ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਲੋਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਕਰਵਾਈ ***ਹਵਾ, ਪਾਣੀ ਅਤੇ ਜਮੀਨ ਸਿਹਤ ਸੰਭਾਲ ਲਈ ਸਹਿਯੋਗ ਦਾ ਸੱਦਾ
ਫਰੀਦਕੋਟ 24 ਨਵੰਬਰ (ਨਿਊ ਸੁਪਰ ਭਾਰਤ ਨਿਊਜ਼)
ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਿਖੇ ਡਾ.ਜਗਦੀਸ਼ ਗਰੋਵਰ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਦੀ ਰਹਿਨੁਮਾਈ ਹੇਠ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਅਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ. ਗੁਰਮੀਤ ਸਿੰਘ ਬੁੱਟਰ, ਐਸੋਸੀਏਟ ਨਿਰਦੇਸ਼ਕ (ਪਸਾਰ ਸਿਖਿਆ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਕੀਤੀ।ਜਿਸ ਵਿੱਚ ਡਾ. ਪੀ. ਪੀ. ਐਸ. ਪੰਨੂ, ਵਧੀਕ ਖੋਜ ਨਿਰਦੇਸ਼ਕ (ਐਨ ਆਰ ਅਤੇ ਪੀ ਐਚ ਐਮ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੀਟਿੰਗ ਦੀ ਰਸਮੀ ਸ਼ੁਰੁਆਤ ਦੌਰਾਨ ਡਾ.ਗਰੋਵਰ ਨੇ ਸਮੂਹ ਅਧਿਕਾਰੀਆਂ ਨੂੰ ਜੀ ਆਇਆਂ ਕਿਹਾ ਅਤੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਅਹਿਮੀਅਤ ਬਾਰੇ ਚਾਨਣਾ ਪਾਉਂਦਿਆਂ ਮੌਜੂਦਾ ਦੌਰ ਵਿੱਚ ਖੇਤੀ-ਪ੍ਰਬੰਧ ਨੂੰ ਦਰਪੇਸ਼ ਮੁਸ਼ਕਿਲਾਂ ਦੇ ਮੱਦੇਨਜ਼ਰ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਬੇਹਤਰ ਕਾਰਗੁਜ਼ਾਰੀ ਲਈ ਉਸਾਰੂ ਸੁਝਾਅ ਦੇਣ ਦੀ ਅਪੀਲ ਕੀਤੀ।ਡਾ. ਰਕੇਸ਼ ਕੁਮਾਰ, ਪ੍ਰੋਫੈਸਰ (ਖੇਤੀਬਾੜੀ ਇੰਜੀ.) ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਪਿਛਲੇ ਸਾਲ ਕੀਤੀਆਂ ਗਈਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ।ਇਸ ਉਪਰੰਤ ਅਗਲੇ ਸਾਲ (2021-22) ਦੀਆਂ ਗਤੀਵਿਧੀਆਂ ਦੀ ਅਗਾਉਂ ਰੂਪ-ਰੇਖਾ ਡਾ.ਗੁਰਦਰਸ਼ਨ ਸਿੰਘ ਸਹਿਯੋਗੀ ਪ੍ਰੋਫੈਸਰ(ਬਾਗਬਾਨੀ) ਨੇ ਪੇਸ਼ ਕੀਤੀ ਜਿਸ ਨੂੰ ਸਮੁੱਚੇ ਅਧਿਕਾਰੀਆਂ ਵੱਲੋਂ ਯੋਗ ਸੁਝਾਵਾਂ ਸਹਿਤ ਪਾਸ ਕਰ ਦਿੱਤਾ ਗਿਆ।ਮੀਟਿੰਗ ਦੋਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਪ੍ਰਗਤੀ ਰਿਪੋਰਟ Àੁੱਪਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਅਧਿਕਾਰੀਆਂ ਨੇ ਤਸੱਲੀ ਪ੍ਰਗਟ ਕੀਤੀ।