January 1, 2025

ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗੀਤਕ ਸ਼ਾਜ਼ ਵਜਾਉਣ ਦਾ ਬਲਾਕ ਪੱਧਰੀ ਮੁਕਾਬਲਾ ਸਫ਼ਲਤਾ ਨਾਲ ਸੰਪੰਨ

0

ਫ਼ਰੀਦਕੋਟ / 22 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ‘ਚ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਯੋਗ ਸਰਪ੍ਰਸਤੀ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਹੇਠ ਕਰਵਾਏ ਜਾ ਰਹੇ ਮੁਕਾਬਲਿਆਂ ਦੀ ਲੜੀ ‘ਚ ਸੰਗੀਤਕ ਸ਼ਾਜ ਵਜਾਉਣ ਦੇ ਬਲਾਕ ਪੱਧਰੀ ਮੁਕਾਬਲੇ ਪਰਮਿੰਦਰ ਸਿੰਘ ਬਰਾੜ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਅਤੇ ਕਮਲਜੀਤ ਤਾਹੀਮ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੀ ਦੇਖ-ਰੇਖ ਹੇਠ ਕਰਵਾਏ ਗਏ। ਇਨਾਂ ਬਲਾਕ ਪੱਧਰੀ ਮੁਕਾਬਲਿਆਂ ‘ਚ ਵਿਦਿਆਰਥੀਆਂ ਨੇ ਪ੍ਰਾਇਮਰੀ, ਮਿਡਲ, ਸੀਨੀਅਰ ਸੈਕੰਡਰੀ ਪੱਧਰ ਤੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਗੁਰੂ ਜੀ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। 

ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ-ਕਮ-ਨੋਡਲ ਅਫ਼ਸਰ ਐਲੀਮੈਂਟਰੀ ਮਨਿੰਦਰ ਕੌਰ ਅਤੇ ਜ਼ਿਲਾ ਨੋਡਲ ਅਫ਼ਸਰ ਸੈਕੰਡਰੀ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਬਲਾਕ ਪੱਧਰੀ ਮੁਕਾਬਲਿਆਂ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ: ਪ੍ਰਾਇਮਰੀ ਵਰਗ ‘ਚ ਰਾਜੀ ਸਰਕਾਰੀ ਪ੍ਰਾਇਮਰੀ ਸਕੂਲ ਹਰਿੰਦਰਾ ਫ਼ਰੀਦਕੋਟ, ਸੁਖਮਨਪ੍ਰੀਤ ਕੌਰ ਸ.ਪ੍ਰ.ਸ.ਸੇਖਾਂ ਸਿੰਘ ਵਾਲਾ, ਹਰਮਨਦੀਪ ਕੌਰ ਸ.ਪ੍ਰ.ਸ.ਪੰਜਗਰਾਈ ਕਲਾਂ (ਮੇਨ) ਨੇ ਆਪੋ ਆਪਣੇ ਬਲਾਕਾਂ ‘ਚ ਪਹਿਲਾ ਸਥਾਨ ਹਾਸਲ ਕੀਤਾ। ਅਰਸ਼ਦੀਪ ਕੌਰ ਸ.ਪ੍ਰ.ਸ.ਸਕੂਲ ਬਾਜ਼ੀਗਰ ਬਸਤੀ ਫ਼ਰੀਦਕੋਟ ਅਤੇ ਵਿਕਰਮਜੀਤ ਸਿੰਘ ਸ.ਪ੍ਰ.ਸ.ਡੋਡ ਨੇ ਆਪੋ-ਆਪਣੇ ਬਲਾਕਾਂ ‘ਚ ਦੂਜਾ ਸਥਾਨ ਹਾਸਲ ਕੀਤਾ। ਮਿਡਲ ਵਰਗ ‘ਚ ਸਿਮਰਨ ਕੌਰ ਸ.ਕੰਨਿਆ ਸੀ.ਸੈ.ਸਕੂਲ ਫ਼ਰੀਦਕੋਟ, ਖੁਸ਼ਵੀਰ ਕੌਰ ਸ.ਸ.ਸ.ਸ.ਸਕੂਲ ਗੋਲੇਵਾਲਾ, ਦਿਲਜੋਤ ਸਿੰਘ ਸ.ਸ.ਸ.ਸ.ਗੋਬਿੰਦਗੜ-ਦਬੜੀਖਾਨਾ, ਮਨਪ੍ਰੀਤ ਕੌਰ ਸ.ਸ.ਸ.ਸ.ਪੰਜਗਰਾਈ ਕਲਾਂ ਨੇ ਆਪੋ ਆਪਣੇ ਬਲਾਕ ‘ਚ ਪਹਿਲਾ, ਰਾਜਵੀਰ ਕੌਰ ਸ.ਹ.ਸ.ਔਲਖ, ਸਰਹ ਗਿੱਲ ਸ.ਹ.ਸ.ਬਿਸ਼ਨੰਦੀ ਨੇ ਦੂਜਾ ਸਥਾਨ ਹਾਸਲ ਕੀਤਾ। ਸੀਨੀਅਰ ਸੈਕੰਡਰੀ ਵਰਗ ‘ਚ ਸ਼ਰਨਜੀਤ ਕੌਰ ਸ.ਕੰਨਿਆ ਸੀ.ਸੈ.ਸਕੂਲ ਸਾਦਿਕ, ਮੀਨਾਕਸ਼ੀ ਸ.ਕੰਨਿਆ ਸੀ.ਸੈ.ਸਕੂਲ ਫ਼ਰੀਦਕੋਟ, ਸੁਮਨਦੀਪ ਕੌਰ ਸ.ਸ.ਸ.ਸ.ਗੋਲੇਵਾਲਾ, ਹਰਮਨ ਸਿੰਘ ਸ.ਸ.ਸ.ਸ.ਗੋਬਿੰਦਗੜ-ਦਬੜੀਖਾਨਾ, ਗੰਗਾ ਕੌਰ ਸ.ਸ.ਸ.ਸ.ਕੋਹਾਰਵਾਲਾ ਨੇ ਆਪੋ-ਆਪਣੇ ਬਲਾਕ ‘ਚ ਪਹਿਲਾ, ਮਹਿਕਦੀਪ ਸਿੰਘ ਸ.ਹ.ਸ.ਭਾਗਥਲਾ ਕਲਾਂ, ਸੁਖਦੀਪ ਕੌਰ ਸ.ਹ.ਸ.ਮੱਲਾ, ਕੋਮਲਪ੍ਰੀਤ ਕੌਰ ਸ.ਸ.ਸ.ਸ.ਪੰਗਜਗਰਾਈ ਕਲਾਂ ਨੇ ਆਪੋ-ਆਪਣੇ ਬਲਾਕ ‘ਚੋਂ ਦੂਜਾ ਸਥਾਨ ਹਾਸਲ ਕੀਤਾ।             

