ਫੋੋਟੋੋ ਵੋੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਸਬੰਧੀ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ
ਫਰੀਦਕੋਟ 26 ਅਕਤੂਬਰ( ਨਿਊ ਸੁਪਰ ਭਾਰਤ ਨਿਊਜ਼ )
ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿ਼ਲ੍ਹਾ ਚੋੋਣ ਅਫਸਰ ਸ੍ਰੀ ਵਿਮਲ ਕੁਮਾਰ ਸੇਤੀਆ ਆਈ ਼ਏ ਼ਐਸ ਼ਦੀ ਰਹਿਨੁਮਾਈ ਹੇਠ ਅੱਜ ੂੰ ਸ੍ਰੀ ਚਾਂਦ ਪ੍ਰਕਾਸ਼, ਚੋਣ ਤਹਿਸੀਲਦਾਰ ਫਰੀਦਕੋਟ ਵੱਲੋਂ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਯੋਗਤਾ ਮਿਤੀ 01.01.2021 ਦੇ ਆਧਾਰ ਤੇ ਦੇ ਸਬੰਧ ਵਿੱਚ ਜਿਲਾ੍ਹ ਸਿੱਖਿਆ ਅਫਸਰ(ਸੈ.ਸਿੱ.), ਜਿਲਾ੍ਹ ਪ੍ਰੋਗਰਾਮ ਅਫਸਰ ਅਤੇ ਸਮੂਹ ਸਵੀਪ ਨੋਡਲ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਚੋਣ ਤਹਿਸੀਲਦਾਰ ਵੱਲੋਂ ਜਿਲਾ੍ਹ ਪ੍ਰੋਗਰਾਮ ਅਫਸਰ, ਫਰੀਦਕੋਟ ਨੂੰ ਹਦਾਇਤ ਕੀਤੀ ਕਿ ਜਿਲੇ੍ਹ ਦੇ ਸਮੂਹ ਆਂਗਣਵਾੜੀ ਵਰਕਰਾਂ ਰਾਹੀਂ ਜਿਲਾ੍ਹ ਫਰੀਦਕੋਟ ਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ਵਿੱਚ ਸਰਵੇ ਕਰਵਾਇਆ ਜਾਵੇ ਕਿ ਬੂਥ ਵਾਇਜ਼ ਕਿੰਨੇ 18 ਤੋਂ 19 ਸਾਲ ਦੇ ਨੌਜਵਾਨ, ਟਰਾਂਸਜੈਂਡਰ, ਮਾਈਗਰੇਟ ਵਰਕਰ ਅਤੇ ਦਿਵਿਆਂਗ ਵਿਅਕਤੀ ਰਹਿੰਦੇ ਹਨ, ਜਿਹਨ੍ਹਾਂ ਦੀ ਹੁਣ ਤੱਕ ਵੋਟ ਨਹੀਂ ਬਣੀ, ਉਹਨਾਂ ਦੀਆਂ ਸੂਚੀਆਂ ਤਿਆਰ ਕਰਵੇ ਕੇ ਸਬੰਧਿਤ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਉਪ-ਮੰਡਲ ਮੈਜਿਸਟਰੇਟ ਨੂੰ ਭੇਜੀਆਂ ਜਾਣ ਤਾਂ ਜੋ ਬੀ.ਐੱਲ.ਓ. ਅਤੇ ਜਿਲਾ੍ਹ ਪੱਧਰ ਤੇ ਬਣੀਆਂ ਹੋਈਆਂ ਟੀਮਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਵੋਟਰ ਰਜਿਸਟਰਡ ਕੀਤਾ ਜਾ ਸਕੇ।