ਅਗਲੇ ਸਾਲ ਦੀ ਕਾਰਜ ਨੀਤੀ Àੁੱਪਰ ਵਿਚਾਰ ਦਿੰਦਿਆਂ ਡਾ. ਬੁੱੱਟਰ ਨੇ ਹਾਜਰ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਹਵਾ, ਪਾਣੀ ਅਤੇ ਜਮੀਨ ਦੀ ਸਿਹਤ ਸੰਭਾਲ ਦੇ ਨਾਲ ਨਾਲ ਖੇਤੀ ਪੈਦਾਵਾਰ ਵਧਾਉਣ ਲਈ ਪਰਸਪਰ ਸਹਿਯੋਗ ਨਾਲ ਹੰਭਲਾ ਮਾਰਨ ਦੀ ਅਪੀਲ ਕੀਤੀ।
ਡਾ. ਪੀ.ਪੀ.ਐਸ. ਪੰਨੂ ਨੇ ਆਪਣੇ ਭਾਸ਼ਨ ਦੋਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੂੰ ਕਿਸਾਨੀ ਦੀ ਸੇਵਾ ਪ੍ਰਤੀ ਸਮਰਪਣ ਭਾਵਨਾ ਨਾਲ ਕਾਰਜ ਕਰਨ ਅਤੇ ਕਿਸਾਨਾਂ ਨੂੰ ਖੇਤੀ ਉਤਪਾਦਨ ਦੇ ਨਾਲ ਨਾਲ ਇਸਦੇ ਮਿਆਰ ਅਤੇ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਲਈ ਉਪਾਰਲੇ ਕਰਨ ਦੀ ਅਪੀਲ ਕੀਤੀ।ਇਸ ਸਮੇਂ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਲੋਂ ਗੋਦ ਲਏ ਪਿੰਡਾਂ ਤੋਂ ਇਲਾਵਾ ਕਈ ਹੋਰ ਅਗਾਂਹਵਧੂ ਕਿਸਾਨ ਅਤੇ ਬਾਗਬਾਨ ਹਾਜਰ ਸਨ ਜਿਨਾਂ• ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜੀਦੇਂ ਸੁਝਾਅ ਦਿੱਤੇ। ਇਸ ਮੌਕੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪੀ ਜੀ ਐਸ ਗ੍ਰੀਨ ਸਰਟੀਫਿਕੇਟ ਵੀ ਦਿੱਤੇ ਗਏ।ਮੀਟਿੰਗ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਡਿਜੀਟਲ ਰਿਪੋਰਟ ਪੇਸ਼ ਕਰਨ ਉਪਰੰਤ ਵਿਚਾਰ-ਚਰਚਾ ਖੁਲੇ• ਮੈਦਾਨ ਵਿੱਚ ਕੀਤੀ ਗਈ।
ਮੰਚ ਸੰਚਾਲਨ ਕਰਦਿਆਂ ਡਾ. ਅਮਰਜੀਤ ਕੌਰ ਨੇ ਹਾਜਰ ਪ੍ਰਤੀਨਿਧੀਆਂ ਅਤੇ ਕਿਸਾਨਾਂ ਦਾ ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।ਅੰਤ ਵਿੱਚ ਅਧਿਕਾਰੀਆਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਪ੍ਰਦਰਸ਼ਨੀ ਪਲਾਟਾਂ ਅਤੇ ਖੋਜ਼ ਤਜ਼ਰਬਿਆਂ ਦਾ ਮੁਆਇਨਾ ਵੀ ਕੀਤਾ। ਇੰਨਾਂ• ਤੋਂ ਇਲਾਵਾ ਮੀਟਿੰਗ ਵਿੱਚ ਖੇਤੀਬਾੜੀ ਵਿਭਾਗ, ਆਤਮਾ, ਬਾਗਬਾਨੀ ਵਿਭਾਗ, ਭੋਂ ਸੁੱਰਖਿਆ ਵਿਭਾਗ, ਡੇਅਰੀ ਵਿਕਾਸ ਬੋਰਡ, ਪਸ਼ੂ ਪਾਲਨ ਵਿਭਾਗ, ਜਿਲਾ• ਸਿੱਖਿਆ ਵਿਭਾਗ, ਜਿਲਾ• ਉਦਯੋਗ ਵਿਭਾਗ ਅਤੇ ਜਿਲਾ ਸੈਨਿਕ ਭਲਾਈ ਵਿਭਾਗ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।