*ਸ਼ਹਿਰ ਵਾਸੀ ਅਪਣੇ ਘਰਾਂ ਦਾ ਕੱਚਰਾ ਦੇਣ ਅੱਲਗ-ਅੱਲਗ ਅਤੇ ਪ੍ਰਾਪਤ ਕਰਨ ਜੈਵਿਕ ਖਾਦ
ਫਰੀਦਕੋਟ / 3 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਆਈ.ਏ.ਐਸ. ਦੀ ਅਗਵਾਈ ਹੇਠ ਫਰੀਦਕੋਟ ਸ਼ਹਿਰ ਅੰਦਰ ਡੋਰ-ਟੂ-ਡੋਰ ਕੁਲੈਕਸ਼ਨ ਅਤੇ ਸੈਗਰੀਗੇਸ਼ਨ ਦਾ ਕੰਮ ਸਫਲਤਾ ਪੁਰਵਕ ਚਲਾਇਆ ਜਾ ਰਿਹਾ ਹੈ। ਇਸ ਕੰਮ ਨੂੰ ਹੋਰ ਵਧੇਰੇ ਸੁਚਾਰੂ ਢੰਗ ਨਾਲ ਚਲਾਉਣ ਲਈ, ਇਕ ਨਵੀਂ ਮੁਹਿੰਮ ਦੀ ਸ਼ੁਰੂਵਾਤ ਕੀਤੀ ਗਈ ਹੈ। ਜਿਸ ਵਿੱਚ ਜੋ ਸ਼ਹਿਰ ਵਾਸੀ ਅਪਣੇ ਘਰਾ ਦੇ ਕੱਚਰੇ ਨੂੰ ਅੱਲਗ-ਅੱਲਗ ਰੂਪ ਵਿੱਚ ਜਿਵੇਂ ਕਿ ਕਿਚਨ ਵੇਸਟ (ਗਿੱਲਾ ਕੱਚਰਾ), ਸੁੱਕਾ ਕੱਚਰਾ, ਡੋਮੈਸਟਿਕ ਹਜਾਰਡੋਜ਼ (ਡਾਇਪਰ, ਸੈਨਟਰੀ ਪੈਡ ਆਦਿ) ਅਤੇ ਇਲੈਕਟਰੋਨਿਕਸ ਵੇਸਟ ਨੂੰ ਵੱਖਰੇ-ਵੱਖਰੇ ਰੂਪ ਵਿੱਚ ਵੇਸਟ ਕੁਲੈਕਟਰ ਨੂੰ ਦੇਣ ਤਾਂ ਜੋ ਨਗਰ ਕੌਂਸਲ, ਫਰੀਦਕੋਟ ਵੱਲੋਂ ਇਸ ਵੱਖਰੇ-ਵੱਖਰੇ ਕੱਚਰੇ ਦਾ ਵੱਖ-ਵੱਖ ਰੂਪ ਨਾਲ ਨਿਪਟਾਰਾ ਕੀਤਾ ਜਾ ਸਕੇ। ਇਹ ਜਾਣਕਾਰੀ ਕਾਰਜ ਸਾਧਕ ਅਫਸਰ ਸ਼੍ਰੀ ਅੰਮ੍ਰਿਤ ਲਾਲ ਨੇ ਦਿੱਤੀ।
ਉਨਾਂ ਦੱਸਿਆ ਕਿ ਮੋਜੂਦਾ ਸਮੇਂ ਨਗਰ ਕੌਂਸਲ, ਫਰੀਦਕੋਟ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਆ ਵਿੱਚ 110 ਕੰਪੋਸਟ ਯੂਨਿਟ ਵਿੱਚ ਗਿੱਲੇ ਕੱਚਰੇ ਤੋਂ ਖਾਦ ਬਨਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਹੁਣ ਤੱਕ ਨਗਰ ਕੌਂਸਲ, ਫਰੀਦਕੋਟ ਵੱਲੋਂ ਲੱਗਭਗ 13 ਟੱਨ ਖਾਦ ਤਿਆਰ ਕੀਤੀ ਜਾ ਚੁੱਕੀ ਹੈ। ਜਿਸ ਵਿੱਚੋ ਕੁਝ ਖਾਦ ਸ਼ਹਿਰ ਅੰਦਰ ਪਲਾਟੇਸ਼ਨ , ਗਰੀਨ ਬੈਲਟ ਅਤੇ ਪਾਰਕਾ ਵਿੱਚ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਝ ਖਾਦ ਸ਼ਹਿਰ ਵਾਸੀਆ ਨੂੰ ਵਰਤੋ ਲਈ ਮੁੱਫਤ ਵੰਡੀ ਗਈ ਹੈ। ਉਹਨਾਂ ਦੱਸਿਆ ਕਿ ਇਸ ਨਵੀ ਮੁਹਿੰਮ ਤਹਿਤ ਜੋ ਸ਼ਹਿਰ ਵਾਸੀ ਅਪਣੇ ਘਰਾਂ ਦੇ ਗਿੱਲੇ ਕੱਚਰੇ ਨੂੰ ਲਗਾਤਾਰ 3 ਮਹੀਨੇ ਵੇਸਟ ਕੁਲੈਕਟਰਜ਼ ਨੂੰ ਦਿੰਦਾ ਰਹੇਗਾ। ਉਹ ਸ਼ਹਿਰ ਵਾਸੀ ਅਪਣੀ ਲੋੜ ਅਨੁਸਾਰ ਨਗਰ ਕੌਂਸਲ, ਫਰੀਦਕੋਟ ਤੋਂ ਮੁੱਫਤ ਖਾਦ ਪ੍ਰਾਪਤ ਕਰ ਸਕਦਾ ਹੈ। ਇਹ ਜੈਵਿਕ ਖਾਦ ਨੂੰ ਜਲਦ ਹੀ ਐਗਰੀਕੱਲਚਰ ਲੈਬ੍ਰੋਟਰੀ ਅੰਦਰ ਇਸ ਦੇ ਵਿਚਲੇ ਤੱਤਾ ਦੀ ਜਾਂਚ ਲਈ ਭੇਜਿਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਨਗਰ ਕੌਂਸਲ, ਫਰੀਦਕੋਟ ਵੱਲੋਂ ਇਸ ਸਫਲਤਾ ਪੂਰਵਕ ਕੰਮ ਪਿੱਛੇ ਇਥੋ ਦੇ ਐਕਸੀਅਨ ਸ਼੍ਰੀ ਸੰਦੀਪ ਰੁਮਾਣਾ, ਐਸੀਸਟੈਂਟ ਮਿਉਂਸੀਪਲ ਇੰਜੀਨਿਅਰ ਸ਼੍ਰੀ ਰਕੇਸ਼ ਕੰਬੋਜ, ਫਰੀਦਕੋਟ ਨਗਰ ਸੇਵਾ ਸੁਸਾਇਟੀ, ਫਰੀਦਕੋਟ ਦੇ ਆਹੁਦੇਦਾਰ ਅਤੇ ਕਰਮਚਾਰੀ ਸੈਨਟਰੀ ਇੰਸਪੈਕਟਰ ਸ. ਸੁਖਪਾਲ ਸਿੰਘ, ਸੀ.ਐਫ ਜਸਵੀਰ ਕੋਰ, ਸਮੂਹ ਮੋਟੀਵੇਟਰ ਅਤੇ ਸਮੂਹ ਸਫਾਈ ਕਰਮਚਾਰੀਆ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਨਗਰ ਕੌਂਸਲ, ਫਰੀਦਕੋਟ ਨੂੰ ਅਪਣਾ ਪੁਰਾ ਸਹਿਯੋਗ ਦੇਣ ਤਾਂ ਜੋ ਫਰੀਦਕੋਟ ਸ਼ਹਿਰ ਨੂੰ ਸਾਫ-ਸੁਥਰਾ ਰੱਖਿਆ ਜਾ ਸਕੇ।