ਸੀਰ ਸੋਸਾਇਟੀ ਫ਼ਰੀਦਕੋਟ ਨੂੰ ਹਰਿਆ ਭਰਿਆ ਰੱਖਣ ਲਈ ਕਰ ਰਹੀ ਹੈ ਸ਼ਲਾਘਾਯੋਗ ਕੰਮ- ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ
ਸੀਰ ਸੋਸਾਇਟੀ ਵੱਲੋਂ ਲਗਾਏ ਗਏ ਗੋਲਡਨ ਫਾਇਕਸ ਦੇ 21 ਪੌਦੇ
ਫ਼ਰੀਦਕੋਟ,17 ਨਵੰਬਰ ( ਨਿਊ ਸੁਪਰ ਭਾਰਤ ਨਿਊਜ਼ )
ਸੀਰ ਸੋਸਾਇਟੀ ਵੱਲੋਂ ਫ਼ਰੀਦਕੋਟ ਨੂੰ ਹਰਿਆ ਭਰਿਆ ਰੱਖਣ ਲਈ ਪਿਛਲੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਯਤਨ ਸਫ਼ਲ ਹੋਏ ਹਨ। ਜਿੰਨ•ਾਂ ਦੀ ਮਿਹਨਤ ਸਦਕਾ ਉਨ•ਾਂ ਦੁਆਰਾ ਲਗਾਏ ਗਏ ਬੂਟੇ ਜੋ ਕਿ ਹੁਣ ਦਰਖਤ ਦਾ ਰੂਪ ਧਾਰਣ ਕਰ ਚੁੱਕੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਵਿਧਾਇਕ ਫ਼ਰੀਦਕੋਟ ਸ: ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਬੀਤੇ ਦਿਨੀਂ ਨੇਤਾ ਜੀ ਸੁਭਾਸ਼ ਚੰਦਰ ਚੌਂਕ 21 ਗੋਲਡਨ ਫਾਇਕਸ ਦੇ ਪੌਦੇ ਲਗਾਉਣ ਸਮੇਂ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਸੀਰ ਸੋਸਾਇਟੀ ਸ਼ਹਿਰ ਵਿਚ ਪੌਦੇ ਲਗਾਉਣ ਦਾ ਸ਼ਲਾਘਾਯੋਗ ਕੰਮ ਕਰ ਰਹੀ ਹੈ ਅਤੇ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਹਮੇਸ਼ਾਂ ਹੀ ਅਜਿਹੀਆਂ ਸੰਸਥਾਵਾਂ ਦਾ ਸਮੇਂ ਸਮੇਂ ਤੇ ਸਨਮਾਨ ਕੀਤਾ ਜਾਂਦਾ ਹੈ ਤਾਂ ਕਿ ਸ਼ਹਿਰਵਾਸੀ ਵੀ ਇਹਨਾਂ ਬੂਟਿਆਂ ਦੀ ਦੇਖਭਾਲ ਕਰਨ। ਉਨ•ਾਂ ਕਿਹਾ ਕਿ ਉਨ•ਾਂ ਨੂੰ ਖੁਸ਼ੀ ਹੈ ਕਿ ਸੀਰ ਸੋਸਾਇਟੀ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਪਾਰਕ ਦੀ ਦਿੱਖ ਸੁਧਾਰਣ ਦਾ ਜਿੰਮਾ ਲਿਆ ਹੈ ਅਤੇ ਇਸ ਵਿਚ ਸਜਾਵਟੀ ਪੌਦੇ ਲਗਾਕੇ ਇਸ ਦੀ ਖ਼ੂਬਸੂਰਤੀ ਵਿਚ ਵਾਧਾ ਕੀਤਾ ਹੈ।
ਇਸ ਮੌਕੇ ਸੀਰ ਸੋਸਾਇਟੀ ਪ੍ਰਧਾਨ ਸ੍ਰ ਗੁਰਮੀਤ ਸਿੰਘ ਸੰਧੂ, ਸ੍ਰ ਇੰਦਰਜੀਤ ਸਿੰਘ ਸੇਖੋਂ, ਕੈਪਟਨ ਧਰਮ ਸਿੰਘ ਗਿੱਲ,ਡਾ ਸੱਤਪਾਲ ਗਰਗ, ਸ੍ਰੀ ਅਸ਼ੋਕ ਕੁਮਾਰ ਸੱਚਰ, ਡਾ ਬਿਮਲ ਗਰਗ ,ਸ੍ਰੀ ਦਿਨੇਸ਼ ਕੁਮਾਰ ਗੁਪਤਾ, ਸ੍ਰੀ ਵਜਿੰਦਰ ਵਨਾਇਕ, ਸ੍ਰੀ ਰਵਿੰਦਰ ਕੁਮਾਰ ਸ਼ਰਮਾ, ਸ੍ਰੀ ਜਨਿੰਦਰ ਜੈਨ,ਡਾ ਸੰਜੀਵ ਕੁਮਾਰ ਗੋਇਲ, ਡਾ ਐੱਸਐੱਸ ਬਰਾੜ ਸ੍ਰ ਨਵਦੀਪ ਸਿੰਘ ਬੱਬੂ ਬਰਾੜ, ਡਾ ਗੁਰਿੰਦਰ ਮੋਹਨ ਸਿੰਘ, ਸ੍ਰੀ ਅਸ਼ੋਕ ਭਟਨਾਗਰ,ਡਾ ਐਸ ਪੀ ਐਸ ਸੋਢੀ ,ਸ੍ਰ ਸੰਦੀਪ ਸਿੰਘ ਐੱਸ ਡੀ ਓ ,ਸ੍ਰੀ ਪਿਯੂਸ਼ ਕੁਮਾਰ ਜੈਨ, ਸ੍ਰੀ ਰਜਨੀਸ਼ ਗਰੋਵਰ ਨੇ ਮੈਬਰਾਂ ਮਾਸਟਰ ਮਾਨ ਸਿੰਘ ,ਦੀਪਕ ਆਹੂਜਾ,ਮੋਹਿਤ ਕੁਮਾਰ , ਗਗਨਦੀਪ ਸਿੰਘ ਬੇਦੀ,ਹਰਜਿੰਦਰ ਸਿੰਘ ਸੰਧੂ,ਸੰਦੀਪ ਗੁਪਤਾ,ਕੇਵਲ ਕ੍ਰਿਸ਼ਨ ਕਟਾਰੀਆ, ਨਵਦੀਪ ਗਰਗ ,ਤਰਨਜੋਤ ਸਿੰਘ ਕੋਹਲੀ,ਹਰਪ੍ਰੀਤ ਚੋਪੜਾ,ਸੁਖਪ੍ਰੀਤ ਸਿੰਘ ,ਰਵਿੰਦਰ ਗਰਗ, ਪ੍ਰਤੀਕ ਸੇਠੀ,ਸ਼ਲਿੰਦਰ ਸਿੰਘ,ਅਸ਼ੀਸ਼ ਵਧਵਾ,ਸੁਧੀਰ ਛਾਬੜਾ,ਪ੍ਰਦਮਨਪਾਲ ਸਿੰਘ, ਗੋਪਿਸ਼ ਸ਼ਰਮਾ,ਭੁਵੇਸ਼ ਕੁਮਾਰ,ਗੋਲਡੀ ਪੁਰਬਾ,ਅਨਿਲ ਕੁਮਾਰ,ਜਸਵਿੰਦਰ ਸਿੰਘ ਸੋਢੀ, ਵਿਕਾਸ ਅਰੋੜਾ ਅਤੇ ਸੰਦੀਪ ਅਰੋੜਾ ਆਦਿ ਹਾਜ਼ਰ ਸਨ।