ਇਸ ਦੇ ਨਾਲ ਹੀ ਜਿਲਾ੍ਹ ਸਿੱਖਿਆ ਅਫਸਰ(ਸੈ.ਸਿੱ.) ਫਰੀਦਕੋਟ ਨੂੰ ਹਦਾਇਤ ਕੀਤੀ ਗਈ ਕਿ ਜਿਲੇ੍ਹ ਦੇ ਸਮੂਹ ਸਕੂਲਾਂ/ਕਾਲਜਾਂ ਵਿੱਚ ਪੜ੍ਹਨ ਵਾਲੇ 18 ਜਾਂ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਦੀ ਸ਼ਨਾਖਤ ਕਰਕੇ ਉਨਾਂ੍ਹ ਦੀ ਵੋਟ ਅਪਲਾਈ ਕਰਵਾ ਕੇ ਤੁਰੰਤ ਇਸ ਦਫਤਰ ਨੂੰ ਸਰਟੀਫਿਕੇਟ ਭੇਜ ਦਿੱਤਾ ਜਾਵੇ ਕਿ ਉਨਾਂ੍ਹ ਦੇ ਸਕੂਲ/ਕਾਲਜਾਂ ਵਿੱਚ ਪੜ੍ਹਦੇ 18+ ਦੇ ਸਮੂਹ ਵਿਦਿਆਰਥੀਆਂ ਦੀ ਵੋਟ ਅਪਲਾਈ ਹੋ ਚੁੱਕੀ ਹੈ।
ਉਨ੍ਹਾਂ ਜਿਲਾ੍ਹ ਪੱਧਰ/ਵਿਧਾਨ ਸਭਾ ਹਲਕਾ ਦੇ ਸਵੀਪ ਨੋਡਲ ਅਫਸਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਜਿਲਾ੍ਹ ਪੱਧਰ ਤੇ ਨਿਯੁਕਤ ਟੀਮਾਂ, ਸਮੂਹ ਬੀ.ਐੱਲ.ਓ. ਅਤੇ ਸੁਪਰਵਾਇਜ਼ਰਾਂ ਨਾਲ ਤਾਲਮੇਲ ਕਰਕੇ ਵੋਟਰ ਸੂਚੀ ਦੇ ਕੰਮ ਨੂੰ ਸਮੇਂ ਸਿਰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨੇਪਰੇ ਚਾੜਨਾ ਯਕੀਨੀ ਬਨਾਉਣ। ਇਸ ਮੌਕੇ ਸ੍ਰੀ ਜਸਮਿੰਦਰ ਸਿੰਘ ਹਾਂਡਾ ਜਿਲਾ ਸਿੱਖਿਆ ਅਫਸਰ(ਸੈ.ਸਿੱ.), ਸ੍ਰੀ ਕਰਨ ਬਰਾੜ ਜਿਲਾ੍ਹ ਪੋ੍ਰਗਰਾਮ ਅਫਸਰ, ਸ੍ਰੀ ਸੁਰੇਸ਼ ਸੋਂਧੀ ਫੰਕਸ਼ਨਲ ਮੈਨੇਜਰ ਜਿਲਾ੍ਹ ਉਦਯੋਗ ਕੇਂਦਰ, ਸ੍ਰੀ ਜਸਬੀਰ ਸਿੰਘ ਜਿਲਾ੍ਹ ਗਾਈਡਸ ਕੌਸਲਰ, ਪ੍ਰੋ: ਨਰਿੰਦਰਜੀਤ ਸਿੰਘ ਬਰਾੜ, ਸ੍ਰੀ ਗਗਨ ਸੱਚਦੇਵਾ ਲੈਕਚਰਾਰ, ਸ੍ਰੀਮਤੀ ਰੀਤੂ ਨਾਰੰਗ ਸਿੱਖਿਆ ਵਿਭਾਗ, ਸ੍ਰੀ ਬਲਜਿੰਦਰ ਸਿੰਘ ਚੋਣ ਕਾਨੂੰਗੋ ਈ.ਆਰ.ਦਫ਼ਤਰ, ਸ੍ਰੀਮਤੀ ਪਰਮਿੰਦਰ ਕੌਰ, ਈ.ਆਰ.ਓ. ਦਫ਼ਤਰ ਅਤੇ ਸ੍ਰੀ ਰਮਨ ਠਾਕੁਰ, ਈ.ਆਰ.ਓ. ਦਫ਼ਤਰ ਹਾਜ਼ਰ ਸਨ।