Site icon NewSuperBharat

ਮੁੱਖ ਮੰਤਰੀ ਵਰਚੁਅਲ ਕਾਨਫਰੰਸ ਰਾਹੀਂ ਕਰਨਗੇ ਖੇਤੀ ਮੇਲੇ ਦਾ ਆਗਾਜ਼- ਸੇਤੀਆ

*ਹੁਣ ਨਵੀਆਂ ਤਕਨੀਕਾਂ ਅਤੇ ਖੋਜਾਂ ਕਿਸਾਨ ਮੇਲਿਆਂ ਰਾਂਹੀ ਕਿਸਾਨਾਂ ਦੀਆਂ ਬਰੂਹਾਂ ਤੱਕ ਪੁੱਜਣਗੇ **ਖੇਤੀਬਾੜੀ ਵਿਭਾਗ ਫਰੀਦਕੋਟ ਵੱਲੋਂ ਸਬ-ਡਿਵੀਜਨ ਅਤੇ ਸਰਕਲ ਪੱਧਰ ਤੇ ਵਰਚੁਅਲ ਕਿਸਾਨ ਮੇਲਾ ਦਿਖਾਉਣ ਦੇ ਕੀਤੇ ਗਏ ਪ੍ਰਬੰਧ

ਫਰੀਦਕੋਟ / 17 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਮਿਤੀ 18 ਸਤੰਬਰ 2020 ਸਮਾਂ 11:30 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਲਗਾਇਆ ਜਾਣ ਵਾਲਾ ਕਿਸਾਨ ਮੇਲਾ ਇਸ ਸਾਲ ਵਰਚੁਅਲ ਕਿਸਾਨ ਮੇਲਾ ਲਾਂਚ ਕੀਤਾ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਅਜੋਕੀ ਤਕਨੀਕ ਨਾਲ ਇਹ ਮੇਲੇ ਕਿਸਾਨਾਂ ਦੀਆਂ ਬਰੂਹਾਂ ਤੱਕ ਪਹੁੰਚ ਗਏ ਹਨ। ਉੰਨਾਂ ਇਹ ਵੀ ਦੱਸਿਆਂ ਕਿ ਇਹ ਮੇਲੇ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ ਪ੍ਰੰਤੂ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਕਿਤੇ ਵੀ ਵਧੇਰੇ ਇਕੱਠ ਕਰਨ ਤੇ ਪਾਬੰਧੀ ਹੈ।ਇਸ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਿਲਾ ਫਰੀਦਕੋਟ ਵੱਲੋਂ ਸਬ ਡਵੀਜਨ ਸਰਕਲ ਅਤੇ ਪਿੰਡ ਪੱਧਰ ਤੇ ਇਸ ਮੇਲੇ ਨੂੰ ਵਿਡੀਓ ਕਾਂਨਫਰੰਸ ਰਾਂਹੀ ਕਿਸਾਨਾਂ ਨੂੰ ਦਖਾਉਣ ਦਾ ਪ੍ਰਬੰਧ ਕੀਤਾ ਗਿਆ ਹੈ।

ਉੰਨਾਂ ਦੱਸਿਆ ਕਿ ਇਹ ਮੇਲਾ ਜਿਥੇ ਕਿਸਾਨਾਂ ਨੂੰ ਨਵੀਨਤਮ ਖੋਜਾਂ, ਖੇਤੀਬਾੜੀ ਸਬੰਧੀ ਉੱਤਮ ਜਾਣਕਾਰੀ ਅਤੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਸਹਾਇਕ ਹੋਵੇਗਾ ਉਥੇ ਹੀ ਕੋਵਿਡ-19 ਕਾਰਨ ਸਬੰਧੀ ਕਿਸਾਨਾਂ ਨੂੰ ਉੱਚ ਪਾਏ ਦੇ ਤਕਨੀਕੀ ਗਿਆਨ ਨਾਲ ਵੀ ਜੋੜੇਗਾ।ਇਸ ਨਾਲ ਖੇਤੀ ਪਰਿਵਾਰਾਂ ਵਿੱਚ ਵੀ ਆਪਸੀ ਤਾਲਮੇਲ ਦੀਆਂ ਨਵੀਆਂ ਸਰਹੱਦਾਂ ਖੋਲੇਗਾ।ਇਹ ਮੇਲਾ ਕਿਸਾਨਾਂ ਨੂੰ ਬਗੈਰ ਇਕੱਠ ਕੀਤਿਆਂ ਸੁਰੱਖਿਅਤ ਤਰੀਕੇ ਨਾਲ ਘਰ ਬੈਠਕੇ ਹੀ ਨਵੀਨਤਮ ਖੇਤੀ ਸੰਦ, ਸੁਧਰੇ ਬੀਜ, ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ, ਸਟੋਰੇਜ ਅਤਟ ਪੈਕਿੰਗ ਆਦਿ ਸਬੰਧੀ ਤਕਨੀਕੀ ਗਿਆਨ ਦੇਵੇਗਾ। 

