November 23, 2024

ਜ਼ਿਲੇ ਦੇ 27 ਪਿੰਡਾਂ ਦੇ ਕੀਤੇ ਵਿਕਾਸ ਕੰਮਾਂ ਦਾ ਮੁੱਖ ਮੰਤਰੀ ਨੇ ਕੀਤਾ ਵਰਚੂਅਲੀ ਉਦਘਾਟਨ

0

***90 ਕਰੋੜ ਦੀ ਲਾਗਤ ਨਾਲ ਹੋਣਗੇ ਜ਼ਿਲ•ੇ ਦੇ ਪਿੰਡਾਂ ਦੇ ਵਿਕਾਸ ਕਾਰਜ- ਸੇਤੀਆ
***ਡੀ.ਸੀ, ਏ.ਡੀ.ਸੀ ਤੇ ਹੋਰ ਅਧਿਕਾਰੀ ਅਨਲਾਈਨ ਸਮਾਗਮਾਂ ਨਾਲ ਜੁੜੇ

ਫ਼ਰੀਦਕੋਟ, 17 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਵੱਲੋਂ ਅੱਜ ਪੰਜਾਬ ਸਮਾਰਟ ਵਿਲੇਜ ਮੁਹਿੰਮ ਦੇ ਫੇਸ 2  ਤਹਿਤ ਰਾਜ ਦੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਵਿਕਾਸ ਕਾਰਜਾਂ ਦਾ  ਵਰਚੂਅਲੀ ਲਾਂਚ ਕੀਤਾ । ਇਸ ਮੌਕੇ ਕਾਂਗਰਸ ਦੇ ਕੌਮੀ ਆਗੂ ਸ਼੍ਰੀ ਰਾਹੁਲ ਗਾਂਧੀ , ਪੰਜਾਬ ਪ੍ਰਦੇਸ਼ ਕਾਂਰਗਸ ਪ੍ਰਧਾਨ ਸ੍ਰੀ ਸੁਨੀਲ ਜਾਖੜ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ,ਬਰਿੰਦਰ ਸਿੰਘ ਢਿੱਲੋਂ, ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤਾਂ ਸ੍ਰੀਮਤੀ ਸੀਮਾ ਜੈਨ ਵੀ ਉਨ•ਾ ਨਾਲ ਆਨਲਾਈਨ ਜੁੜੇ।

 ਇਸ ਮੋਕੇ ਰਾਜ ਵਾਸੀਆਂ ਨੂੰ ਸੰਬੋਧਨ ਕਰਦਿਆਂ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦਾ ਮੁਹਾਂਦਰਾ ਬਦਲਣ ਲਈ ਅਤੇ ਉਨ•ਾਂ ਨੂੰ ਸੁਚੱਜਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸਮਾਰਟ ਵਿਲੇਜ ਮੁਹਿੰਮ ਦੇ ਪਹਿਲੇ ਪੜਾਅ ਤਹਿਤ 835 ਕਰੋੜ ਰੁਪਏ ਨਾਲ 19132 ਵਿਕਾਸ ਕਾਰਜ ਮੁਕੰਮਲ ਕਰਨ ਤੋਂ ਬਾਅਦ ਹੁਣ ਇਸ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ  ਗਈ ਹੈ । ਇਸ ਮੁਹਿੰਮ ਲਈ ਕੁੱਲ 2,774 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ , ਜੋ ਸਾਲ 2020-22 ਵਿਚ ਇਸ ਨੂੰ ਲਾਗੂ ਕਰਨ ਲਈ ਵਰਤੇ ਜਾਣਗੇ । ਇਸ ਰਾਸ਼ੀ ਰਾਹੀਂ ਪੰਜਾਬ ਦੇ ਸਾਰੇ ਪਿੰਡਾਂ ਵਿਚ 48,910 ਵੱਖ – ਵੱਖ ਕੰਮ ਨੇਪਰੇ ਚਾੜ•ੇ ਜਾਣਗੇ


