*ਪੈੱਸ ਟੈੱਸਟ ‘ਚ ਜ਼ਿਲੇ ‘ਚ ਅਧਿਆਪਕਾਂ ਅਤੇ ਵਿਦਿਆਰਥੀਆਂ ‘ਚ ਵਿਸ਼ੇਸ਼ ਦਿਲਚਸਪੀ ਵੇਖਣ ਨੂੰ ਮਿਲੀ **ਅਧਿਆਪਕ ਪੈੱਸ ਦੀ ਸਫ਼ਲਤਾ ਵਾਸਤੇ ਖੁਦ ਪਹੁੰਚ ਰਹੇ ਨੇ ਵਿਦਿਆਰਥੀਆਂ ਤੱਕ
ਫ਼ਰੀਦਕੋਟ / 29 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਸਰਪ੍ਰਸਤੀ ਹੇਠ ਨਵੰਬਰ 2020 ‘ਚ ਕਰਵਾਏ ਜਾਣ ਵਾਲੇ ਪੰਜਾਬ ਅਚੀਵਮੈਂਟ ਸਰਵੇ ਲਈ ਪੰਜਾਬ ਦੇ ਸਰਕਾਰੀ ਅਤੇ ਏਡਿਡ ਸਕੂਲਾਂ ‘ਚ 21 ਸਤੰਬਰ ਤੋਂ ਸ਼ੁਰੂ ਹੋਏ ਵੱਖ-ਵੱਖ ਵਿਸ਼ਿਆਂ ਦੇ ਪੇਪਰ ਜੋ 3 ਅਕਤੂਬਰ 2020 ਤੱਕ ਨਿਰੰਤਰ ਲਏ ਜਾ ਰਹੇ ਹਨ। ਇਸ ਪੈੱਸ ਟੈੱਸਟ ਅੰਦਰ ਫ਼ਰੀਦਕੋਟ ਜ਼ਿਲੇ ਦੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪਰਮਿੰਦਰ ਸਿੰਘ ਬਰਾੜ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਕਮਲਜੀਤ ਤਾਹੀਮ ਦੀ ਯੋਗ ਅਗਵਾਈ ਹੇਠ ਅਧਿਆਪਕ ਤੇ ਵਿਦਿਆਰਥੀ ਪੂਰੀ ਦਿਲਚਸਪੀ ਨਾਲ ਭਾਗ ਲੈ ਰਹੇ ਹਨ।
ਇਸ ਪੈੱਸ ਟੈੱਸਟ ਨੂੰ ਆਲਲਾਈਨ ਵਿਦਿਆਰਥੀ ਹੱਲ ਕਰਕੇ ਸਿੱਖਿਆ ਵਿਭਾਗ ਪਾਸ ਜਮਾਂ ਕਰਵਾ ਰਹੇ ਹਨ। ਇਸ ਟੈੱਸਟ ਦੀ ਵਿਲੱਖਣਤਾ ਇਹ ਹੈ ਕਿ ਵਿਦਿਆਰਥੀ ਪਹਿਲੀ ਵਾਰ ਆਈ.ਡੀ.ਰਾਹੀਂ ਆਨਲਾਈਨ ਸਬਮਿਟ ਕਰ ਰਹੇ ਹਨ। ਇਸ ਟੈੱਸਟ ‘ਚ ਵਿਦਿਆਰਥੀ ਵੱਧਚੜ ਕੇ ਭਾਗ ਲੈ ਰਹੇ ਹਨ। ਕੋਵਿਡ-19 ਦੇ ਚੱਲਦਿਆਂ ਦੇ ਸਕੂਲ ਬੰਦ ਹੋਣ ਤੇ, ਬਹੁਤ ਸਾਰੇ ਵਿਦਿਆਰਥੀਆਂ ਕੋਲ ਮੋਬਾਇਲ ਫ਼ੋਨ ਨਾ ਹੋਣ ਦੇ ਬਾਵਜੂਦ ਸੈਕੰਡਰੀ ‘ਚ 95 ਪ੍ਰਤੀਸ਼ਤ ਅਤੇ ਪ੍ਰਾਇਮਰੀ ‘ਚ 96.2 ਪ੍ਰਤੀਸ਼ਤ ਵਿਦਿਆਰਥੀ ਇਨਾਂ ਟੈੱਸਟਾਂ ‘ਚ ਭਾਗ ਲੈ ਰਹੇ ਹਨ। ਸਿੱਖਿਆ ਅਫ਼ਸਰਾਂ ਨੇ ਕਿਹਾ ਪੈੱਸ ਟੈੱਸਟ ‘ਚ ਵਿਦਿਆਰਥੀਆਂ ਦਾ ਵੱਡੀ ਗਿਣਤੀ ‘ਚ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈ ਜਾ ਰਹੀ ਆਨਲਾਈਨ ਪੜਾਈ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਉਨਾਂ ਕਿਹਾ ਇਨਾਂ ਟੈੱਸਟਾਂ ਦੀ ਤਿਆਰੀ ਨਾਲ ਨਾ ਕੇਵਲ ਵਿਦਿਆਰਥੀ ਇਮਤਿਹਾਨਾਂ ‘ਚ ਚੰਗੇ ਨੰਬਰ ਲੈਣਗੇ ਸਗੋਂ ਇਹ ਟੈੱਸਟ ਵਿਦਿਆਰਥੀਆਂ ਦੀ ਸਮਝ ਪੱਧਰ ਨੂੰ ਉੱਚਾ ਚੁੱਕਣ ‘ਚ ਵੀ ਅਹਿਮ ਭੂਮਿਕਾ ਅਦਾ ਕਰਨਗੇ। ਇੱਥੇ ਮਜ਼ੇ ਦੀ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਅਧਿਆਪਕ ਆਪਣੇ ਫ਼ੋਨ ਰਾਹੀਂ ਵਿਦਿਆਰਥੀਆਂ ਦੇ ਘਰ ਪਹੁੰਚ ਕੇ ਪੇਪਰ ਕਰਵਾ ਕੇ ਆਪਣੀ ਡਿਊਟੀ ਪ੍ਰਤੀ ਵਫ਼ਾਦਾਰੀ ਦੀ ਮਿਸਾਲ ਪੇਸ਼ ਕਰ ਰਹੇ ਹਨ। ਜ਼ਿਲੇ ਦੇ ਸਕੂਲਾਂ ਦੇ ਪ੍ਰਿੰਸੀਪਲ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰ, ਮੁੱਖ ਅਧਿਆਪਕ, ਇੰਚਾਰਜ਼ ਅਤੇ ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਅਣਥੱਕ ਮਿਹਨਤ ਕਾਰਨ ਲਾਕਡਾਊਨ ‘ਚ ਵੀ ਵਿਦਿਆਰਥੀ ਸਿੱਖਿਆ ਨਾਲ ਜੁੜੇ ਹੋਏ ਹਨ। ਇਨ•ਾਂ ਟੈੱਸਟਾਂ ਨੂੰ ਕਰਾਉਣ ‘ਚ ਪੜੋ ਪੰਜਾਬ-ਪੜਾਓ ਪੰਜਾਬ ਦੀ ਟੀਮ ਵੀ ਅਹਿਮ ਭੂਮਿਕਾ ਅਦਾ ਕਰ ਰਹੀ ਹੈ।