3 ਸਤੰਬਰ ਤੋਂ ਸ਼ਹਿਰੀ ਸੇਵਾ ਕੇਂਦਰ 50 ਪ੍ਰਤੀਸ਼ਤ ਸਟਾਫ਼ ਨਾਲ ਪਹਿਲੀ ਅਤੇ ਦੂਜੀ ਸ਼ਿਫ਼ਟ ‘ਚ ਕੰਮ ਕਰਨਗੇ- ਡਿਪਟੀ ਕਮਿਸ਼ਨਰ
*ਪੇਂਡੂ ਖੇਤਰ ਦੇ ਸੇਵਾ ਕੇਂਦਰ 100 ਪ੍ਰਤੀਸ਼ਤ ਸਟਾਫ਼ ਨਾਲ ਸਵੇਰੇ 9 ਤੋਂ 5 ਵਜੇ ਤੱਕ ਕੰਮ ਕਰਨਗੇ
ਫ਼ਰੀਦਕੋਟ / 2 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਲਕ 3 ਸਤੰਬਰ ਤੋਂ ਸ਼ਹਿਰੀ ਸੇਵਾ ਕੇਂਦਰ 50 ਪ੍ਰਤੀਸ਼ਤ ਸਟਾਫ਼ ਨਾਲ ਦੋ ਸ਼ਿਫ਼ਟਾਂ ਵਿਚ ਕੰਮ ਕਰਨਗੇ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਹਿਰੀ ਸੇਵਾ ਕੇਂਦਰ ਦੇ ਲੰਚ ਟਾਈਮ ਨੂੰ ਦੋ ਸ਼ਿਫ਼ਟਾਂ ‘ਚ ਵੰਡਿਆ ਗਿਆ ਹੈ। ਜਿਸ ‘ਚ ਪਹਿਲੀ ਸ਼ਿਫ਼ਟ ਸਵੇਰੇ 8 ਵਜੇ ਤੋਂ 1:30 ਵਜੇ ਤੱਕ ਅਤੇ ਦੂਸਰੀ ਸ਼ਿਫ਼ਟ ‘ਚ 1:30 ਵਜੇ ਤੋਂ 6 ਵਜੇ ਤੱਕ 50 ਪ੍ਰਤੀਸ਼ਤ ਸਟਾਫ਼ ਨਾਲ ਖੁੱਲੇ ਰਹਿਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੇਂਡੂ ਖੇਤਰ ਦੇ ਸੇਵਾ ਕੇਂਦਰ 100 ਪ੍ਰਤੀਸ਼ਤ ਸਟਾਫ਼ ਨਾਲ ਸਵੇਰੇ 9 ਵਜੇ ਤੋਂ 5 ਵਜੇ ਤੱਕ ਕੰਮ ਕਰਨਗੇ। ਉਨਾਂ ਕਿਹਾ ਕਿ ਲੰਚ ਟਾਈਮ ਨੂੰ ਸ਼ਿਫਟਾਂ ‘ਚ ਵੰਡਣ ਦਾ ਮੰਤਵ ਕਰੋਨਾ ਤਹਿਤ ਸਾਵਧਾਨੀਆਂ ਵਰਤ ਕੇ ਸੇਵਾ ਕੇਂਦਰਾਂ ਕੰਮ ਕਰਵਾਉਣ ਆਏ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ।
ਇਸ ਮੌਕੇ ਸ੍ਰੀ ਮੁਕੇਸ਼ ,ਜਿਲ•ਾ ਟੈਕਨੀਸ਼ੀਅਨ ਕੁਆਰਡੀਨੇਟਰ ਵੀ ਹਾਜ਼ਰ ਸਨ।