ਫ਼ਰੀਦਕੋਟ / 16 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸ. ਜਸਪਾਲ ਸਿੰਘ ਨੇ ਬਤੌਰ ਡਿਪਟੀ ਡਾਇਰੈਕਟਰ ਬਾਗਬਾਨੀ ਫ਼ਰੀਦਕੋਟ ਦੇ ਅਹੁਦੇ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਉਨਾਂ ਦੇ ਸਮੂਹ ਸਟਾਫ਼ ਵੱਲੋਂ ਜੀ ਆਇਆ ਕਿਹਾ ਅਤੇ ਯਕੀਨ ਦਿਵਾਇਆ ਕਿ ਕੋਵਿਡ ਮਹਾਂਮਾਰੀ ਦੌਰਾਨ ਵੀ ਉਹ ਡਿਊਟੀ ਪ੍ਰਤੀ ਹਰ ਸਮੇਂ ਹਾਜ਼ਰ ਹਨ। ਉਨਾਂ ਦੀ ਪਹਿਲੀ ਨਿਯੁਕਤੀ 1991 ਵਿਚ ਬਤੌਰ ਫਾਰਮ ਮੈਨੇਜਰ ਹੋਈ ਸੀ ਅਤੇ ਨਵੰਬਰ 2015 ਨੂੰ ਬਤੌਰ ਡਿਪਟੀ ਡਾਇਰੈਕਟਰ ਦੀ ਤਰੱਕੀ ਦੇ ਕੇ ਅਬੋਹਰ ਲਗਾਇਆ ਗਿਆ ਸੀ।
ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਸ. ਜਸਪਾਲ ਸਿੰਘ ਵੱਲੋਂ ਸਮੂਹ ਸਟਾਫ਼ ਨਾਲ ਮੀਟਿੰਗ ਕੀਤੀ ਗਈ। ਉਨਾਂ ਕਿਹਾ ਕਿ ਜ਼ਿਲੇ ਦੇ ਬਾਗਬਾਨੀ ਕਿੱਤੇ ਨਾਲ ਸਬੰਧਤ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਸਰਕਾਰ ਦੁਆਰਾ ਸਬਸਿਡੀ ਅਤੇ ਹੋਰ ਸਹੂਲਤਾਂ ਪਹਿਲ ਦੇ ਅਧਾਰ ਤੇ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਉਨਾਂ ਨੂੰ ਖੁਸੀ ਹੈ ਕਿ ਬਾਬਾ ਫ਼ਰੀਦ ਜੀ ਨਗਰੀ ਵਿਚ ਵਸਦੇ ਲੋਕਾਂ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਕਿਰਨਦੀਪ ਸਿੰਘ ਗਿੱਲ, ਨਵਦੀਪ ਬਰਾੜ ਅਤੇ ਗੁਰਪ੍ਰੀਤ ਸੇਠੀ ਸਾਰੇ ਬਾਗਬਾਨੀ ਅਫ਼ਸਰ ਸ਼ਾਮਿਲ ਸਨ।