ਫਰੀਦਕੋਟ / 9 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਅਤੇ ਜਿਲਾ ਪ੍ਰਸ਼ਾਸਨ ਫਰੀਦਕੋਟ ਦੀ ਯੋਗ ਅਗਵਾਈ ਹੇਠ ਕੋੋਵਿਡ-19 ਦੀਆਂ ਹਦਾਇਤਾਂ ਨੂੰ ਮੁੱਖ ਰੱਖ ਕੇ ਮਿਤੀ 10-09-2020 ਨੂੰ ਸਵੇਰੇ 10 ਵਜੇ ਤੋੋਂ ਸ਼ਾਮ 4 ਵਜੇ ਤੱਕ ਜਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ, ਦਫ਼ਤਰ, ਰੈਡ ਕਰਾਸ ਬਿਲਡਿੰਗ, ਨੇੜੇ ਸੰਧੂ ਪੈਲੇਸ, ਫਰੀਦਕੋਟ ਵਿਖੇ (ਚਾਰ ਸ਼ਿਫਟਾਂ ਵਿੱਚ)ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।ਇਸ ਰੋੋਜ਼ਗਾਰ ਕੈਂਪ ਵਿਚ ਪ੍ਰਾਈਵੇਟ ਕੰਪਨੀ (ਹੈਲਥ ਕੇਅਰਜ਼ ਫਾਰ ਯੂ) ਭਾਗ ਲੈ ਰਹੀ ਹੈ।ਯੋਗਤਾ ਘੱਟ-ਘੱਟ ਪ੍ਰਾਰਥੀ ਬਾਰਵੀਂ ਅਤੇ ਤਨਖਾਹ 15000 ਪ੍ਰਤੀ ਮਹੀਨਾ। ਕੰਮ ਕਰਨ ਦਾ ਸਥਾਨ ਫਰੀਦਕੋਟ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਪ੍ਰੀਤਮਹਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਬਾਰਵੀ ਤੋਂ ਲੈ ਕੇ ਉਚੇਰੀ ਯੋਗਤਾਵਾਂ ਵਾਲੇ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਭਾਗ ਲੈ ਕੇ ਆਪਣੇ ਹੁਨਰ ਮੁਤਾਬਿਕ ਰੁਜਗਾਰ ਪ੍ਰਾਪਤ ਕਰ ਸਕਦੇ ਹਨ। ਇਸ ਮੇਲੇ ਵਿੱਚ ਭਾਗ ਲੈਣ ਲਈ ਉਮੀਦਵਾਰਾਂ ਵਲੋਂ ਇੰਟਰਵਿਊ ਦੇਣ ਲਈ ਆਪਣੇ ਯੋਗਤਾਵਾਂ ਦੇ ਸਰਟੀਫਿਕੇਟ / ਬਾਇਓ ਡਾਟਾ ਲੈ ਕੇ ਪਹੁੰਚਣਾ ਲਾਜਮੀ ਹੈ।ਇਸ ਤੋੋਂ ਇਲਾਵਾ ਕੈਂਪ ਵਿੱਚ ਭਾਗ ਲੈਣ ਲਈ ਨੌਜਵਾਨ ਆਪਣਾ ਨਾਮ ਪੰਜਾਬ ਸਰਕਾਰ ਦੀ www.pgrkam.com ਪੋਰਟਲ ਤੇ ਰਜਿਸਟਰ ਕਰਨ ਉਪਰੰਤ ਪ੍ਰਕਾਸ਼ਿਤ ਅਸਾਮੀਆਂ ਲਈ ਅਪਲਾਈ ਕਰਨ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਪਹਿਲੀ ਮੰਜਿਲ, ਸੀਨੀਅਰ ਸਿਟੀਜਨ ਹੋਮ, ਰੈੱਡ ਕਰਾਸ ਬਿਲਡਿੰਗ, ਨੇੜੇ ਸੰਧੂ ਪੈਲਸ) ਫਰੀਦਕੋਟ ਦੇ ਹੈਲਪ ਲਾਈਨ ਨੰਬਰ 9988350193 ਤੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ।