁਪਰਡੈਂਟ ਡਾ. ਸੁਲੇਖ ਮਿੱਤਲ, ਪਿ੍ਰੰ: ਸ੍ਰੀ ਰਾਜੀਵ ਸ਼ਰਮਾ ਸਮੇਤ ਹੋੋਰ ਸੁਸਾਇਟੀ ਮੈਂਬਰ ਅਤੇ ਅਧਿਕਾਰੀ ਹਾਜ਼ਰ ਸਨ।

Exit mobile version