ਫ਼ਰੀਦਕੋਟ, 7 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )
ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰਾ ਸਿੰਗਲਾ ਦੀ ਯੋਗ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ 400 ਸਾਲ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾ ਰਹੇ ਆਨਲਾਈਨ ਵੱਖ-ਵੱਖ ਮੁਕਾਬਲਿਆਂ ‘ਚ ਰਾਜ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਆਪਣੀਆਂ ਵੱਖ-ਵੱਖ ਕਲਾਵਾਂ ਰਾਹੀਂ ਜਿੱਥੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ,ਉੱਥੇ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੇ ਹਨ। ਐੱਸ.ਸੀ.ਈ.ਆਰ.ਪੰਜਾਬ ਵੱਲੋਂ ਕਰਵਾਏ ਇਨ•ਾਂ ਮੁਕਾਬਲਿਆਂ ‘ਚ ਪ੍ਰਾਇਮਰੀ, ਮਿਡਲ, ਸੈਕੰਡਰੀ ਵਰਗ ਦੇ ਵਿਦਿਆਰਥੀ ਆਪਣੇ ਸਕੂਲ ਮੁਖੀਆਂ ਤੇ ਅਧਿਆਪਕਾਂ ਦੀ ਅਗਵਾਈ ‘ਚ ਬੇਹਰਤਰੀਨ ਪ੍ਰਦਰਸ਼ਨ ਕਰ ਰਹੇ ਹਨ।
ਇਸ ਲੜੀ ‘ਚ ਕਰਵਾਏ ਗਏ ਜ਼ਿਲਾ ਪੱਧਰੀ ਪੋਸਟਰ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ ਹਨ। ਪ੍ਰਾਇਮਰੀ ਵਰਗ ‘ਚ ਬਲਾਕ ਫ਼ਰੀਦਕੋਟ-3 ਦੇ ਸ.ਪ੍ਰ.ਸ.ਗੋਬਿੰਦਸਰ ਦੇ ਸ਼ਿਵਮ ਨੇ ਪਹਿਲਾ,ਬਲਾਕ ਕੋਟਕਪੂਰਾ ਦੇ ਸ.ਪ੍ਰ.ਸ.ਸਿਬੀਆਂ (ਬ੍ਰਾਂਚ) ਦੇ ਮਹਿਕਦੀਪ ਸਿੰਘ ਨੇ ਦੂਜਾ,ਬਲਾਕ ਫ਼ਰੀਦਕੋਟ-3 ਦੇ ਸ.ਪ੍ਰ.ਸ.ਨਵੀਂ ਪਿਪਲੀ ਦੀ ਹਰਸਿਮਰਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ‘ਚ ਬਲਾਕ ਫ਼ਰੀਦਕੋਟ-2 ਦੇ ਸ.ਪ੍ਰ.ਸ.ਬੀੜ ਸਿੱਖਾਂਵਾਲਾ ਦੇ ਹਰਜਿੰਦਰ ਸਿੰਘ ਅਤੇ ਇਸੇ ਬਲਾਕ ਦੇ ਸ.ਪ੍ਰ.ਸ.ਬੇਸਿਕ ਮੁੰਡੇ ਫ਼ਰੀਦਕੋਟ ਦੇ ਕ੍ਰਿਸ਼ਨਾ ਕੁਮਾਰ ਨੇ ਹੌਂਸਲਾ ਵਧਾਊ ਪੁਰਸਕਾਰ ਪ੍ਰਾਪਤ ਕੀਤੇ। ਮਿਡਲ ਵਰਗ ਦੇ ਮੁਕਾਬਲਿਆਂ ‘ਚ ਬਲਾਕ ਫ਼ਰੀਦਕੋਟ-1 ਦੇ ਸ.ਸ.ਸ.ਸ.ਸ.ਮਚਾਕੀ ਕਲਾਂ ਦੇ ਨਵਦੀਪ ਸਿੰਘ ਨੇ ਪਹਿਲਾ, ਇਸ ਬਲਾਕ ਦੇ ਸ.ਹ.ਸ.ਸੰਗਰਾਹੂਰ ਦੇ ਅਮਰ ਸਿੰਘ ਨੇ ਦੂਜਾ, ਬਲਾਕ ਫ਼ਰੀਦਕੋਟ-2 ਦੇ ਸ.ਪ੍ਰ.ਸ.ਘਣੀਏਵਾਲਾ ਦੇ ਯੁਵਰਾਜ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਬਲਾਕ ਫ਼ਰੀਦਕੋਟ-2 ਦੇ ਸ.ਮਿ.ਸ.ਮੁਹੱਲਾ ਖੋਖਰਾਂ ਦੇ ਇੰਦਰਜੀਤ ਅਤੇ ਬਲਾਕ ਕੋਟਕਪੂਰਾ ਦੇ ਸ.ਹ.ਸ.ਮੌੜ ਦੀ ਗੁਰਵੀਰ ਕੌਰ ਨੇ ਹੌਂਸਲਾ ਵਧਾਊ ਪੁਰਕਸਾਰ ਜਿੱਤੇ। ਸੀਨੀਅਰ ਸੈਕੰਡਰੀ ਵਰਗ ‘ਚ ਬਲਾਕ ਫ਼ਰੀਦਕੋਟ-1 ਦੇ ਸ.ਸ.ਸ.ਸ.ਸ.ਮਚਾਕੀ ਕਲਾਂ ਦੀ ਗੁਰਵੀਰ ਕੌਰ ਨੇ ਪਹਿਲਾ, ਬਲਾਕ ਕੋਟਕਪੂਰਾ ਦੇ ਡਾ.ਚੰਦਾ ਸਿੰਘ ਮਰਵਾਹ ਸ.ਕੰਨਿਆ ਸ.ਸ.ਸ.ਕੋਟਕਪੂਰਾ ਦੀ ਪ੍ਰਿਅੰਕਾ ਨੇ ਦੂਜਾ, ਬਲਾਕ ਫ਼ਰੀਦਕੋਟ-2 ਦੇ ਸ.ਹ.ਸ.ਔਲਖ ਦੀ ਖੁਸ਼ਬੂ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ‘ਚ ਬਲਾਕ ਫ਼ਰੀਦਕੋਟ-3 ਦੇ ਸ.ਸ.ਸ.ਸ.ਘੁਗਿਆਣਾ ਦੀ ਅਰਸ਼ਦੀਪ ਕੌਰ ਅਤੇ ਬਲਾਕ ਫ਼ਰੀਦਕੋਟ-2 ਦੇ ਸ.ਕੰਨਿਆ.ਸ.ਸ.ਸ.ਸਕੂਲ ਫ਼ਰੀਦਕੋਟ ਦੀ ਜੈਸਮੀਨ ਕੌਰ ਨੇ ਹੌਂਸਲਾ ਵਧਾਊ ਪੁਰਸਕਾਰ ਜਿੱਤੇ।
ਸਮੂਹ ਜੇਤੂ ਵਿਦਿਆਰਥੀਆਂ, ਉਨ•ਾਂ ਦੇ ਸਕੂਲਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਪ੍ਰਿੰਸੀਪਲ, ਮੁੱਖ ਅਧਿਆਪਕ, ਇੰਚਾਰਜ, ਸੈਂਟਰ ਹੈੱਡ ਟੀਚਰਜ਼, ਹੈੱਡ ਟੀਚਰਜ਼ ਅਤੇ ਇੰਚਾਰਜ਼ ਟੀਚਰਜ਼ ਨੂੰ ਕੁਲਵਿੰਦਰ ਕੌਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ, ਰਾਜੀਵ ਕੁਮਾਰ ਛਾਬੜਾ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ, ਪ੍ਰਦੀਪ ਦਿਓੜਾ-ਜਸਮਿੰਦਰ ਸਿੰਘ ਹਾਂਡਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ,ਮਨਿੰਦਰ ਕੌਰ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ-ਕਮ-ਜ਼ਿਲਾ ਨੋਡਲ ਅਫ਼ਸਰ ਵਿੱਦਿਅਕ ਮੁਕਾਬਲੇ ਐਲੀਮੈਂਟਰੀ, ਜਸਬੀਰ ਸਿੰਘ ਜੱਸੀ ਵਿੱਦਿਅਕ ਮੁਕਾਬਲਿਆਂ ਦੇ ਜ਼ਿਲਾ ਨੋਡਲ ਅਫ਼ਸਰ ਸੈਕੰਡਰੀ ਫ਼ਰੀਦਕੋਟ,ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਤਾਰ ਸਿੰਘ ਮਾਨ, ਸੁਸ਼ੀਲ ਕੁਮਾਰ, ਦਲਬੀਰ ਸਿੰਘ ਰਤਨ, ਸੁਰਜੀਤ ਸਿੰਘ ਨੇ ਵਧਾਈ ਦਿੰਦਿਆਂ ਭਵਿੱਖ ਦੇ ਮੁਕਾਬਲਿਆਂ ‘ਚ ਹੋਰ ਤਕੜੇ ਹੋ ਕੇ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ ਹੈ।