ਇਸ ਸੰਬੰਧੀ ਵਿਸਤਾਰ ਸਾਹਿਤ ਜਾਣਕਾਰੀ ਦਿੰਦਿਆਂ  ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ, ਆਈ.ਏ.ਐਸ ਨੇ  ਦੱਸਿਆ ਕਿ ਜ਼ਿਲ•ਾ ਫ਼ਰੀਦਕੋਟ ਦੇ 27 ਪਿੰਡਾਂ ਦੇ ਕੀਤੇ ਗਏ ਵਿਕਾਸ ਕੰਮਾਂ  ਨੂੰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਰਟ ਵਿਲੇਜ ਮੁਹਿੰਮ ਤਹਿਤ ਲੋਕ ਅਰਪਣ ਕੀਤਾ ਗਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ•ੇ ਦੇ ਪਿੰਡਾਂ ਦੇ ਵਿਕਾਸ ਲਈ 90 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲੇ ਦੀਆਂ ਸਮੂਹ 243 ਗਰਾਮ ਪੰਚਾਇਤਾਂ ਨੂੰ ਜਲਦੀ ਹੀ ਸਮਾਰਟ ਵਿਲੇਜ ਸਕੀਮ ਤਹਿਤ  ਕਵਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਜ਼ਿਲੇ ਦੇ ਬਲਾਕ ਜੈਤੋ ਦੇ ਦਸ ਪਿੰਡ ਜਿੰਨਾਂ ਵਿਚ ਮੜਾਕ,ਰੋੜੀਕਪੂਰਾ,ਬਹਿਬਲ ਕਲਾਂ,ਬਿਸ਼ਨੰਦੀ,ਰੋਮਾਣਾ ਅਜੀਤ ਸਿੰਘ,ਬਾਜਾਖਾਨਾ ਨਵਾਂ,ਘਣੀਆ,ਗੁੰਮਟੀ ਖੁਰਦ,ਚੰਦ ਭਾਨ ਅਤੇ ਮੱਤਾ ਸ਼ਾਮਿਲ ਹਨ। ਫ਼ਰੀਦਕੋਟ ਬਲਾਕ ਦੇ 13 ਪਿੰਡ ਜਿੰਨਾਂ ਵਿਚ ਨਵਾਂਮਹਿਮੂਆਣਾ,ਮਹਿਮੂਆਣਾ,ਚੰਨੀਆਂ,ਚੰਦਬਾਜਾ,ਮਿੱਡੂਮਾਨ,ਬੇਗੂਵਾਲਾ,ਸੁੱਖਣਵਾਲਾ, ਟਹਿਣਾ,ਕਾਉਣੀ,ਕਾਨਿਆਵਾਲੀ, ਸੈਦੇ ਕੇ, ਹਸਣਭੱਟੀ,ਸਿਮਰੇਵਾਲਾ ਅਤੇ ਪੱਖੀ ਕਲਾਂ ਸ਼ਾਮਿਲ ਹਨ ਜਦਕਿ ਕੋਟਕਪੂਰਾ ਬਲਾਕ ਦੇ ਤਿੰਨ ਪਿੰਡ ਜਿੰਨਾਂ ਖਾਰਾ, ਬਸਤੀ ਨਾਨਕਸਰ ਸੰਧਵਾਂ ਅਤੇ ਪਿੰਡ ਦੇਵੀ ਵਾਲਾ ਸ਼ਾਮਿਲ ਹਨ  ਦੇ ਵਿਕਾਸ ਕਾਰਜਾਂ ਨੂੰ ਲੋਕ ਅਰਪਣ ਕੀਤਾ ਗਿਆ ਹੈ।

ਉਨ•ਾ ਇਹ ਵੀ ਦੱਸਿਆ ਕਿ ਇੰਨਾਂ ਸਮਾਗਮਾਂ ਵਿਚ  ਕੋਵਿਡ ਮਹਾਂਮਾਰੀ ਦੇ ਸਰਕਾਰ ਦੁਆਰਾ ਜਾਰੀ ਕੀਤੀਆਂ ਗਾਈਡਲਾਈਨਜ਼ ਦੀ ਪਾਲਣਾ ਨੂੰ ਵੀ ਯਕੀਨੀ ਬਣਾਇਆ ਗਿਆ।
 ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਉਪਰੋਕਤ ਪਿੰਡਾਂ ਵਿਚ ਗਲੀਆਂ ਨਾਲੀਆਂ, ਕਮਿਊਨਿਟੀ ਹਾਲ, ਪਾਰਕ,ਖੇਡ ਗਰਾਉਂਡ, ਲਾਈਟਾਂ ਧਰਮਸ਼ਾਲਵਾਂ ਦੀ ਉਸਾਰੀ, ਸਕੂਲਾਂ ਦੀ ਚਾਰਦੀਵਾਰੀ, ਸਿਵਲ ਡਿਸਪੈਂਸਰੀ, ਬੱਸ ਕਿਊ ਸ਼ੈਲਟਰ, ਢਾਣੀਆਂ ਵਿਚ ਖੜਵੰਜਾਂ, ਪਾਇਪ ਲਾਈਨ, ਛੱਪੜਾਂ ਤੱਕ ਨਿਕਾਸੀ ਨਾਲਾ ਆਦਿ ਪਿੰਡਾਂ ਦੇ ਸਾਂਝੇ ਵਿਕਾਸ ਦੇ ਕੰਮ ਕਰਵਾਏ ਗਏ ਹਨ ।ਇਸ ਮੌਕੇ ਜ਼ਿਲ•ਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਬਲਜੀਤ ਕੌਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *