ਜਵਾਹਰ ਨਵੌਦਿਆ ਵਿਦਿਆਲਯ ਕੌਣੀ ‘ਚ ਛੇਵੀਂ ਜਮਾਤ ਦੇ ਦਾਖਲੇ 2021-22 ਲਈ ਆੱਨਲਾਈਨ ਅਰਜ਼ੀਆਂ ਦੀ ਮੰਗ- ਏ.ਡੀ.ਸੀ
*ਦਾਖਲੇ ਲਈ 30 ਨਵੰਬਰ 2020 ਤੱਕ ਆਨਲਾਈਨ ਕੀਤਾ ਜਾ ਸਕਦਾ ਹੈ ਅਪਲਾਈ **ਦਾਖਲੇ ਲਈ ਟੈੱਸਟ 10 ਅਪ੍ਰੈਲ 2021 ਨੂੰ ਹੋਵੇਗਾ- ਪ੍ਰਿੰਸੀਪਲ ਟੀ.ਪੀ.ਸਿੰਘ
ਫ਼ਰੀਦਕੋਟ / 22 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਜ਼ਿਲੇ ‘ਚ ਚੱਲ ਰਹੇ ਜਵਾਹਰ ਨਵੌਦਿਆ ਵਿਦਿਆਲਯ ਕੌਣੀ ਲਈ ਜਮਾਤ ਛੇਵੀਂ ਦੇ ਦਾਖਲੇ ਲਈ ਅਕਾਦਮਿਕ ਸੈਸ਼ਨ 2021-22 ਲਈ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ। ਅਰਜੀਆਂ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 30 ਨਵੰਬਰ 2020 ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਕੋ ਚੇਅਰਮੈਨ ਜਵਾਹਰ ਨਵੌਦਿਆ ਵਿਦਿਆਲਯ ਸ੍ਰੀ ਗੁਰਜੀਤ ਸਿੰਘ ਨੇ ਜਵਾਹਰ ਨਵੌਦਿਆ ਵਿਦਿਆਲਯ ਦੇ ਪ੍ਰਿੰਸੀਪਲ ਸ੍ਰੀ ਟੀ.ਪੀ ਸਿੰਘ ਅਤੇ ਉਨਾਂ ਦੇ ਸਟਾਫ਼ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ ਅਤੇ ਸਲਾਨਾ ਨਤੀਜਿਆਂ ਬਾਰੇ ਵੀ ਜਾਣਕਾਰੀ ਲਈ।
ਇਸ ਮੌਕੇ ਪ੍ਰਿੰਸੀਪਲ ਟੀ.ਪੀ ਸਿੰਘ ਨੇ ਦੱਸਿਆ ਕਿ ਛੇਂਵੀ ਜਮਾਤ ਦੇ ਦਾਖਲੇ ਵਾਸਤੇ ਫਾਰਮ www.navodaya.gov.in ਭਰੇ ਜਾ ਸਕਦੇ ਹਨ। ਇਸ ਸਬੰਧੀ ਦਾਖ਼ਲਾ ਪ੍ਰੀਖਿਆ 10 ਅਪ੍ਰੈਲ 2021 ਨੂੰ ਜ਼ਿਲੇ ਵਿੱਚ ਬਣਨ ਵਾਲੇ ਵੱਖ ਵੱਖ ਪ੍ਰੀਖਿਆ ਕੇਂਦਰਾਂ ਵਿਖੇ ਹੋਵੇਗੀ। ਉਨਾਂ ਦੱਸਿਆ ਕਿ ਉਮੀਦਵਾਰ ਵੱਲੋਂ ਆਨਲਾਈਨ ਫਾਰਮ ਭਰਨ ਦੇ ਨਾਲ ਨਾਲ ਜਿਹੜੇ ਸਕੂਲ ‘ਚ ਪੰਜਵੀਂ ਜਮਾਤ ‘ਚ ਪੜ ਰਹੇ ਹਨ ਉਸ ਸਕੂਲ ਦੇ ਪ੍ਰਿੰਸੀਪਲ/ ਹੈਡ ਮਾਸਟਰ ਵੱਲੋਂ ਜਾਰੀ ਸਰਟੀਫਿਕੇਟ, ਫੋਟੋ ਅਤੇ ਉਮੀਦਵਾਰ ਤੇ ਉਸ ਦੇ ਮਾਪਿਆਂ ਜਾਂ ਗਾਰਡੀਅਨ ਦੇ ਦਸਤਖ਼ਤ ਅਪਲੋਡ ਕਰਨੇ ਲਾਜ਼ਮੀ ਹਨ।
ਉਨਾਂ ਦੱਸਿਆ ਕਿ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਦਾ ਜਨਮ 01-05-2008 ਤੋਂ ਪਹਿਲਾਂ ਅਤੇ 30.04.2012 ਤੋਂ ਬਾਅਦ ਦਾ ਨਹੀਂ ਹੋਣਾ ਚਾਹੀਦਾ। ਜਨਮ ਮਿਤੀ ਵਾਲੇ ਨਿਯਮ ਸਭ ਤੇ ਲਾਗੂ ਹੋਣਗੇ ਚਾਹੇ ਉਹ ਬੀ.ਸੀ/ਐਸ.ਸੀ ਅਤੇ ਐਸ.ਟੀ ਨਾਲ ਸਬੰਧਤ ਹੋਣ। ਵਧਰੇ ਜਾਣਕਾਰੀ ਲਈ ਜਵਾਹਰ ਨਵੌਦਿਆ ਵਿਦਿਆਲਯ ਦੀ ਵੈੱਬਸਾਈਟ www.navodaya.gov.in ਜਾਂ ਪ੍ਰਿੰਸੀਪਲ ਕੌਣੀ ਦੇ ਮੋਬਾਇਲ ਨੰਬਰ 99538-56085 ਅਤੇ ਦਾਖਲਾ ਇੰਚਾਰਜ ਮਨੀਸ਼ ਕੁਮਾਰ ਨਾਲ 88728-75600 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਾਮਰਸ ਜਮਾ 2 ਦੇ ਵਿਦਿਆਰਥੀ ਅਕਸ਼ਿਤ ਕੁਮਾਰ ਨੂੰ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ ਅਤੇ ਯੂ.ਟੀ ਚੰਡੀਗੜ ‘ਚੋਂ 97.2 ਫ਼ੀਸਦੀ ਅੰਕ ਪ੍ਰਾਪਤ ਕਰਨ ਤੇ ਪ੍ਰਿੰਸੀਪਲ, ਵਿਦਿਆਰਥੀ ਅਤੇ ਉਨਾਂ ਦੇ ਮਾਪਿਆਂ ਨੂੰ ਮੁਬਾਰਕਵਾਦ ਪੇਸ਼ ਕੀਤੀ।