ਫਰੀਦਕੋਟ 27 ਅਕਤੂਬਰ 2020 ( ਨਿਊ ਸੁਪਰ ਭਾਰਤ ਨਿਊਜ਼ )
ਜ਼ਿਲਾ ਰੈਡ ਕਰਾਸ ਸੁਸਾਇਟੀ ਫਰੀਦਕੋਟ ਦੀ ਪ੍ਰਬੰਧਕੀ ਇਕਾਈ/ ਕਾਰਜਕਾਰਨੀ ਦੀ ਬੈਠਕ ਇਥੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਅਤੇ ਚੇਅਰਪਰਸਨ ਜ਼ਿਲਾ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਸ੍ਰੀਮਤੀ ਅਨੂ ਸੇਤੀਆ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਦੌਰਾਨ ਰੈੱਡ ਕਰਾਸ ਮੈਂਬਰਸ਼ਿਪ, ਫਸਟ ਏਡ, ਰੈੱਡ ਕਰਾਸ ਦੇ ਵਿੱਤੀ ਸਾਧਨ, ਸਸਤੀ ਰੋਟੀ, ਕਿਰਾਏ ਤੇ ਦਿੱਤੀਆਂ ਬਿਲਡਿੰਗਾਂ , ਬਕਾਇਆ ਦੀ ਵਸੂਲੀ , ਸਟਾਫ ਦੀ ਭਰਤੀ , ਜਮੀਨ ਦੀ ਖਰੀਦ ਅਤੇ ਗਰੀਬ ਔੌਰਤਾਂ ਲਈ ਸ਼ੁਰੂ ਕੀਤੇ ਸੈਂਟਰਾਂ, ਰੈੱਡ ਕਰਾਸ ਅਮਰ ਆਸ਼ਰਮ, ਸਰਵਿਸ ਐਗਰੀਮੈਂਟ ਵਿੱਚ ਵਾਧੇ ਬਾਰੇ, ਜ਼ੋਨਲ ਦਫਤਰ ਪੰਜਾਬ ਐਂਡ ਸਿੰਧ ਬੈਂਕ ਰੈਡ ਕਰਾਸ ਭਵਨ ਫਰੀਦਕੋਟ ਨੂੰ ਕਿਰਾਏ ਤੇ ਦਿੱਤੀ ਗਈ ਬਿਲਡਿੰਗ ਖਾਲੀ ਕਰਵਾਉਣ, ਰੈੱਡ ਕਰਾਸ ਸ਼ਾਖਾ ਫਰੀਦਕੋਟ ਵੱਲੋ ਚਲਾਏ ਵੱਖ ਵੱਖ ਪ੍ਰੋਜੈਕਟਾਂ ਵਿਚ ਰਕਮ ਟਰਾਂਸਫਰ ਕਰਨ ,ਦਰੱਖਤਾਂ ਦੀ ਕਟਾਈ ਆਦਿ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਉਨਾਂ ਦੀ ਮੁੱਖ ਤਰਜੀਹ ਰੈਡ ਕਰਾਸ ਦੀ ਆਮਦਨੀ ਵਿਚ ਵਾਧਾ ਕਰਕੇ ਲੋੜਵੰਦਾਂ ਅਤੇ ਬੇਸਹਾਰਾ ਨੂੰ ਸਹੂਲਤਾਂ ਮੁੱਹਈਆ ਕਰਵਾਉਣਾ ਅਤੇ ਭਲਾਈ ਕਾਰਜ ਕਰਵਾਉਣਾ ਹੈ।ਉਨਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਰੈਡ ਕਰਾਸ ਦਾ ਮੈਂਬਰ/ਪੈਟਰਨ ਬਣਾਇਆ ਜਾਵੇ ਤਾਂ ਜੋ ਰੈਡ ਕਰਾਸ ਦੀ ਆਮਦਨੀ ਵਿਚ ਵਾਧਾ ਹੋ ਸਕੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੇ ਵਿਭਾਗਾਂ ਦੇ ਅਧਿਕਾਰੀਆਂ /ਕਰਮਚਾਰੀਆਂ ਦੀ ਫਸਟ ਏਡ ਦੀ ਟਰੇਨਿੰਗ ਵੀ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਸੰਕਟ ਸਮੇਂ ਲੋਕ ਇਸ ਦਾ ਫਾਇਦਾ ਉਠਾ ਸਕਣ।
ਇਸ ਮੌਕੇ ਚੇਅਰਪਰਸਨ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਮੈਡਮ ਸ੍ਰੀਮਤੀ ਅਨੂ ਸੇਤੀਆ ਨੇ ਕਿਹਾ ਕਿ ਰੈਡ ਕਰਾਸ ਦੀ ਆਮਦਨ ਵਧਾਉਣ ਲਈ ਨਵੇਂ ਸੋਰਸਾਂ ਦੀ ਪਛਾਣ ਅਤੇ ਪੁਰਾਣੇ ਸੋਰਸਾਂ ਦੀ ਆਮਦਨ ਨੂੰ ਨੇਮਬੰਦ ਕਰਕੇ ਆਮਦਨ ਵਧਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ ਤਾਂ ਜ਼ੋ ਜ਼ਿਲਾ ਰੈਡ ਕਰਾਸ ਸਮਾਜ ਭਲਾਈ ਦੇ ਕੰਮਾਂ ਵਿਚ ਹੋਰ ਬਿਹਤਰੀ ਨਾਲ ਕੰਮ ਕਰ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੁਰਜੀਤ ਸਿੰਘ, ਐਸ.ਡੀ.ਐਮ. ਫਰੀਦਕੋਟ ਮੈਡਮ ਪੂਨਮ ਸਿੰਘ,ਐਸ.ਡੀ.ਐਮ. ਕੋਟਕਪੂਰਾ ਸ੍ਰੀ ਅਮਿਤ ਸਰੀਨ, ਐਸ.ਡੀ.ਐਮ. ਜੈਤੋ ਡਾ. ਮਨਦੀਪ ਕੌਰ, ਕਾਰਜਕਾਰੀ ਮੈਂਬਰ ਜਿਲ•ਾ ਰੈੱਡ ਕਰਾਸ ਸ੍ਰੀ ਅਸ਼ੋਕ ਸੱਚਰ, ਸ੍ਰੀਮਤੀ ਕਮਲਾ ਬਹਿਲ ਮੈਂਬਰ ਹਸਪਤਾਲ ਭਲਾਈ ਸਾਖਾ, ਕਰ ਤੇ ਆਬਕਾਰੀ ਅਫਸਰ ਮੈਡਮ ਤਨੂਅਲ ਗੋਇਲ, ਡਾ. ਮਨਜੀਤ ਭੱਲਾ ਸਹਾਇਕ ਸਿਵਲ ਸਰਜਨ, ਡਾ. ਰੇਨੂ ਭਾਟੀਆ, ਸਕੱਤਰ ਰੈੱਡ ਕਰਾਸ ਸ੍ਰੀ ਸੁਭਾਸ਼ ਚੰਦਰ , ਜਿਲ•ਾ ਮੀਡੀਆ ਕੁਆਰਡੀਨੇਟਰ ਸ੍ਰੀ ਜਸਬੀਰ ਜੱਸੀ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।