December 22, 2024

ਕਿਸਾਨਾਂ ਨੂੰ ਕਣਕ ਦੇ ਤਸਦੀਕ ਸ਼ੁਦਾ ਬੀਜਾਂ ‘ਤੇ ਮਿਲੇਗੀ 50 ਫੀਸਦੀ ਸਬਸਿਡੀ- ਡਿਪਟੀ ਕਮਿਸ਼ਨਰ ਕਿਸਾਨਾਂ ਦੀ ਸਹੂਲਤ ਲਈ ਛੁੱਟੀ ਵਾਲੇ ਦਿਨ ਵੀ ਖੁੱਲਣਗੇ ਖੇਤੀ ਵਿਭਾਗ ਦੇ ਦਫਤਰ

0

ਫਰੀਦਕੋਟ , 03 ਨਵੰਬਰ (ਨਿਊ ਸੁਪਰ ਭਾਰਤ ਨਿਊਜ਼)  

ਪੰਜਾਬ ਸਰਕਾਰ ਵਲੋਂ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ  ਤਸਦੀਕਸ਼ੁਦਾ ਬੀਜਾਂ ਦੀ ਖਰੀਦ ‘ਤੇ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ , ਜਿਸ ਲਈ ਜਿਲਾ ਪ੍ਰਸ਼ਾਸ਼ਨ ਵਲੋਂ ਖੇਤੀਬਾੜੀ ਤੇ ਕਿਸਾਨ ਭਲਾਈ  ਵਿਭਾਗ ਨੂੰ ਕਿਸਾਨਾਂ ਦੀ ਸਹੂਲਤ ਲਈ  ਛੁੱਟੀ ਵਾਲੇ ਦਿਨ ਵੀ ਦਫਤਰ ਖੋਲਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਤਾਂ ਜੋ ਕਿਸਾਨ ਸਮੇਂ ਸਿਰ ਬੀਜ ਲੈ ਕੇ ਬਿਜਾਈ ਕਰ ਸਕਣ ।


ਡਿਪਟੀ ਕਮਿਸ਼ਨਰ  ਸ੍ਰੀ ਵਿਮਲ ਸੇਤੀਆ ਨੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਕੇਵਲ ਮਾਨਤਾ ਪ੍ਰਾਪਤ ਫਰਮਾਂ ਤੋਂ ਬੀਜ ਦੀ ਖ੍ਰੀਦ ਲਈ ਜਾਗਰੂਕ ਕੀਤਾ ਜਾਵੇ ਤੇ ਬੀਜ ਦੀ ਵੰਡ ਬਿਨਾਂ ਦੇਰੀ ਕੀਤੀ ਜਾਵੇ। ਉਨਾਂ ਦੱਸਿਆ ਕਿ ਸਬੰਧਿਤ ਵਿਭਾਗ ਵਲੋਂ ਕਣਕ ਦਾ ਬੀਜ ਬਲਾਕ ਪੱਧਰ ‘ਤੇ ਮੁਹੱਈਆ ਕਰਵਾ ਦਿੱਤਾ ਗਿਆ ਹੈ , ਜਿਸ ਲਈ ਕਿਸਾਨ ਵੀਰ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ।


ਉਹਨਾਂ ਕਿਹਾ ਕਿ ਕਿਸਾਨ ਕੇਵਲ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਵੱਲੋਂ ਰਜਿਸਟਰਡ ਕੀਤੇ ਸਰਕਾਰੀ /ਅਰਧ ਸਰਕਾਰੀ ਸੰਸਥਾਵਾਂ /ਸਹਿਕਾਰੀ ਅਦਾਰੇਜਿਵੇਂ ਕਿ ਪਨਸੀਡ, ਐਨ ਐਸ ਸੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕਰਿਭਕੋ, ਇਫਕੋ ਅਦਿ ਦੇ ਸੇਲ ਕਾਉਟਰਾਂ ਤੋਂ ਜਾਂ ਉਹਨਾਂ ਦੇ ਅਧਿਕਾਰਤ ਡੀਲਰਾਂ ਪਾਸੋ ਕੇਵਲ ਸਰਟੀਫਾਇਡ ਬੀਜ ਦੀ ਪੂਰੀ ਕੀਮਤ ਅਦਾ ਕਰਕੇ ਸਬਸਿਡੀ ਦਾ ਲਾਭ ਲੈ ਸਕਦੇ ਹਨ।

ਮੁੱਖ ਖੇਤੀਬਾੜੀ ਅਫਸਰ ਫਰੀਦਕੋਟ  ਡਾ. ਹਰਨੇਕ ਸਿੰਘ ਰੋਡੇ ਨੇ ਦੱਸਿਆ ਕਿ ਹਾੜੀ 2020-21 ਲਈ ਕਣਕ ਦੇ ਬੀਜ ਦੀ ਪਾਲਿਸੀ ਅਨੁਸਾਰ ਬੀਜ ਦੀ ਕੀਮਤ ਦਾ 50% ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਕਰਵਾਈ ਜਾਵੇਗੀ ਅਤੇ ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ ਬੀਜ ਤੇ ਸਬਸਿਡੀ ਦਿੱਤੀ ਜਾਵੇਗੀ। ਪਹਿਲ ਦੇ ਅਧਾਰ ਤੇ ਸਬਸਿਡੀ ਛੋਟੇ ਕਿਸਾਨ ਭਾਵ ਢਾਈ ਏਕੜ ਤੱਕ  ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ।


ਉਨਾਂ ਕਿਹਾ ਕਿ ਕਿਸਾਨ ਕਣਕ ਦੇ ਬੀਜ ਦੀ ਸਬਸਿਡੀ ਪ੍ਰਾਪਤ ਕਰਨ ਲਈ ਨਿਰਧਾਰਤ ਪ੍ਰਫਾਰਮਾ ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਕਰਕੇ ਜਾਂ ਬਲਾਕ ਖੇਤੀਬਾੜੀ ਦਫ਼ਤਰਾਂ ਤੋਂ ਪ੍ਰਾਪਤ ਕਰਕੇ  ਬਲਾਕ ਖੇਤੀਬਾੜੀ ਦਫਤਰਾਂ ਵਿੱਚ ਜਮਾਂ ਕਰਵਾਉਣ, ਜੋ ਕਿ ਪਿੰਡ ਦੇ ਸਰਪੰਚ/ ਨੰਬਰਦਾਰ ਜਾਂ ਐਮ. ਸੀ. ਤੋਂ ਤਸਦੀਕ ਹੋਣਾ ਚਾਹੀਦਾ ਹੈ।


ਉਨਾਂ ਕਿਹਾ ਕਿ ਸਬਸਿਡੀ ਕਣਕ ਦੀਆ ਕਿਸਮਾਂ ਜਿਵੇਂ ਕਿ ਐਚ ਡੀ 2967 ਐਚ ਡੀ 3086 ਉੱਨਤ ਪੀ ਬੀ ਡਬਲਿਊ 343, 550, ਪੀ ਬੀ ਡਬਲਿਊ 1 ਜਿੰਕ, 725, 677, 621,752, 658, 660, 644 ਡਬਲਿਊ ਐਚ 1105 ਡਬਲਿਯੂ ਐਚ  ਡੀ 943 ਕਿਸਮਾਂ ‘ਤੇ ਹੀ ਮਿਲੇਗੀ। ।ਉਹਨਾਂ ਕਿਹਾ ਕਿ  ਕਿਸਾਨ ਬੀਜ  ਨੂੰ ਸੋਧ ਕਰਕੇ ਹੀ ਕਣਕ ਦੀ ਬਿਜਾਈ ਕਰਨ।  

Leave a Reply

Your email address will not be published. Required fields are marked *