Site icon NewSuperBharat

ਸਰਕਾਰੀ ਰੇਟਾਂ ਤੇ ਹੋਵੇਗਾ ਕੋਵਿਡ 19 ਟੈੱਸਟ **ਫ਼ਰੀਦਕੋਟ ਵਿਖੇ ਖੁੱਲੀ ਪਹਿਲੀ ਪ੍ਰਾਈਵੇਟ ਕੋਵਿਡ ਟੈੱਸਟ ਲੈਬ **ਜ਼ਿਲੇ ਵਿਚ ਇਸ ਤਰਾਂ ਦੀਆਂ 12 ਲੈਬਜ਼ ਖੋਲਣ ਦਾ ਟੀਚਾ

ਫ਼ਰੀਦਕੋਟ / 15 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਅਤੇ ਲੋਕਾਂ ਦੀਆਂ ਸੈਪਲਿੰਗ ਸਬੰਧੀ ਮੁਸ਼ਕਿਲਾਂ ਦਾ ਹੱਲ ਕਰਦਿਆਂ ਸਰਕਾਰੀ ਰੇਟਾਂ ਤੇ ਹੁਣ ਮਹਿਜ਼ 250/- ਰੁਪਏ ਨਾਲ ਟੈੱਸਟ ਹੋ ਸਕੇਗਾ ਅਤੇ ਇਸ ਦੀ ਰਿਪੋਰਟ ਵੀ ਕੁਝ ਹੀ ਘੰਟਿਆਂ ਬਾਅਦ ਮਿਲ ਸਕੇਗੀ। ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਚੰਦਰ ਸ਼ੇਖਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਕੁਲਦੀਪ ਧੀਰ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸਾਹਮਣੇ ਜਯੇਤੀ ਲੈਬਜ਼ ਜੇ ਐਮ ਜੇ ਕੇ ਦਾ ਉਦਘਾਟਨ ਕਰਨ ਉਪਰੰਤ ਦਿੱਤੀ। 

ਉਨਾਂ ਦੱਸਿਆ ਕਿ ਇਹ ਜ਼ਿਲੇ ਦੀ ਪਹਿਲੀ ਪ੍ਰਾਈਵੇਟ ਲੈਬ ਹੈ ਜਿਸ ਨੂੰ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਮੰਨਜੂਰੀ ਦਿੱਤੀ ਗਈ ਹੈ। ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਜ਼ਿਲੇ ਵਿਚ ਇਸ ਤਰਾਂ ਦੀਆਂ 12 ਲੈਬਜ਼ ਖੋਲਣ ਦਾ ਟੀਚਾ ਹੈ। ਜਿਸ ਵਿਚ 5 ਫ਼ਰੀਦਕੋਟ 5 ਕੋਟਕਪੂਰਾ 2 ਜੈਤੋ ਅਤੇ ਇਕ ਸਾਦਿਕ ਕਸਬੇ ਦੀ ਅਰਜ਼ੀ ਵੀ ਵਿਚਾਰ ਅਧੀਨ ਸ਼ਾਮਿਲ ਹੈ। ਉਨਾਂ ਦੱਸਿਆ ਕਿ ਜੋ ਲੋਕ ਸਿਹਤ ਵਿਭਾਗ ਵੱਲੋਂ ਸਥਾਪਿਤ  ਸਰਕਾਰੀ ਫਲੂਅ ਕਾਰਨਰ ਵਿਖੇ ਕਿਸੇ ਕਾਰਣ ਟੈਸਟ ਕਰਵਾਉਣ ਲਈ ਨਹੀਂ ਜਾ ਸਕਦੇ ਉਨਾਂ ਲਈ ਇਹ ਵਧੀਆ ਸਹੂਲਤ ਹੈ। ਉਨਾਂ ਕਿਹਾ ਕਿ ਇਹਨਾਂ ਲੈਬਾ ਦੀ ਭਰੋਸੇਯੋਗਤਾ ਵੀ ਸਰਕਾਰੀ ਹਸਪਤਾਲਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਜਿੰਨੀ ਹੀ ਹੈ। ਇਹ ਇਕ ਬਹੁਤ ਵਧੀਆਂ ਉਪਰਾਲਾ ਹੈ ਜਿਸ ਨਾਲ ਸਰਕਾਰੀ ਹਸਪਤਾਲਾਂ ਵਿਚ ਭੀੜ ਘਟੇਗੀ ਉਥੇ ਹੀ ਇਹ ਸਰਕਾਰ ਦੀਆਂ ਗਾਈਡਲਾਈਨਜ਼ ਅਨੁਸਾਰ ਈ ਰਿਪੋਰਟਿੰਗ ਹੋਵੇਗੀ ਅਤੇ ਉਸ ਅਨੁਸਾਰ ਹੀ ਕੰਮ ਕਰੇਗੀ।

ਉਨਾਂ ਦੱਸਿਆ ਕਿ ਇਹ ਲੈਬ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਦੇ ਪਾਬੰਦ ਹੋਣਗੇ ਅਤੇ ਕਿਟਸ ਈਸ਼ੂ ਕਰਨ ਸਮੇਂ ਪੁਰਾਣੀਆਂ ਕਿਟਸ ਦੀ ਰਿਪੋਰਟਾਂ ਲੈਣਗੇ ਅਤੇ ਪੋਜਟਿਵ ਕੇਸਾਂ ਦੀ ਰਿਪੋਰਟ ਸ਼ਾਮ ਨੂੰ ਦੇਣ ਲਈ ਪਾਬੰਦ ਹੋਣਗੇ। ਇਸ ਮੌਕੇ ਅੰਜਲੀ ਲੈਬ ਦੇ ਰੀਜਨਲ ਹੈਡ ਰਮਨ ਚਾਵਲਾ, ਪਰਮਿੰਦਰ ਕੰਧਾਰੀ, ਰਾਕੇਸ਼ ਸ਼ਰਮਾਂ, ਨਰੇਸ਼ ਸ਼ਰਮਾਂ ਅਤੇ ਮਨਦੀਪ ਕੁਮਾਰ ਵੀ ਹਾਜ਼ਰ ਸਨ।

Exit mobile version