ਕਰਾਪ ਰੈਜ਼ੀਡਿਊ ਮੈਨੇਜਮੈਂਟ ਸਕੀਮ ਅਧੀਨ ਮਸ਼ੀਨਰੀ ਦੇ ਡਰਾਅ ਕਢੇ 1137 ਦਰਖਾਸਤਾਂ ਵਿਚੋਂ 569 ਦੀ ਹੋਈ ਚੋਣ
ਫਰੀਦਕੋਟ / 11 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਮਲ ਕੁਮਾਰ ਸੇਤੀਆ ਜੀ ਦੀ ਰਹਿਨੁਮਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਆਉਣ ਵਾਲੇ ਝੋਨੇ ਦੀ ਵਾਢੀ ਸਮੇਂ ਪਰਾਲੀ ਨੂੰ ਸੁਚੱਜੇ ਢੰਗ ਨਾਲ ਖੇਤ ਵਿੱਚ ਹੀ ਸਾਂਭਣ ਲਈ ਵਰਤੀ ਜਾਂਦੀ ਮਸ਼ੀਨਰੀ ਦੇ ਡਰਾਅ ਕੱਢੇ ਗਏ। ਇਸ ਕੰਮ ਨੂੰ ਪਾਰਦਰਸ਼ਤਾ ਨਾਲ ਕਰਨ ਲਈ ਵਿਭਾਗ ਵੱਲੋਂ ਇਹ ਡਰਾਅ ਕੰਪਿਊਟਰਾਈਜਡ ਲਾਟਰੀ ਸਿਸਟਮ ਰਾਹੀਂ ਕੱਢੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿ) ਸ਼੍ਰੀ ਪ੍ਰੀਤਮਹਿੰਦਰ ਸਿੰਘ ਸਹੋਤਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਅਤੇ ਉਨ੍ਹਾਂ ਨੇ ਕਿਸਾਨਾਂ, ਗ੍ਰਾਮ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਝੌਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਪ੍ਰਣ ਕਰੀਏ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਈਏ। ਇਸ ਮੌਕੇ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਨੇਕ ਸਿੰਘ ਰੋਡੇ ਨੇ ਦੱਸਿਆ ਕਿ ਸਾਲ 2020-21 ਦੌਰਾਨ ਵੱਖ-ਵੱਖ ਮਸ਼ੀਨਾਂ ਜਿੰ੍ਹਨਾ ਵਿੱਚ ਹੈਪੀ ਸੀਡਰ, ਮਲਚਰ, ਆਰ.ਐੱਮ.ਬੀ.ਪਲੌਅ, ਸੁਪਰ ਐਸ.ਐਮ.ਐਸ, ਸੁਪਰ ਸੀਡਰ ਦੇ ਡਰਾਅ ਕੱਢੇ ਗਏ।
ਉਨ੍ਹਾਂ ਦੱਸਿਆ ਕਿ 299 ਕਿਸਾਨਾਂ ਵੱਲੋਂ ਅਪਲਾਈ ਕੀਤੀਆਂ ਦਰਖਾਸਤਾਂ ਵਿੱਚੋਂ 50% ਦਰਖਾਸਤਾਂ ਦਾ ਕੰਪਿਊਟਰਾਈਜਡ ਲਾਟਰੀ ਰਾਂਹੀ ਡਰਾਅ ਕੱਢਿਆ ਗਿਆ।ਇਸ ਵਿੱਚ ਕਿਸਾਨਾਂ ਨੂੰ ਮਸ਼ੀਨ ਦੀ ਕੀਮਤ ਦਾ 50% ਜਾਂ ਵੱਧ ਤੋਂ ਵੱਧ 87,000/- ਰੁਪੈ ਉਨ੍ਹਾਂ ਦੇ ਖਾਤੇ ਵਿੱਚ ਡੀ.ਬੀ.ਟੀ. ਰਾਂਹੀ ਪਾਏ ਜਾਣਗੇ ਅਤੇ 1137 ਕਸਟਮ ਹਾਈਰਿੰਗ ਸੈਂਟਰਾਂ ਦੀਆਂ ਪ੍ਰਾਪਤ ਦਰਖਾਸਤਾਂ ਵਿੱਚੋ 50% ਦਰਖਾਸਤਾਂ ਦਾ ਕੰਪਿਊਟਰਾਜਡ ਡਰਾਅ ਕੱਢਿਆ ਗਿਆ।ਇਸ ਵਿੱਚ ਗਰੁੱਪ ਵੱਲੋਂ ਖਰੀਦੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਕੁੱਲ ਕੀਮਤ ਦਾ 80 % ਜਾਂ ਵੱਧ ਤੋਂ ਵੱਧ 1,57,000 ਸਬਸਿਡੀ ਵੱਜੋਂ ਗਰੁੱਪ ਦੇ ਖਾਤੇ ਵਿੱਚ ਡੀ.ਬੀ.ਟੀ. ਰਾਂਹੀ ਪਾਏ ਜਾਣਗੇ।ਵਿਭਾਗ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਜਿਹੜੇ ਕਿਸਾਨਾਂ ਦੇ ਡਰਾਅ ਨਿਕਲੇ ਹਨ ਉਹ ਜਲਦ ਤੋਂ ਜਲਦ ਰਜਿਸਟਰਡ ਫਰਮਾਂ ਪਾਸੋਂ ਆਪਣੀਆਂ ਮਸ਼ੀਨਾਂ ਦੀ ਖਰੀਦ ਕਰ ਲੈਣ ਤਾਂ ਜੋ ਮਸ਼ੀਨਾਂ ਵੈਰੀਫਾਈ ਕਰਨ ਉਪਰੰਤ ਸਬਸਿਡੀ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਡਰਾਅ ਤੋਂ ਇਲਾਵਾ ਸਰਕਾਰ ਅਤੇ ਸਕੀਮ ਦੀਆਂ ਗਾਈਡਲਾਂਈਨਜ ਅਨੁਸਾਰ ਨਿਰੋਲ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲੇ ਕਿਸਾਨ, ਗ੍ਰਾਮ ਪੰਚਾਇਤਾਂ, ਕਿਸਾਨ ਗਰੁੱਪਾਂ (ਸਾਰੇ ਮੈਂਬਰ ਅਨੁਸੂਚਿਤ ਜਾਤੀ ਵਾਲੇ), ਪਿੰਡ (ਜਿੱਥੇ ਪਹਿਲਾਂ ਕੋਈ ਵੀ ਕਸਟਮ ਹਾਈਰਿੰਗ ਸੈਂਟਰ ਸਥਾਪਿਤ ਨਹੀਂ ਕੀਤਾ ਗਿਆ) ਨੂੰ ਪਹਿਲ ਦੇ ਆਧਾਰ ਤੇ ਵਿਚਾਰਿਆ ਗਿਆ। ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਸਰਕਾਰ ਪਾਸੋਂ ਸਬਸਿਡੀ ਦੇ ਆਧਾਰ ਤੇ ਮਿਲ ਰਹੀਂ ਮਸ਼ੀਨਰੀ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਇਸ ਮਸ਼ੀਨਰੀ ਨੂੰ ਲੋੜਵੰਦ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਵਾਜਵ ਰੇਟਾਂ ਤੇ ਮੁਹੱਈਆਂ ਕਰਵਾਕੇ ਝੋਨੇ ਦੀ ਫਸਲ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਸਾਂਭਿਆ ਜਾਵੇ।
ਇਸ ਮੌਕੇ ਖੇਤੀਬਾੜੀ ਯੂਨੀਵਰਸਿਟੀ ਦੇ ਕੇ.ਵੀ.ਕੇ. ਫਰੀਦਕੋਟ ਦੇ ਸਹਾਇਕ ਨਿਰਦੇਸ਼ਕ ਡਾ. ਜਗਦੀਸ਼ ਗਰੋਵਰ, ਡਾ. ਆਰ.ਕੇ. ਸਿੰਘ, ਡਾ ਰਮਨਦੀਪ ਸਿੰਘ, ਡਾ ਰੁਪਿੰਦਰ ਸਿੰਘ, ਡਾ ਰਣਬੀਰ ਸਿੰਘ, ਡਾ ਕੁਲਦੀਪ ਸਿੰਘ, ਖੇਤੀਬਾੜੀ ਵਿਭਾਗ ਦੇ ਇੰਜ ਹਰਚਰਨ ਸਿੰਘ, ਇੰਜ ਅਕਸ਼ਿਤ ਜੈਨ,ਸ਼੍ਰੀ ਸੁਖਚੈਨ ਸਿੰਘ ਜੂਨੀਅਰ ਟੈਕਨੀਸ਼ੀਅਨ, ਕੁਲਦੀਪ ਸਿੰਘ ਕਿਸਾਨ ਮੈਂਬਰ ਅਤੇ ਕਮੇਟੀ ਦੇ ਹੋਰ ਅਗਾਂਹਵਧੂ ਕਿਸਾਨ ਮੈਂਬਰ ਮੌਜੂਦ ਸਨ।