ਬ੍ਰਿਜਿੰਦਰਾ ਕਾਲਜ FARIDKOT ਵਿਖੇ ਲਗਾਏ ਸੂਬਾ ਪੱਧਰੀ ਰੁਜ਼ਗਾਰ ਮੇਲੇ ‘ਚ 727 ਨੌਜਵਾਨਾਂ ਦੀ ਹੋਈ ਚੋਣ ***ਘੱਟ ਤੋਂ ਘੱਟ 8000 ਅਤੇ ਵੱਧ ਤੋਂ ਵੱਧ 20,000 ਮਿਲੇਗੀ ਤਨਖ਼ਾਹ ***1059 ਨੌਜਵਾਨਾਂ ਵੱਲੋਂ ਦਿੱਤੀ ਗਈ ਇੰਟਰਵਿਊ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਇੰਟਰਵਿਊ ‘ਚ ਭਾਗ ਲੈਣ ਆਏੇ ਨੌਜਵਾਨਾ ਦੀ ਕੀਤੀ ਗਈ ਥਰਮਲ ਸਕਰੀਨਿੰਗ
ਫ਼ਰੀਦਕੋਟ ,24 ਸਤੰਬਰ ( ਨਿਊ ਸੁਪਰ ਭਾਰਤ ਨਿਊਜ਼ )
ਪੰਜਾਬ ਸਰਕਾਰ ਵੱਲੋਂ ਮਿਸ਼ਨ ਘਰ ਘਰ ਰੁਜ਼ਗਾਰ ਤਹਿਤ ਲਗਾਏ ਜਾ ਰਹੇ ਛੇਵੇਂ ਸੂਬਾ ਪੱਧਰੀ ਰੁਜ਼ਗਾਰ ਮੇਲੇ ਦੀ ਲੜੀ ਤਹਿਤ ਜ਼ਿਲ•ਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਵੱਲੋਂ ਅੱਜ ਫ਼ਰੀਦਕੋਟ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਲਗਾਇਆ ਗਿਆ। ਰੁਜ਼ਗਾਰ ਮੇਲੇ ‘ਚ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਸ੍ਰੀ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਨੇ ਮੁੱਖ ਮਹਿਮਾਨ ਵਜੋਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਸੀ.ਈ.ਓ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਨੂੰ ਮੁੱਖ ਰੱਖ ਕੇ ਸਾਵਧਾਨੀਆਂ ਤਹਿਤ ਇਹ ਰੁਜ਼ਗਾਰ ਮੇਲਾ ਲਗਾਇਆ ਗਿਆ ਹੈ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਪੂਰਨ ਇਤਿਹਾਅਤ ਵਰਤੀ ਗਈ ਹੈ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਇੰਟਰਵਿਊ ‘ਚ ਹਿੱਸਾ ਲੈਣ ਆਏ ਨੌਜਵਾਨਾਂ ਦੀ ਸਭ ਤੋਂ ਪਹਲਾਂ ਥਰਮਲ ਸਕਰੀਨਿੰਗ ਕੀਤੀ ਗਈ। ਉਨ•ਾਂ ਦੱਸਿਆ ਕਿ ਰੁਜ਼ਗਾਰ ਮੇਲੇ ‘ਚ ਕੁੱਲ 557 ਨੌਜਵਾਨਾਂ ਦੀ ਵੱਖ ਵੱਖ ਕੰਪਨੀਆਂ ਵਿਚ ਚੋਣ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਕੁੱਲ 1059 ਦੇ ਕਰੀਬ ਬੇਰੁਜ਼ਗਾਰ ਨੌਜਵਾਨਾਂ ਆਪਣੀ ਇੰਟਰਵਿਊ ਦੇਣ ਆਏ ਸਨ, ਜਿਸ ਵਿਚੋਂ 727 ਨੌਜਵਾਨਾਂ ਦੀ ਚੋਣ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਚੁਣੇ ਗਏ ਨੌਜਵਾਨਾਂ ਨੂੰ ਉਨ•ਾਂ ਦੀ ਯੋਗਤਾ ਅਨੁਸਾਰ 8 ਹਜ਼ਾਰ ਤੋਂ 20 ਹਜ਼ਾਰ ਰੁਪਏ ਤੱਕ ਦੀ ਤਨਖ਼ਾਹ ਮਿਲੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ) ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਕੋਵਿਡ 19 ਦੀਆਂ ਹਦਾਇਤਾਂ ਨੂੰ ਦੇਖਦਿਆਂ ਇਕ ਬੂਥ ਤੇ 20 ਦੇ ਕਰੀਬ ਨੌਜਵਾਨ ਬਿਠਾਏ ਗਏ ਸਨ। ਉਨ•ਾਂ ਕਿਹਾ ਕਿ ਮੇਲੇ ‘ਚ ਨਾਮੀ ਕੰਪਨੀਆਂ ਵੱਲੋਂ ਨੌਜਵਾਨਾਂ ਦੀ ਰੁਜ਼ਗਾਰ ਲਈ ਚੋਣ ਕੀਤੀ ਗਈ ਹੈ। ਉਨ•ਾਂ ਚੁਣੇ ਗਏ ਨੌਜਵਾਨਾਂ ਨੂੰ ਮੁਬਾਰਕਵਾਦ ਦਿੱਤੀ ਅਤੇ ਜਿੰਨ•ਾਂ ਦੀ ਕਿਸੇ ਕਾਰਣ ਜਿੰਨ•ਾਂ ਨੌਜਵਾਨਾਂ ਦੀ ਚੋਣ ਨਹੀਂ ਹੋ ਸਕੀ ਉਨ•ਾਂ ਨੂੰ ਨਿਰਾਸ਼ ਹੋਣ ਦੀ ਜਰੂਰਤ ਨਹੀਂ ਹੈ, ਇਹ ਤਜਰਬਾ ਕਾਫ਼ੀ ਕੰਮ ਆਵੇਗਾ ਕਿਉਂਕਿ 29 ਸਤੰਬਰ ਨੂੰ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਲਗਾਇਆ ਜਾ ਰਿਹਾ ਹੈ ਵਿਚ ਚੋਣ ਹੋ ਸਕਦੀ ਹੈ । ਉਨਾਂ ਕਿਹਾ ਕਿ ਨੌਕਰੀਆਂ ਪ੍ਰਾਪਤ ਕਰਨ ਦੇ ਚਾਹਵਾਨ ਪ੍ਰਾਰਥੀ ਇਸ ਮੇਲੇ ਵਿੱਚ ਭਾਗ ਲੈ ਸਕਦੇ ਹਨ ਅਤੇ ਰੁਜ਼ਗਾਰ ਦੇ ਮੌਕਿਆਂ ਦਾ ਲਾਭ ਉਠਾ ਸਕਦੇ ਹਨ
ਇਸ ਮੌਕੇ ਜ਼ਿਲ•ਾ ਰੁਜ਼ਗਾਰ ਅਤੇ ਕਾਰੋਬਾਰ ਬਿਊਰ ਸ੍ਰੀ ਹਰਮੇਸ਼ ਕੁਮਾਰ ਨੇ ਦੱਸਿਆ ਕਿ ਲਗਾਏ ਜਾ ਰਹੇ ਛੇਵਂੇ ਸੁਬਾ ਪੱਧਰੀ ਲੜੀ ਤਹਿਤ ਜ਼ਿਲ•ੇ ‘ਚ ਲੱਗਣ ਵਾਲਾ ਆਖਰੀ ਰੁਜ਼ਗਾਰ ਮੇਲਾ 29 ਸਤੰਬਰ ਨੂੰ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਲੱਗੇਗਾ। ਕਿਸੇ ਕਿਸਮ ਦੀ ਜਾਣਕਾਰੀ ਲਈ ਜ਼ਿਲ•ਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰਬਰ 99883-50193 ਤੇ ਸੰਪਰਕ ਕੀਤਾ ਜਾ ਸਕਦਾ ਹੈ।ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸਨ ਵੱਲੋਂ ਰੁਜ਼ਗਾਰ ਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਨੂੰ ਆਪਣਾ ਮਾਸਕ ਪਹਿਨ ਕੇ ਅਤੇ ਸੋਸ਼ਲ ਡਿਸਟੈਂਸ ਅਪਣਾ ਕੇ ਇੰਟਰਵਿਊ ਦੇਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ । ਇਸ ਮੌਕੇ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵੱਲੋਂ ਆਪਣੀਆਂ ਸਟਾਲਾਂ ਲਗਾਈਆਂ ਗਈਆਂ ਸਨ ਅਤੇ ਵਿਭਾਗਾਂ ਵੱਲੋਂ ਰੁਜ਼ਗਾਰ ਅਤੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ।