ਕਿਸਾਨੀ ਹੱਕਾਂ ਦੀ ਰਾਖੀ ਲਈ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਬਿੱਲਾਂ ਦੀ ਖੁਸ਼ੀ ਵਿੱਚ ਲੱਡੂ ਵੰਡੇ
ਫਰੀਦਕੋਟ 21 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )
ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਸ ਗਿੰਦਰਜੀਤ ਸਿੰਘ ਸੇਖੋ ਵੱਲੋਂ ਸਮੂਹ ਮੈਂਬਰ ਮਾਰਕਿਟ ਕਮੇਟੀ ਫਰੀਦਕੋਟ,ਆੜਤੀਆਂ, ਮੰਡੀ ਲੇਬਰ ਅਤੇ ਪੱਲੇਦਾਰ ਯੂਨੀਅਨ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਤਿੰਨ ਆਰਡੀਨੈਂਸ( ਖੇਤੀਬਾੜੀ ਕਾਲੇ ਕਾਨੂੰਨ) ਜੋ ਪਾਸ ਕੀਤੇ ਗਏ ਸਨ ਉਹ ਰੱਦ ਕਰ ਦਿੱਤੇ ਗਏ ਹਨ ਅਤੇ ਨਾਲ ਹੀ ਸਰਕਾਰੀ ਰੇਟ ਤੋਂ ਘੱਟ ਖਰੀਦਣ ਵਾਲੀ ਕੰਪਨੀ ਜਾਂ ਸਰਕਾਰੀ ਏਜੰਸੀ ਵਿਰੁੱਧ ਸਖਤ ਸਜ਼ਾ ਕੀਤੀ ਗਈ ਹੈ। ਜਿਸ ਦੀ ਘੱਟ ਤੋਂ ਘੱਟ ਸਜਾ ਤਿੰਨ ਸਾਲ ਕੈਦ ਹੋ ਸਕਦੀ ਹੈ।ਇਸ ਮੌਕੇ ਸ੍ਰੀ ਅਸ਼ੋਕ ਕੁਮਾਰ ਜੈਨ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਉਨ•ਾਂ ਕਿਹਾ ਕਿ ਇਹ ਇਕ ਇਤਿਹਾਸਿਕ ਫੈਸਲਾ ਲਿਆ ਗਿਆ ਹੈ। ਜਿਸ ਤਰ•ਾਂ ਪਹਿਲਾਂ ਵੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦਾ ਫੈਸਲਾ ਲਿਆ ਸੀ। ਇਸ ਫੈਸਲੇ ਦੀ ਖੁਸ਼ੀ ਵਿਚ ਮਾਰਕਿਟ ਕਮੇਟੀ ਫਰੀਦਕੋਟ ਵੱਲੋਂ ਲੱਡੂ ਵੰਡੇ ਗਏ। ਚੇਅਰਮੈਨ, ਵਾਈਸ ਚੇਅਰਮੈਨ, ਰਾਜ ਕੁਮਾਰ ਐਕਸ ਪ੍ਰਧਾਨ ਮਿਊਸਪਲ ਕਮੇਟੀ, ਲੇਬਰ ਯੂਨੀਅਨ ਦੇ ਪ੍ਰਧਾਨ ਛਿੰਦਾ ਸਿੰਘ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਫਰੀਦਕੋਟ ਦੇ ਵਿਧਾਇਕ ਸ ਕੁਸ਼ਲਦੀਪ ਸਿੰਘ ਢਿੱਲੋਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਸਮੂਹ ਆੜਤੀਏ ਫਰੀਦਕੋਟ, ਸਮੂਹ ਮੈਂਬਰ ਮਾਰਕਿਟ ਕਮੇਟੀ ਫਰੀਦਕੋਟ, ਲੇਬਰ ਯੂਨੀਅਨ, ਪੱਲੇਦਾਰ ਯੂਨੀਅਨ ਅਤੇ ਕਿਸਾਨ ਹਾਜ਼ਰ ਸਨ।