– ਡਿਪਟੀ ਕਮਿਸ਼ਨਰ ਵੱਲੋੋਂ ਜਿਲੇ੍ਹ ਦੇ ਵੱਖ ਵੱਖ ਖਰੀਦ ਕੇਂਦਰਾਂ ਦਾ ਦੌੌਰਾ
– ਜਿ਼ਲੇ੍ਹ ਵਿੱਚ ਹੁੁਣ ਤੱਕ ਹੋੋਈ 397337 ਮੀਟਰਕ ਟਨ ਝੋੋਨੇ ਦੀ ਖਰੀਦ- ਸੇਤੀਆ
– ਕਿਸਾਨਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਪਰਾਲੀ ਨਾ ਸਾੜਨ ਦੀ ਅਪੀਲ
ਫਰੀਦਕੋੋਟ 26 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )
ਡਿਪਟੀ ਕਮਿਸ਼ਨਰ ਵੱਲੋੋਂ ਝੋੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਵੱਖ ਵੱਖ ਮੰਡੀਆਂ ਦਾ ਦੌੌਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਹੋੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌੌਕੇ ਅੇੈਸ ਼ਡੀ ਼ਐਮ ਜੈਤੋੋ ਡਾ ਼ਮਨਦੀਪ ਕੌੌਰ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੋੋਵਿਡ-19 ਦੇ ਮੱਦੇਨਜ਼ਰ ਝੋੋਨੇ ਦੀ ਖਰੀਦ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇ ਤਾਂ ਜੋੋ ਕਿਸਾਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋੋਨੇ ਦੀ ਖਰੀਦ ਉਪਰੰਤ ਲਿਫਟਿੰਗ ਦੇ ਕੰਮ ਨੂੰ ਵੀ ਤੇਜ਼ੀ ਨਾਲ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਝੋੋਨੇ ਦੀ ਬਣਦੀ ਅਦਾਇਗੀ ਜਲਦੀ ਤੋੋਂ ਜਲਦੀ ਕੀਤੀ ਜਾਵੇ। ਉਨਾਂ ਕਿਹਾ ਕਿ ਉਹ ਝੋੋਨੇ ਦੀ ਖਰੀਦ ਕਰਨ ਵੇਲੇ ਕਿਸਾਨਾਂ ਨੂੰ ਝੋੋਨੇ ਦੀ ਪਰਾਲੀ ਨੂੰ ਨਾ ਸਾੜਨ ਦੀ ਵੀ ਅਪੀਲ ਕਰਨ ਅਤੇ ਪਰਾਲੀ ਨੂੰ ਅੱਗ ਲਾ ਕੇ ਪੈਦਾ ਹੋੋਏ ਧੂੰਏ ਦੇ ਨੁਕਸਾਨ ਤੋੋਂ ਵੀ ਜਾਣੂ ਕਰਵਾਉਣ ।ਇਸ ਮੌੌਕੇ ਯੋੋਜਨਾ ਕਮੇਟੀ ਫਰੀਦਕੋਟ ਦੇ ਚੇਅਰਮੈਨ ਸ੍ਰੀ ਪਵਨ ਗੋੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋੋਂ ਝੋੋਨੇ ਦੀ ਖਰੀਦ ਦੇ ਵਧੀਆ ਪ੍ਰਬੰਧ ਕੀਤੇ ਗਏ ਹਨ । ਜਿਸ ਲਈ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਨ।
ਜਿਲਾ ਖੁਰਾਕ ਅਤੇ ਸਪਲਾਈ ਕੰਟਰੋੋਲਰ ਸ੍ਰੀ ਰਾਜ ਰਿਸ਼ੀ ਮਹਿਰਾ ਨੇ ਦੱਸਿਆ ਕਿ ਕੱਲ ਸ਼ਾਮ ਜਿਲੇ ਦੀਆਂ ਵੱਖ ਵੱਖ ਖਰੀਦ ਮੰਡੀਆਂ ਵਿੱਚ 397337 ਮੀਟਰਕ ਟਨ ਝੋੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਿਸ ਵਿਚੋੋਂ 329073 ਮੀਟਰਕ ਝੋੋਨੇ ਦੀ ਲਿਫਟਿੰਗ ਹੋੋ ਚੁੱਕੀ ਹੈ। ਉਨਾਂ ਦੱਸਿਆ ਕਿ ਕੱਲ ਸ਼ਾਮ ਵੱਖ ਵੱਖ ਖਰੀਦ ਏਜੰਸੀਆਂ ਜਿੰਨਾ ਵਿਚੋੋਂ ਪਨਗਰੇਨ ਵੱਲੋੋਂ 145546 ਮੀਟਰਕ ਟਨ, ਮਾਰਕਫੈੱਡ ਵੱਲੋੋਂ 117675 ਮੀਟਰਕ ਟਨ, ਪਨਸਪ ਵੱਲੋੋਂ 89359 ਮੀਟਰਕ ਟਨ, ਪੰਜਾਬ ਰਾਜ ਗੋੋਦਾਮ ਨਿਗਮ ਵੱਲੋੋਂ 37216 ਮੀਟਰਕ ਟਨ, ਐਫ.ਸੀ.ਆਈ ਵੱਲੋੋਂ 4646 ਮੀਟਰਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋੋਂ 2895 ਮੀਟਰਕ ਟਨ ਝੋੋਨੇ ਦੀ ਖਰੀਦ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਕਿਸਾਨ ਜਾਰੀ ਪਾਸ/ਟੋੋਕਨ ਰਾਹੀਂ ਹੀ ਝੋੋਨੇ ਦੀ ਫਸਲ ਮੰਡੀ ਵਿੱਚ ਲੈ ਕੇ ਆ ਰਹੇ ਹਨ ਅਤੇ ਹੁਣ ਤੱਕ 59706 ਪਾਸ ਜਾਰੀ ਕੀਤੇ ਜਾ ਚੁੱਕੇ ਹਨ।ਇਸ ਮੌੌਕੇ ਜਿਲਾ ਮੰਡੀ ਅਫਸਰ ਸ੍ਰੀ ਗੌੌਰਵ ਗਰਗ ਸਮੇਤ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ।