Site icon NewSuperBharat

ਸ਼ਹਿਰ ਦੇ ਅਵਾਰਾ ਕੁੱਤਿਆ ਤੇ ਕਾਬੂ ਪਾਉਣ ਲਈ ਕੁੱਤਿਆਂ ਦੀ ਕੀਤੀ ਜਾਵੇਗੀ ਨਸਬੰਦੀ – ਸੇਤੀਆ

ਅਪ੍ਰੇਸ਼ਨ ਕਰਨ ਵਾਲੀ ਜਗਾਂ ਦੀ ਚੋਣ ਜਲਦ ਕੀਤੀ ਜਾ ਰਹੀ ਹੈ ***ਐਨੀਮਲ ਬਰਥ ਕੰਟਰੋਲ ਸਬੰਧੀ ਮੀਟਿੰਗ ਆਯੋਜਿਤ

ਫ਼ਰੀਦਕੋਟ, 07 ਦਸੰਬਰ ( ਨਿਊ ਸੁਪਰ ਭਾਰਤ ਨਿਊਜ਼ ) :

ਸ਼ਹਿਰ  ਦੇ ਅਵਾਰਾ ਕੁੱਤਿਆ ਤੇ ਕਾਬੂ ਪਾਉਣ ਲਈ ਕੁੱਤਿਆਂ ਦੀ ਨਸਬੰਦੀ ਲਈ ਜਲਦ ਹੀ ਟੈਂਡਰ ਜਾਰੀ ਕੀਤੇ ਜਾ ਰਹੇ ਹਨ ਤਾਂ ਕਿ ਇਹਨਾਂ ਦੀ ਵਧ ਰਹੀ ਆਬਾਦੀ ਤੇ ਕੰਟੋਰਲ ਕਰਕੇ ਲੋਕਾਂ ਨੂੰ ਰਾਹਤ ਦਿਵਾਈ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ, ਆਈ.ਏ.ਐਸ ਨੇ ਐਨੀਮਲ ਬਰਥ ਕੰਟਰੋਲ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।  
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਜਗਾਂ ਦੀ ਚੋਣ ਆਖਰੀ ਦੌਰ ਵਿਚ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਦੌਰਾਨ ਕੰਪਨੀ ਨੂੰ ਠੇਕਾ ਦਿੱਤੇ ਜਾਣ ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਚੁਣੀ ਗਈ ਜਗਾਂ ਤੇ ਕੁੱਤਿਆ ਦੀ ਨਸਬੰਦੀ/ਨਲਬੰਦੀ ਕਰਕੇ ਉਨਾਂ ਪੂਰੀ ਸਾਂਭ ਸੰਭਾਲ ਕਰਨ ਉਪਰੰਤ ਛੱਡ ਦਿੱਤਾ ਜਾਵੇਗਾ।
ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਜਸਵਿੰਦਰ ਕੁਮਾਰ ਗਰਗ ਨੇ ਕਿਹਾ ਕਿ ਕਾਨੂੰਨ ਮੁਤਾਬਿਕ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨਾ ਵਾਜਿਬ ਹੈ।
  ਇਸ ਮੌਕੇ ਕਾਰਜ ਸਾਧਕ ਅਫ਼ਸਰ ਸ੍ਰੀ ਅੰਮਿ੍ਰਤ ਲਾਲ ਅਤੇ ਏ.ਐਮ.ਈ ਸ੍ਰੀ ਰਾਕੇਸ਼ ਕੰਬੋਜ ਨੇ ਦੱਸਿਆ ਕਿ ਕੁੱਤਿਆਂ ਦੇ ਅਪ੍ਰੇਸ਼ਨ ਲਈ 1000 ਰੁਪਏ ਅਤੇ ਕੱੁਤੀਆਂ ਲਈ 1300 ਰੁਪਏ ਦੇ ਹਿਸਾਬ ਨਾਲ ਟੈਂਡਰਾਂ ਦੀ ਮੰਗ ਕੀਤੀ ਗਈ ਹੈ। ਮੀਟਿੰਗ ਵਿਚ ਰੋਵਿੰਗ ਐਨੀਮਲ ਸੋਸਾਇਟੀ ਤੋ ਮੈਡਮ ਵਿਮਲ ਰਾਂਝਾਂ, ਐਡਵੋਕੇਟ ਅਤੁਲ ਗੁਪਤਾ ਤੇ ਹੋਰ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।

Exit mobile version