ਫ਼ਰੀਦਕੋਟ, 26 ਨਵੰਬਰ ( ਨਿਊ ਸੁਪਰ ਭਾਰਤ ਨਿਊਜ਼ )
ਫ਼ਰੀਦਕੋਟ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਦਾ ਨਵੀਨੀਕਰਣ ਕਰਕੇ ਪੁਰਾਣੀ ਦਿੱਖ ਬਹਾਲ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਸ਼ਹਿਰ ਦੇ ਵਿਚਕਾਰ ਸਥਿਤ ਘੰਟਾ ਘਰ ਦੀ ਇਮਾਰਤ ਦਾ ਜਾਇਜ਼ਾ ਲੈਣ ਉਪਰੰਤ ਦਿੱਤੀ। ਇਸ ਮੌਕੇ ਕਾਰਜ ਸਾਧਕ ਅਫ਼ਸਰ ਸ੍ਰੀ ਅਮ੍ਰਿਤ ਲਾਲ ਤੇ ਸਮਾਜਸੇਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੀ ਸ਼ਾਨ ਘੰਟਾ ਘਰ ਦੀ ਇਮਾਰਤ ਅਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਨਜ਼ਦੀਕ ਸਥਿਤ ਨਹਿਰੂ ਗੇਟ ਆਦਿ ਇਤਿਹਾਸਕ ਇਮਾਰਤਾਂ ਦੇ ਨਵੀਨੀਕਰਣ ਲਈ ਪੁਰਤੱਤਵ ਵਿਭਾਗ ਨੂੰ ਲਿਖਿਆ ਗਿਆ ਹੈ। ਇਸ ਉਪਰੰਤ ਇਹਨਾਂ ਪ੍ਰਾਜੈਕਟਾ ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਜਿਥੇ ਇਹਨਾਂ ਇਮਾਰਤਾਂ ਦੀ ਸ਼ਾਨ ਵਧੇਗੀ ਉਥੇ ਹੀ ਬਾਹਰੋ ਆਉਣ ਵਾਲਿਆਂ ਲਈ ਖਿੱਚ ਦੇ ਕੇਂਦਰ ਬਣਨਗੇ ਅਤੇ ਸ਼ਹਿਰ ਦੇ ਅਮੀਰ ਵਿਰਸੇ ਤੇ ਇਤਿਹਾਸ ਤੋਂ ਜਾਣੂ ਹੋ ਸਕਣਗੇ।
ਇਸ ਮੌਕੇ ਸਮਾਜਸੇਵੀ ਸਹਾਰਾ ਸੋਸਾਇਟੀ ਤੋਂ ਸ੍ਰੀ ਪ੍ਰਵੀਨ ਕਾਲਾ, ਸੀਰ ਸੋਸਾਇਟੀ ਤੋਂ ਸ੍ਰੀ ਸੰਦੀਪ ਅਰੋੜਾ, ਸ੍ਰੀ ਰਾਕੇਸ਼ ਸ਼ਰਮਾ ਤੇ ਹੋਰ ਮੌਜੂਦ ਸਨ।