ਆਸਮਾ ਗਰਗ ਬਣੇ ਜ਼ਿਲਾ ਵਾਸੀਆਂ ਲਈ ਪ੍ਰੇਰਨਾਸਰੋਤ-ਵਿਮਲ ਸੇਤੀਆ ***ਆਈ.ਐਫ਼.ਐਸ ਕਾਡਰ ਲਈ ਚੁਣੇ ਜਾਣ ਤੇ ਦਿੱਤੀ ਮੁਬਾਰਕਬਾਦ
ਵਧੀਆ ਭਵਿੱਖ ਲਈ ਪੇਸ਼ ਕੀਤੀਆਂ ਸ਼ੁਭ ਕਾਮਨਾਵਾਂ
ਫ਼ਰੀਦਕੋਟ, 08 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )
ਫ਼ਰੀਦਕੋਟ ਜ਼ਿਲੇ ਦੀ ਬੇਟੀ ਅਤੇ ਜੈਤੋ ਨਿਵਾਸੀ ਮਿਸ ਆਸਮਾ ਗਰਗ ਦਾ ਭਾਰਤੀ ਸਿਵਲ ਸੇਵਾਵਾਂ ਲਈ ਚੁਣੇ ਜਾਣਾ ਪੂਰੇ ਫ਼ਰੀਦਕੋਟ ਲਈ ਮਾਣ ਵਾਲੀ ਗੱਲ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਮਿਸ ਆਸਮਾ ਗਰਗ ਅਤੇ ਉਨਾਂ ਦੇ ਪਰਿਵਾਰਕ ਮੈਂਬਰ ਪਿਤਾ ਸ੍ਰੀ ਪਰਦੀਪ ਗਰਗ, ਭਰਾ ਸ੍ਰੀ ਆਸ਼ੂਤੋਸ਼ ਗਰਗ ਅਤੇ ਡਾਕਟਰ ਸੰਜੀਵ ਗੋਇਲ ਨਾਲ ਕੀਤੀ ਮੁਲਾਕਾਤ ਦੌਰਾਨ ਕੀਤਾ।ਉਨਾਂ ਕਿਹਾ ਕਿ ਉਹ ਸਾਰੇ ਜ਼ਿਲਾ ਵਾਸੀਆਂ ਅਤੇ ਖ਼ਾਸ ਕਰਕੇ ਲੜਕੀਆਂ ਲਈ ਪ੍ਰੇਰਨਾ ਸਰੋਤ ਬਣੇ ਹਨ। ਇਸ ਮੌਕੇ ਸੁਪਤਨੀ ਡਿਪਟੀ ਕਮਿਸ਼ਨਰ ਸ੍ਰੀਮਤੀ ਅਨੂ ਸੇਤੀਆ ਚੇਅਰਮੈਨ ਹਸਪਤਾਲ ਭਲਾਈ ਸ਼ਾਖਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮਿਸ ਆਸਮਾ ਗਰਗ ਨੂੰ ਵਧਾਈ ਦਿੰਦਿਆਂ ਕਿਹਾ ਕਿ ੇ ਉਨਾਂ ਦਾ ਆਈ.ਐਫ਼.ਐਸ 2020 ਕਾਡਰ ਲਈ ਚੁਣੇ ਜਾਣਾ ਬੜੇ ਮਾਣ ਵਾਲੀ ਗੱਲ ਹੈ ਅਤੇ ਇਸ ਤੋਂ ਹੋਰ ਵਧੇਰੇ ਫ਼ਖ਼ਰ ਵਾਲੀ ਗੱਲ ਹੈ ਕਿ ਉਨਾਂ ਨੇ ਸਰਕਾਰੀ ਯੂਨੀਵਰਸਿਟੀ ਕਾਲਜ ਜੈਤੋ ਤੋਂ ਪੜਾਈ ਕਰਕੇ ਨਾ ਸਿਰਫ਼ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ ਸਗੋਂ ਵਿਦਿਆਰਥੀਆਂ ਲਈ ਰੋਲ ਮਾਡਲ ਵੀ ਬਣੇ ਹਨ।ਉਨਾਂ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਹੋਰਨਾਂ ਵਿਦਿਆਰਥੀਆਂ ਲਈ ਦਿਖਾ ਦਿੱਤਾ ਹੈ ਕਿ ਪੜਾਈ ’ਚ ਮਿਹਨਤ ਕਰਕੇ ਉੱਚਾ ਰੁਤਬਾ ਹਾਸਿਲ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਆਸਮਾ ਗਰਮ ਮਹਿਲਾ ਸਸ਼ਕਤੀਕਰਨ ਦੀ ਵੀ ਮਿਸਾਲ ਬਣੀ ਹੈ।