Site icon NewSuperBharat

ਪੋਰਟਲ ‘ਤੇ ਸਤੰਬਰ 2020 ਮੈਗਾ ਰੋਜ਼ਗਾਰ ਮੇਲੇ ਦਾ ਲਾਭ ਲੈਣ ਲਈ ਬੇਰੁਜ਼ਗਾਰ ਪ੍ਰਾਰਥੀ ਵੱਧ ਤੋਂ ਵੱਧ ਕਰਨ ਰਜਿਸਟ੍ਰੇਸ਼ਨ

*24 ਸਤੰਬਰ ਤੋਂ 30 ਸਤੰਬਰ ਤੱਕ ਲੱਗਣਗੇ ਰਾਜ ਪੱਧਰ ਤੇ ਮੈਗਾ ਰੁਜ਼ਗਾਰ ਮੇਲੇ

ਫਰੀਦਕੋਟ / 2 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਦੁਆਰਾ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਰੀਦਕੋਟ ਮਹੀਨਾ ਸਤੰਬਰ ਵਿੱਚ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ ਪੰਜਾਬ ਵੱਲੋਂ 24 ਸਤੰਬਰ 2020 ਤੋਂ 30 ਸਤੰਬਰ 2020 ਤੱਕ ਰਾਜ ਪੱਧਰ ਤੇ ਮੈਗਾ ਰੋਜ਼ਗਾਰ ਮੇਲੇ ਹਰ ਜ਼ਿਲੇ ਵਿੱਚ ਲਗਾਏ ਜਾ ਰਹੇ ਹਨ।

ਕੋਵਿਡ-19 ਦੇ ਚੱਲਦੇ ਸਤੰਬਰ ਵਿੱਚ ਮੇਲੇ ਲਾਗਏ ਜਾਣਗੇ ਇਹ ਮੇਲੇ ਫਿਜੀਕਲ, ਵਰਚੂਅਲ ਅਤੇ ਸਿੱਧੇ ਤੌਰ ਤੇ ਨਿਯੋਜਕ ਕੋਲ ਪ੍ਰਾਰਥੀ ਭੇਜ ਕੇ ਲਗਾਏ ਜਾਣਗੇ। ਇਹਨਾਂ ਮੇਲਿਆਂ ਵਿੱਚ ਕਰੋਨਾ-ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਮਾਜਿਕ ਦੂਰੀ (ਸੋਸਲ ਡਿਸਟੈਂਸ) ਆਦਿ ਦਾ ਹਰ ਪੱਧਰ ਤੇ ਧਿਆਨ ਰੱਖਿਆ ਜਾਵੇਗਾ। ਕੋਵਿਡ-19 ਮਹਾਂਮਾਰੀ ਕਾਰਣ ਦਫ਼ਤਰਾਂ ਵਿੱਚ ਪਬਲਿਕ ਡੀਲਿੰਗ ਬੰਦ ਹੋਣ ਕਾਰਣ ਬੇ-ਰੋਜ਼ਗਾਰ ਪ੍ਰਾਰਥੀਆਂ ਦੀ ਦਫ਼ਤਰ ਵਿਖੇ ਰਜਿਸਟਰੇਸ਼ਨ ਬੰਦ ਹੈ।

ਮੈਡਮ ਪਰਮਿੰਦਰ ਕੌਰ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਅਤੇ ਮਿਸ ਨੀਤੂ ਰਾਣੀ ਪਲੇਸਮੈਂਟ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੇ-ਰੋਜ਼ਗਾਰ ਪ੍ਰਾਰਥੀਆਂ ਦੀ ਸਹੂਲਤ ਵਾਸਤੇ ਆਨ-ਲਾਇਨ ਪੋਰਟਲ ਤਿਆਰ ਕੀਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੇ-ਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਸਬੰਧੀ ਤੁਰੰਤ ਸਹੂਲਤਾਂ ਪ੍ਰਦਾਨ ਕਰਨ ਲਈ ਘਰ-ਘਰ ਰੋਜ਼ਗਾਰ ਪੋਰਟਲ  ਸ਼ਭਞਾਂਂਝ ਤਿਆਰ ਕੀਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਇਸ ਪੋਰਟਲ ਰਾਹੀਂ ਬੇ-ਰੋਜ਼ਗਾਰ ਪ੍ਰਾਰਥੀ ਆਪਣਾ ਨਾਮ ਘਰ ਬੈਠੇ ਹੀ ਬਤੌਰ ਜੋਬ ਸੀਕਰ ਰਜਿਸਟਰਡ ਕਰ ਸਕਦੇ ਹਨ। ਜਿਥੇ ਇਸ ਪੋਰਟਲ ਤੇ ਪ੍ਰਾਰਥੀ ਆਪਣਾ ਨਾਮ ਰਜਿਸਟਰਡ ਕਰ ਸਕਦੇ ਹਨ।

ਇਸ ਪੋਰਟਲ ਉੱਪਰ ਨਿਯੋਜਕ/ਕੰਪਨੀਆਂ ਅਤੇ ਉਮੀਦਵਾਰ ਖ਼ੁਦ ਨੂੰ ਆਨਲਾਈਨ ਪੋਰਟਲ ਤੇ ਰਜਿਸਟਰ ਕਰ ਸਕਦੇ ਹਨ। ਮੈਡਮ ਪਰਮਿੰਦਰ ਕੌਰ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਨੇ ਇਸ ਪੋਰਟਲ ਤੇ ਵੱਧ ਤੋਂ ਵੱਧ ਪ੍ਰਾਰਥੀਆਂ ਅਤੇ ਨਿਯੋਜਕਾਂ ਨੂੰ ਰਜਿਸਟ੍ਰੇਸ਼ਨ ਕਰਨ ਲਈ ਕਿਹਾ ਹੈ। ਸਿਰਫ਼ ਰਜਿਸਟਰਡ ਕਰਨਾ ਜਰੂਰੀ ਨਹੀ ਪੋਰਟਲ ਉਪਰ ਆਪਣੀ ਪ੍ਰੋਫਾਇਲ ਅਪਡੇਟ ਕਰਦੇ ਰਹਿਣਾ ਵੀ ਜਰੂਰੀ ਹੈ। ਉਹ ਖ਼ੁਦ ਘਰ ਬੈਠੇ ਇਸ ਪੋਰਟਲ ਤੇ ਆਪਣੇ ਆਪ ਨੂੰ ਰਜਿਸਟਡ ਕਰਨ ਤਾਂ ਜੋ ਇਸ ਦਾ ਲਾਭ ਬੇਰੁਜ਼ਗਾਰ ਪ੍ਰਾਰਥੀਆਂ ਅਤੇ ਨਿਯੋਜਕਾਂ ਨੂੰ ਮਿਲ ਸਕੇ।ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਰੀਦਕੋਟ ਦੇ ਹੈਲਪ-ਲਾਈਨ ਨੰਬਰ 99883-50193 ਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

Exit mobile version