December 22, 2024

ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ *** ਵੋਟਰ ਸੂਚੀ ਦੀ ਸੁਧਾਈ ਸਮੇਤ ਪ੍ਰਕਾਸ਼ਨਾ ਦੇ ਕੰਮਾਂ ਦਾ ਲਿਆ ਜਾਇਜ਼ਾ

0



ਫਰੀਦਕੋਟ 09 ਦਸੰਬਰ( ਨਿਊ ਸੁਪਰ ਭਾਰਤ ਨਿਊਜ਼ ) : ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫਰਵਰੀ 2021 ਤੱਕ ਹੋਣ ਵਾਲੀਆਂ ਮਿਊਂਸੀਪਲ ਕਮੇਟੀਅ ਦੀਆਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ(ਜ) ਸ ਗੁਰਜੀਤ ਸਿੰਘ,ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਏ ਡੀ ਸੀ (ਵਿ) ਸ੍ਰੀ ਪ੍ਰੀਤ ਮਹਿੰਦਰ ਸਹੋਤਾ ਤੋਂ ਇਲਾਵਾ ਸਮੂਹ ਐਸ ਡੀ ਐਮ ਹਾਜ਼ਰ ਸਨ।
ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਮਲੇ ਦੇ ਕੰਮ ਵਿੱਚ ਲੱਗੇ ਸਮੂਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਵੋਟਰ ਸੂਚੀਆਂ ਦੀ ਸੁਧਾਈ,ਪ੍ਰਕਾਸ਼ਨਾ ਸਮੇਤ ਹਰ ਤਰ੍ਹਾਂ ਦਾ ਚੋਣ ਅਮਲ ਪੂਰੀ ਪ੍ਰਾਦਰਸ਼ਤਾ ਨਾਲ ਕਰਵਾਇਆ ਜਾਵੇ।ਇਸ ਸਬੰਧੀ ਜਿਲਾ ਚੋਣ ਅਫਸਰ-ਕਮ- ਡਿਪਟੀ ਕਮਿਸਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਰਾਜ ਚੋਣ ਕਮਿਸਨ ਤੋਂ ਪ੍ਰਾਪਤ ਆਦੇਸਾਂ ਅਨੁਸਾਰ ਮਿਤੀ 09-12-2020 ਤੱਕ ਇਲੈਕਟਰੋਲ ਰੋਲ ਤਿਆਰ ਕੀਤੇ ਜਾਣ ਅਤੇ ਮਿਤੀ 10-12-2020 ਤੱਕ ਪ੍ਰਕਾਸਿਤ ਹੋਣ ਵਾਲੇ ਇਲੈਕਟਰੋਲ ਰੋਲ ਦਾ ਖਰੜਾ ਤਿਆਰ ਕੀਤਾ ਜਾਵੇ।ਉਨਾਂ ਦੱਸਿਆ ਕਿ 16-12-2020 ਤੱਕ  ਇਤਰਾਜ ਅਤੇ ਦਾਅਵੇ ਪ੍ਰਾਪਤ ਕੀਤੇ ਜਾਣਗੇ ਅਤੇ ਇਨਾਂ ਦਾ ਨਿਪਟਾਰਾ ਮਿਤੀ 23-12-2020 ਤੱਕ ਕੀਤਾ ਜਾਵੇਗਾ।ਇਲੈਕਟਰੋਲ ਰੋਲ ਦੀ ਅੰਤਿਮ ਪ੍ਰਕਾਸਨਾ ਮਿਤੀ 05-01-2021 ਨੂੰ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਜਿਲਾ ਚੋਣਕਾਰ ਅਫਸਰ ਸ੍ਰੀ ਪ੍ਰੀਤ ਮਹਿੰਦਰ ਸਹੋਤਾ ਨੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਿਤੀ 09-12-2020 ਤੱਕ ਇਲੈਕਟਰੋਲ ਰੋਲ  ਆਪਣੇ ਜਿੰਮੇਵਾਰ ਅਧਿਕਾਰੀ ਦੀ ਨਿਗਰਾਨੀ ਹੇਠ ਕਰਵਾਉਣ ਲਈ ਯਕੀਨੀ ਬਣਾਉਣ।ਉਨਾਂ ਇਹ ਵੀ ਕਿਹਾ ਕਿ ਮੁੱਢਲੀ ਪ੍ਰਕਾਸਨਾ ਅਤੇ ਅੰਤਿਮ ਪ੍ਰਕਾਸਨਾ ਰਿਪੋਰਟ ਸਮੇਂ ਸਿਰ ਭੇਜੀ ਜਾਣੀ ਯਕੀਨੀ ਬਣਾਈ ਜਾਵੇ।
ਇਸ ਮੌਕੇ  ਐਸ ਡੀ ਐਮ ਫਰੀਦਕੋਟ ਮੈਡਮ ਪੂਨਮ ਸਿੰਘ, ਐਸ ਡੀ ਐਮ ਜੈਤੋ ਡਾ ਮਨਦੀਪ ਕੌਰ, ਸ੍ਰੀ ਚਾਂਦ ਪ੍ਰਕਾਸ਼ ਤਹਿਸੀਲਦਾਰ ਚੋਣਾਂ, ਸ੍ਰੀ ਅਮਨਦੀਪ ਕੇਸ਼ਵ, ਸਬੰਧਤ ਈ ਓਜ਼ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।

Leave a Reply

Your email address will not be published. Required fields are marked *