*ਸਾਰੇ ਵਿਕਾਸ ਕੰਮ 30 ਅਕਤੂਬਰ ਤੱਕ ਮੁਕੰਮਲ ਕਰਨ ਦੇ ਆਦੇਸ਼
ਫਰੀਦਕੋਟ / 18 ਸੰਤਬਰ / ਨਿਊ ਸੁਪਰ ਭਾਰਤ ਨਿਊਜ
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਵੱਲੋਂ ਅੱਜ ਬਰਗਾੜੀ ਵਿਖੇ ਬਰਗਾੜੀ ਮੈਮੋਰੀਅਲ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਗਿਆ। ਉਨਾਂ ਮੋਕੇ ਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਹ ਕੰਮ 30 ਅਕਤੂਬਰ ਤੱਕ ਹਰ ਹਾਲ ਵਿੱਚ ਮੁਕੰਮਲ ਕਰ ਲਏ ਜਾਣ।
ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਬਰਗਾੜੀ ਮੈਮੋਰੀਅਲ ਲਈ ਪੰਜਾਬ ਸਰਕਾਰ ਵੱਲੋਂ 2.78 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਸੀ।ਜਿਸ ਨਾਲ ਬਸ ਸਟਾਪ, ਕਮਿਊਨਿਟੀ ਹਾਲ, ਪਾਰਕ ਅਤੇ ਸਾਈਕਲ ਸਕੂਟਰ ਸ਼ੈੱਡ ਆਦਿ ਦੇ ਕੰਮ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਕੰਮ ਮਿਆਰੀ ਪੱਧਰ ਦੇ ਹੋਣੇ ਚਾਹੀਦੇ ਹਨ ਅਤੇ ਕਿਸੇ ਵੀ ਤਰਾਂ ਦੀ ਊਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਇਹ ਵੀ ਆਦੇਸ਼ ਦਿੱਤੇ ਕਿ ਕੰਮ ਮਿੱਥੇ ਸਮੇਂ ਵਿੱਚ ਮੁੰਕਮਲ ਕੀਤੇ ਜਾਣ। ਇਸ ਮੌਕੇ ਸ੍ਰੀ ਮਹੇਸ਼ ਗਰਗ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਡਵੀਜਨ ਫਰੀਦਕੋਟ, ਸ੍ਰੀ ਤਾਰਾ ਚੰਦ ਉਪ ਮੰਡਲ ਅਫਸਰ (ਸਿਵਲ) ਪੰਚਾਇਤੀ ਰਾਜ ਅਤੇ ਸ੍ਰੀ ਹਰਮੀਤ ਸਿੰਘ ਉਪ ਮੰਡਲ ਅਫਸਰ (ਬਿਜਲੀ) ਪੰਚਾਇਤੀ ਰਾਜ ਹਾਜ਼ਰ ਸਨ।