ਇਸ ਮੌਕੇ ਪ੍ਰਦੀਪ ਦਿਓੜਾ, ਜਸਮਿੰਦਰ ਸਿੰਘ ਹਾਂਡਾ ਦੋਹੇਂ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਜ਼ਿਲੇ ਦੇ ਸਮੂਹ ਪ੍ਰਿੰਸੀਪਲ, ਮੁੱਖ ਅਧਿਆਪਕ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਾਂ, ਹੈੱਡ ਟੀਚਰਾਂ, ਇੰਚਾਰਜ਼ ਅਤੇ ਗਾਈਡ ਅਧਿਆਪਕਾਂ ਦਾ ਮੁਕਾਬਲਿਆਂ ਲਈ ਵੱਡਮੁੱਲਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਜੇਤੂ ਵਿਦਿਆਰਥੀਆਂ ਨੂੰ ਜ਼ਿਲਾ ਸਿੱਖਿਆ ਅਫ਼ਸਰਾਂ, ਉਪ ਜ਼ਿਲਾ ਸਿੱਖਿਆ ਅਫ਼ਸਰਾਂ ਅਤੇ ਪੰਜੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਲਬੀਰ ਸਿੰਘ, ਸੁਰਜੀਤ ਸਿੰਘ, ਕੁਲਦੀਪ ਕੌਰ, ਜਗਤਾਰ ਸਿੰਘ, ਸ਼ੁਸ਼ੀਲ ਕੁਮਾਰ ਨੇ ਵਧਾਈ ਦਿੰਦਿਆਂ ਭਵਿੱਖ ‘ਚ ਹੋਰ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ ਹੈ।

Leave a Reply

Your email address will not be published. Required fields are marked *