ਜਿਲਾ ਮੁੱਖ ਖੇਤੀਬਾੜੀ ਅਫਸਰ ਡਾ. ਹਰਨੇਕ ਸਿੰਘ ਨੇ ਦੱਸਿਆ ਕਿ ਇਹ ਵਰਚੂਅਲ ਕਿਸਾਨ ਮੇਲਾ ਕਿਸਾਨਾਂ ਨੂੰ ਦਿਖਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਸਬ-ਡਿਵੀਜਨ ਅਤੇ ਸਰਕਲ ਪੱਧਰ ਤੇ ਪ੍ਰਬੰਧ ਕੀਤੇ ਗਏ ਹਨ ਅਤੇ ਕੁਝ ਖਾਸ ਪਿੰਡਾਂ ਵਿੱਚ ਜਿਥੇ ਸਮਾਰਟ ਸਕੂਲਾਂ ਵਿੱਚ ਪ੍ਰਜੈਕਟਰਾਂ ਦਾ ਪ੍ਰਬੰਧ ਹੈ ਉੱਥੇ ਵੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਦੀ ਸਹੂਲਤ ਅਤੇ ਉੰਨਾਂ ਦੀ ਪਹੁੰਚ ਨੂੰ ਨੂੰ ਹੋਰ ਵਡੇਰਾ ਕਰਦਿਆਂ ਪ੍ਰਬੰਧ ਕੀਤੇ ਹਨ। ਉੰਨਾਂ ਨੇ ਸਬ ਡਿਵੀਜਨ ਮੈਜਿਸਟ੍ਰੇਟ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਅਤੇ ਡੀ.ਆਰ. ਸਹਿਕਾਰੀ ਸਭਾਵਾਂ ਹਦਾਇਤ ਕੀਤੀ ਕਿ ਇਸ ਪ੍ਰੋਗਰਾਮ ਨਾਲ ਕਿਸਾਨਾਂ ਨੂੰ ਜੋੜਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਪ੍ਰਬੰਧ ਕਰਦੇ ਸਮੇਂ ਕੋਵਿਡ-19 ਦੀਆਂ ਹਦਾਇਤਾਂ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਸਬੰਧੀ ਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇੰਨਾਂ ਵਰਚੂਅਲ ਕਿਸਾਨ ਮੇਲੇਆਂ ਵਿੱਚ ਕਿਸੇ ਵੀ ਜਗਾ ਉੱਪਰ 10-15 ਕਿਸਾਨਾਂ ਤੋਂ ਵੱਧ ਇਕੱਠ ਨਾ ਕੀਤਾ ਜਾਵੇ। ਜਿੰਨਾਂ ਕਿਸਾਨਾਂ ਪਾਸ ਸਮਾਰਟ ਫੋਨ ਉਪਲਭਧ ਹਨ ਉਹ ਕਿਸਾਨ ਪੀ.ਏ.ਯੂ. ਦੇ ਵਰਚੂਅਲ ਕਿਸਾਨ ਮੇਲੇ ਵਿੱਚ ਸ਼ਾਮਿਲ ਹੋਣ ਲਈ Http://www.kishanmela.pau.edu  ਲਿੰਕ ਦੀ ਵਰਤੋਂ ਕਰ ਸਕਦੇ ਹਨ। ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਿਲ•ਾ ਫਰੀਦਕੋਟ ਵੱਲੋਂ ਕੀਤੇ ਨਵੀਨਤਮ ਤਕਨਾਲੌਜੀ ਦੇ ਇੰਨ•ਾਂ ਪ੍ਰਬੰਧਾਂ ਦਾ ਵੱਧ-ਤੋਂ ਵੱਧ ਲਾਹਾ ਲੈਣ।

Exit mobile version