Site icon NewSuperBharat

“ਮੇਰਾ ਕੂੜਾ ਮੇਰੀ ਜ਼ਿੰਮੇਵਾਰੀ“ ਮੁਹਿੰਮ ਤਹਿਤ ਸ਼ਹਿਰ ਨੂੰ ਸਾਫ ਸੁੱਥਰਾ ਕੀਤਾ ਜਾਵੇਗਾ-ਸੇਤੀਆ ***ਸਮਾਜ ਸੇਵੀਆ ਨਾਲ ਕੀਤੀ ਮੀਟਿੰਗ

ਫਰੀਦਕੋਟ 25 ਨਵੰਬਰ (ਨਿਊ ਸੁਪਰ ਭਾਰਤ ਨਿਊਜ਼)

ਫਰੀਦਕੋਟ ਨੂੰ ਸਾਫ਼ ਸੁਥਰਾ ਸ਼ਹਿਰ ਬਣਾਉਣ ਦੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਪ੍ਰਧਾਨਗੀ ਹੇਠ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾ ਨਾਲ ਮੀਟਿੰਗ ਹੋਈ। ਜਿਸ ਵਿੱਚ ਸ੍ਰ ਗੁਰਜੀਤ ਸਿੰਘ ਏ.ਡੀ.ਸੀ. ਫ਼ਰੀਦਕੋਟ ਅਤੇ ਮੈਡਮ ਪੂਨਮ ਸਿੰਘ ਐੱਸ ਡੀ ਐੱਮ ਫਰੀਦਕੋਟ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।


ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਸ਼ਹਿਰ ਵਿੱਚ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ।ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਸਾਫ ਰੱਖਣ। ਉਨਾਂ ਦੱਸਿਆ ਕਿ ਸਾਡੇ ਵੱਲੋਂ ਜਨਤਕ ਥਾਵਾਂ ਤੇ ਸੁੱਟਿਆ ਜਾਂਦਾ ਘਰੇਲੂ ਕਚਰਾ, ਕੂੜਾ ਕਰਕਟ ਵੀ ਵੱਡੀ ਪੱਧਰ ਤੇ ਬਿਮਾਰੀਆਂ ਦਾ ਸਬੱਬ ਬਣਦਾ ਹੈ।ਉਨਾਂ ਦੱਸਿਆ ਕਿ ਜ਼ਿਲੇ ਵਿੱਚ ਸਮੂਹ ਨਗਰ ਕੌਂਸਿਲਾਂ ਵੱਲੋਂ ਡੂ ਟੂਰ ਡੂ ਕੂੜਾ ਕਰਕਟ, ਕੱਚਰਾ ਆਦਿ ਨੂੰ ਇੱਕਠਾ ਕਰਨ ਲਈ ਸਫਾਈ ਸੇਵਕ ਲਗਾਏ ਗਏ ਹਨ ਅਤੇ ਸਮੂਹ ਨਗਰ ਕੌਂਸਿਲਾਂ ਵੱਲੋਂ “ਮੇਰਾ ਕੂੜਾ ਮੇਰੀ ਜ਼ਿੰਮੇਵਾਰੀ“ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਸਫਲ ਬਣਾਉਣ ਲਈ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ। ਉਨਾਂ ਇਹ ਵੀ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਨਗਰ ਕੌÎਸਿਲਾਂ ਦੇ ਸਫਾਈ ਕਰਮਚਾਰੀਆਂ ਨੂੰ ਦੇਵੋ।ਉਨਾਂ ਕਿਹਾ ਕਿ ਸ਼ਹਿਰ ਵਾਸੀ ਉਨ•ਾਂ ਦੀਆਂ ਅਪੀਲਾਂ ਤੇ ਅਮਲ ਕਰਕੇ ਖੁਦ ਨੂੰ, ਪਰਿਵਾਰ ਅਤੇ ਪੂਰੇ ਸਮਾਜ ਨੂੰ ਸੁਰੱਖਿਅਤ ਰੱਖਣ ਵਿਚ ਸਹਿਯੋਗ ਦੇਣਗੇ।  


ਇਸ ਸੰਬੰਧੀ ਮੈਡਮ ਪੂਨਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਸੁਧਾਰ ਸੇਵਾ ਸੁਸਾਇਟੀ ਫਰੀਦਕੋਟ ਵੱਲੋੰ ਵਾਰਡਾਂ ਅਨੁਸਾਰ ਕਚਰੇ ਦੇ ਵਖਰੇਵੇਂ ਕਰਨ ਦੀ ਮੁਹਿੰਮ ਵਿੱਚ ਵੱਧ ਤੋੰ ਵੱਧ ਪਰਿਵਾਰਾਂ ਨੂੰ ਨਾਲ ਜੋੜਨ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ।ਸੀਰ ਪ੍ਰਧਾਨ ਗੁਰਮੀਤ ਸਿੰਘ ਸੰਧੂ ਨੇ ਇਸ ਮੌਕੇ ਭਰੋਸਾ ਦਿਵਾਇਆ ਕਿ ਸੰਸਥਾ ਦੁਆਰਾ ਸੋਸ਼ਲ ਮੀਡੀਆ ਅਤੇ ਜਨਤਕ ਮੀਟਿੰਗਾਂ ਰਾਹੀਂ ਲੋਕਾਂ ਨੂੰ ਸਵੱਛ ਸੰਬੰਧੀ  ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ।ਕਾਰਜਸਾਧਕ ਅਫ਼ਸਰ ਸ੍ਰੀ ਅੰਮ੍ਰਿਤ ਲਾਲ ਗੁਪਤਾ ਨੇ ਮੀਟਿੰਗ ਉਪਰੰਤ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਅਗਵਾਈ ਵਿੱਚ ਜਲਦੀ ਹੀ ਫ਼ਰੀਦਕੋਟ ਸ਼ਹਿਰ ਦੇ 2 ਵਾਰਡਾਂ ਨੂੰ ਸਫਾਈ ਪੱਖੋੰ ਮਾਡਲ ਵਾਰਡ ਦੇ ਤੌਰ ਤੇ ਵਿਕਸਤ ਕੀਤਾ ਜਾਵੇਗਾ।

ਇਸ ਮੌਕੇ  ਸ੍ਰੀ ਅੰਮ੍ਰਿਤ ਲਾਲ ਗੁਪਤਾ ਕਾਰਜਸਾਧਕ ਅਫਸਰ ਨਗਰ ਕੌਂਸਲ ਫ਼ਰੀਦਕੋਟ, ਸ੍ਰ ਗੁਰਮੀਤ ਸਿੰਘ ਸੰਧੂ ਸੀਰ ਪ੍ਰਧਾਨ , ਸੀਰ ਮੈਬਰਾਂ  ਕ੍ਰਮਵਾਰ ਸ੍ਰ ਰਾਜ ਸਿੰਘ ਸਕੱਤਰ, ਸ਼੍ਰੀ ਸੰਜੀਵ ਕੁਮਾਰ ਗੁਪਤਾ, ਪ੍ਰਤੀਕ ਸੇਠੀ ,ਵਿਕਾਸ ਅਰੋੜਾ ਅਤੇ ਸੰਦੀਪ ਅਰੋੜਾ ਅਤੇ ਹੋਰ ਹਾਜ਼ਰ ਸਨ।

Exit mobile version