December 29, 2024

ਹਰਿੰਦਰਾ ਨਗਰ ਫਰੀਦਕੋਟ ਦੇ ਪ੍ਰਭਾਵਤ ਏਰੀਆ ਨੂੰ ਮਿਤੀ 14 ਸਤੰਬਰ ਤੋਂ 23 ਸਤੰਬਰ ਤੱਕ ਕੰਟੈਨਮੈਂਟ ਜੋਨ ਘੋਸ਼ਿਤ ਕੀਤਾ

0


 ਫਰੀਦਕੋਟ 14 ਸਤੰਬਰ ( ਨਿਊ ਸੁਪਰ ਭਾਰਤ ਨਿਊਜ਼

ਕੋਵਿਡ 19 ( ਕੋਰੋਨਾ ਵਾਇਰਸ ) ਦਾ ਪ੍ਰਕੋਪ ਇਸ ਸਮੇਂ ਪੂਰੇ ਭਾਰਤ ਵਿੱਚ ਫੈਲਿਆ ਹੋਇਆ ਹੈ । ਵਧੀਕ ਮੁੱਖ ਸਕੱਤਰ , ਸਿਹਤ ਅਤੇ ਪਰਿਵਾਰ ਭਲਾਈ ਵਿਭਾਗ , ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਰੌਸ਼ਨੀ ਅਤੇ  ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਫਰੀਦਕੋਟ  ਦੇ ਆਦੇਸ਼ਾਂ ਮੁਤਾਬਿਕ , ਸਿਵਲ ਸਰਜਨ ਫਰੀਦਕੋਟ ਦੇ ਅਨੁਸਾਰ ਹਰਿੰਦਰਾ ਨਗਰ ਫਰੀਦਕੋਟ ਵਿੱਚ 21 ਵਿਅਕਤੀਆਂ ਦੀ ਕੋਵਿਡ 19 ਟੈਸਟ ਰਿਪੋਰਟ ਪੋਜੀਟਿਵ ਆਉਂਣ ਕਾਰਨ ਇਸ ਸਮੇਂ ਹਰਿੰਦਰਾ ਨਗਰ ਫਰੀਦਕੋਟ ਦੇ ਪ੍ਰਭਾਵਤ ਏਰੀਆ ਨੂੰ ਮਿਤੀ 14-09-2020 ਤੋਂ 23-09-2020 ਤੱਕ ਕੰਟੈਨਮੈਂਟ ਜੋਨ ਘੋਸ਼ਿਤ ਕੀਤਾ ਜਾਦਾ ਹੈ ।

ਉਨਾਂ ਦੱਸਿਆ ਕਿ ਇੰਨਾਂ 10 ਦਿਨਾਂ ਦੇ ਸਮੇਂ ਵਿੱਚੋਂ ਪਿਛਲੇ 5 ਦਿੰਨਾ ਦੌਰਾਨ ਇਸ ਏਰੀਏ ਵਿੱਚ ਕੋਈ ਹੋਰ ਕੇਸ ਪੋਜੀਟਿਵ ਆਉਂਦਾ ਹੈ ਤਾਂ ਕੰਟੈਨਮੈਂਟ ਜੋਨ ਦਾ ਸਮਾਂ ਇੱਕ ਹਫਤਾ ਹੋਰ ਵਧਾਇਆ ਜਾਵੇਗਾ । ਕੰਟੈਨਮੈਂਟ ਜੋਨ ਘੋਸ਼ਿਤ ਕੀਤੇ ਗਏ ਏਰੀਆਂ ਵਿੱਚ ਸ੍ਰੀ ਹਰਬੰਸ ਸਿੰਘ ਲੈਕਚਰਾਰ , ਸਰਕਾਰੀ ਸੀਨੀਅਰ ਸਕੈਡਰੀ ਸਕੂਲ ਡੋਹਕ , ਫਰੀਦਕੋਟ ( 95014-00822 ) ਅਤੇ ਸ੍ਰੀ ਗੋਪਾਲ ਕ੍ਰਿਸ਼ਨ ਲੈਕਚਰਾਰ ਸੀਨੀਅਰ ਸਕੈਡਰੀ ਸਕੂਲ ਪੱਖੀ ਕਲਾਂ ( 98555-05640 ) ਨੂੰ ਬਤੌਰ ਸਪੈਸ਼ਲ ਡਿਊਟੀ ਮੈਜਿਸਟਰੇਟ ਲਗਾਇਆ ਜਾਂਦਾ ਹੈ । ਇਹ ਅਧਿਕਾਰੀ ਇਸ ਏਰੀਆ ਵਿੱਚ ਰਹਿ ਰਹੇ ਲੋਕਾਂ ਦੀਆਂ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀ ਸਪਲਾਈ ਨੂੰ ਨਿਰਵਿਘਨ ਚਲਾਉਂਣਗੇ । ਇਹ ਹੁਕਮ ਤੁਰੰਤ ਲਾਗੂ ਸਮਝੇ ਜਾਣ ।

Leave a Reply

Your email address will not be published. Required fields are marked *