Site icon NewSuperBharat

ਝੋਨੇ ਦੀ ਖਰੀਦ, ਲਿਫਟਿੰਗ ਤੇ ਅਦਾਇਗੀ ਵਿੱਚ ਜਿਲ•ਾ ਫਰੀਦਕੋਟ ਰਿਹਾ ਮੋਹਰੀ: ਡਿਪਟੀ ਕਮਿਸ਼ਨਰ ***ਕੋਵਿਡ ਦੌਰਾਨ ਝੋਨੇ ਦੀ ਖਰੀਦ ਦੇ ਸੁਚੱਜੇ ਪ੍ਰਬੰਧਾਂ ਲਈ ਖਰੀਦ ਏਜੰਸੀਆਂ, ਆੜ•ਤੀਆਂ, ਕਿਸਾਨਾਂ ਤੇ ਮਜ਼ਦੂਰਾਂ ਦੀ ਸਰਾਹਨਾ ਕੀਤੀ

ਕਿਸਾਨਾਂ ਨੂੰ 1348 ਕਰੋੜ ਤੋਂ ਵੱਧ ਦੀ ਅਦਾਇਗੀ ਕੀਤੀ ਗਈ ਅਦਾਇਗੀ

ਫਰੀਦਕੋਟ 23 ਨਵੰਬਰ (ਨਿਊ ਸੁਪਰ ਭਾਰਤ ਨਿਊਜ਼)

ਫਰੀਦਕੋਟ ਜਿਲ•ੇ ਵਿੱਚ ਕੋਵਿਡ-19 ਦੌਰਾਨ ਵੀ ਖਰੀਦ ਏਜੰਸੀਆਂ, ਮੰਡੀ ਬੋਰਡ ਵੱਲੋਂ ਕੀਤੇ ਗਏ ਢੁੱਕਵੇਂ ਪ੍ਰਬੰਧਾਂ, ਆੜ•ਤੀਆਂ, ਕਿਸਾਨਾਂ, ਖਰੀਦ ਏਜੰਸੀਆਂ ਅਤੇ ਮਜ਼ਦੂਰਾਂ ਦੇ ਆਪਸੀ ਤਾਲਮੇਲ ਕਾਰਨ, ਕੋਵਿਡ ਨਿਯਮਾਂ ਦੀ ਪਾਲਣਾ ਕਰਕੇ ਫਰੀਦਕੋਟ ਜਿਲ•ੇ ਵਿੱਚ ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਬਹੁਤ ਹੀ ਸੁਚੱਚੇ ਢੰਗ ਨਾਲ ਹੋਈ ਹੈ ਅਤੇ ਇਸ ਸਭ ਲਈ ਸਮੂਹ ਧਿਰਾਂ ਵਧਾਈ ਦੀਆਂ ਪਾਤਰ ਹਨ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਖਰੀਦ ਏਜੰਸੀਆਂ , ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਆੜਤੀ ਆਈਸੋਏਸ਼ਨ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਦਿੱਤੀ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਪਿਛਲੇ ਸਾਲ ਜਿਲ•ੇ ਵਿੱਚ 6 ਲੱਖ ਮੀਟਰਕ ਟਨ ਦੇ ਕਰੀਬ ਝੋਨੇ ਦੀ ਖਰੀਦ ਹੋਈ ਸੀ ਜਦੋਂ ਕਿ ਇਸ ਵਾਰ 7 ਲੱਖ 40 ਹਜ਼ਾਰ ਮੀਟਰਕ ਟਨ ਦੇ ਕਰੀਬ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਖਰੀਦ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਖਰੀਦ ਪ੍ਰਬੰਧਾਂ ਵਿੱਚ ਲੱਗੀਆਂ ਸਮੂਹ ਧਿਰਾਂ ਦੇ ਆਪਸੀ ਸਹਿਯੋਗ ਤੇ ਤਾਲਮੇਲ ਸਦਕਾ ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਸਬੰਧੀ ਕੋਈ ਸਮੱਸਿਆ ਪੇਸ਼ ਨਹੀਂ ਆਈ। ਉਨ•ਾਂ ਇਹ ਵੀ ਦੱਸਿਆ ਕਿ ਹੁਣਤੱਕ ਕਿਸਾਨਾਂ ਨੂੰ 1348 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ•ਾਂ ਆੜਤੀਆਂ ਆਈਸੋਏਸ਼ਨ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਮਿਸ਼ਨ ਲਈ ਖਰੀਦ ਏਜੰਸੀਆਂ ਦੁਆਰਾ ਦੱਸੀਆਂ ਗਈਆਂ ਕਾਰਵਾਈਆਂ ਇਕ ਦੋ ਦਿਨ ਤੱਕ ਮੁਕੰਮਲ ਕਰ ਲੈਣ ਤਾਂ ਜੋ ਉਨ•ਾਂ ਨੂੰ 27 ਨਵੰਬਰ ਤੋਂ ਪਹਿਲਾਂ ਪਹਿਲਾਂ ਕਮਿਸ਼ਨ ਦੀ ਅਦਾਇਗੀ ਕੀਤੀ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਆੜਤੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਆਪਣਾ ਯੋਗਦਾਨ ਪਾਉਣ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਉਨ•ਾਂ ਇਹ ਵੀ ਅਪੀਲ ਕੀਤੀ ਕਿ ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਲੋਕਾਂ ਨੂੰ ਵੱਧ ਤੋਂ ਵੱਧ ਮਾਸਕ ਪਾਉਣ, ਸਮਾਜਿਕ ਦੂਰੀ ਰੱਖਣ ਅਤੇ ਸਰਕਾਰੀ ਨਿਯਮਾਂ/ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਨ।

ਇਸ ਮੌਕੇ ਸ੍ਰੀ ਰਾਜ ਰਿਸ਼ੀ ਮਹਿਰਾ ਜਿਲ•ਾ ਖੁਰਾਕ ਤੇ ਸਪਲਾਈ ਕੰਟਰੋਲਰ, ਸ੍ਰੀ ਗੌਰਵ ਗਰਗ ਜਿਲ•ਾ ਮੰਡੀ ਅਫਸਰ, ਸ੍ਰੀ ਅਸ਼ੋਕ ਜੈਨ ਉਪ ਚੇਅਰਮੈਨ ਮਾਰਕਿਟ ਕਮੇਟੀ, ਸ੍ਰੀ ਗੁਰਚਰਨ ਸਿੰਘ ਏ.ਐਫ.ਐਸ.ਓ. ਫਰੀਦਕੋਟ, ਮੈਡਮ ਸ਼ਮਾ ਗੋਇਲ ਏ.ਐਫ.ਐਸ.ਓ. ਕੋਟਕਪੂਰਾ, ਸ੍ਰੀ ਅਮਨਦੀਪ ਗਰੋਵਰ ਏ.ਐਫ.ਐਸ.ਓ. ਜੈਤੋ, ਸ੍ਰੀ ਕੁਲਭੂਸ਼ਣ ਬਾਂਸਲ ਪ੍ਰਧਾਨ ਆੜਤੀਆਂ ਆਈਸ਼ੋਏਸ਼ਨ ਫਰੀਦਕੋਟ,ਸ੍ਰੀ ਉਧਮ ਸਿੰਘ ਔੌਲਖ, ਸ੍ਰੀ ਮਹਿੰਦਰ ਕੁਮਾਰ ਬਾਂਸਲ ਹਾਜ਼ਰ ਸਨ।

Exit mobile version