ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲ ਪ੍ਰਕਾਸ਼ ਪੁਰਬ ਸਬੰਧੀ ਬਲਾਕ ਪੱਧਰੀ ਮੁਕਾਬਲੇ ਸੰਪੰਨ

ਫ਼ਰੀਦਕੋਟ / 18 ਅਗਸਤ / ਨਿਊ ਸੁਪਰ ਭਾਰਤ ਨਿਊਜ
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐੱਸ.ਸੀ.ਈ.ਆਰ.ਪੰਜਾਬ ਵੱਲੋਂ ਕਰਵਾਏ ਜਾ ਰਹੇ ਮੁਕਾਬਿਲਆਂ ਦੀ ਲੜੀ ’ਚ ਫ਼ਰੀਦਕੋਟ ਜ਼ਿਲੇ ਅੰਦਰ ਬਲਾਕ ਪੱਧਰੀ ਕਵਿਤਾ ਮੁਕਾਬਲਾ ਪਰਮਿੰਦਰ ਸਿੰਘ ਬਰਾੜ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਕਮਲਜੀਤ ਤਾਹੀਮ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।
ਇਸ ਮੁਕਾਬਲੇ ਦੀ ਸਫ਼ਲਤਾ ਵਾਸਤੇ ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੇ ਅਹਿਮ ਭੂਮਿਕਾ ਅਦਾ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਮਨਿੰਦਰ ਕੌਰ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ-ਕਮ-ਨੋਡਲ ਅਫ਼ਸਰ ਐਲੀਮੈਂਟਰੀ ਅਤੇ ਜਸਬੀਰ ਸਿੰਘ ਜੱਸੀ ਜ਼ਿਲਾ ਨੋਡਲ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੇ ਦੱਸਿਆ ਕਿ ਜ਼ਿਲੇ ਦੇ ਸਮੂਹ ਪ੍ਰਿੰਸੀਪਲ, ਬੀ.ਪੀ.ਈ.ਓਜ਼, ਮੁੱਖ ਅਧਿਆਪਕ, ਸੈਂਟਰ ਹੈੱਡ ਟੀਚਰਜ਼, ਹੈੱਡ ਟੀਚਰ, ਇੰਚਾਰਜ਼ ਗਾਈਡ ਅਧਿਆਪਕਾਂ ਦੀ ਪ੍ਰੇਰਣਾ ਸਦਕਾ ਵੱਡੀ ਗਿਣਤੀ ਬੱਚਿਆਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਿਤ ਕਵਿਤਾਵਾਂ ਦਾ ਪੇਸ਼ ਕਰਕੇ ਗੁਰੂ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨਾਂ ਦੱਸਿਆ ਬਲਾਕ ਪੱਧਰੀ ਮੁਕਾਬਲਿਆਂ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ: ਬਲਾਕ ਫ਼ਰੀਦਕੋਟ-1 ਦੇ ਪ੍ਰਾਇਮਰੀ ਵਰਗ ’ਚ ਊਦੈ ਸਿੰਘ ਸ.ਪ੍ਰ.ਸ.ਸਾਦਿਕ ਨੇ ਪਹਿਲਾ, ਅਭੀਜੋਤ ਸਿੰਘ ਸ.ਪ੍ਰ.ਸ. ਮਚਾਕੀ ਖੁਰਦ ਨੇ ਦੂਜਾ, ਮਿਡਲ ਵਰਗ ’ਚ ਜਸ਼ਨਪ੍ਰੀਤ ਕੌਰ ਸ.ਹ.ਸ.ਮੁਮਾਰਾ ਨੇ ਪਹਿਲਾ, ਗਗਨਦੀਪ ਕੌਰ ਸ.ਹ.ਸ.ਸੰਗਰਾਹੂਰ ਨੇ ਦੂਜਾ, ਸੈਕੰਡਰੀ ਵਰਗ ’ਚ ਰਮਨਦੀਪ ਕੌਰ ਸ.ਹ.ਸ.ਮੁਮਾਰਾ ਨੇ ਪਹਿਲਾ, ਸਿਮਰਨਜੀਤ ਕੌਰ ਸ.ਸ.ਸ.ਸ. ਰੱਤੀਰੋੜੀ ਨੇ ਦੂਜਾ, ਬਲਾਕ ਫ਼ਰੀਦਕੋਟ-2 ਦੇ ਪ੍ਰਾਇਮਰੀ ਵਰਗ ’ਚ ਪ੍ਰਭਸ਼ਬਦ ਸਿੰਘ ਸ.ਪ੍ਰ.ਸ. ਦੁਆਰੇਆਣਾ ਨੇ ਪਹਿਲਾ, ਮਨਪ੍ਰੀਤ ਕੌਰ ਸ.ਪ੍ਰ.ਸ. ਬਾਜ਼ਗੀਰ ਬਸਤੀ ਫ਼ਰੀਦਕੋਟ ਨੇ ਦੂਜਾ, ਮਿਡਲ ਵਰਗ ’ਚ ਰਮਨਦੀਪ ਕੌਰ ਸ.ਮਿ.ਸ.ਚਹਿਲ ਨੇ ਪਹਿਲਾ, ਅਮਨਦੀਪ ਕੌਰ ਸ.ਮਿ.ਸ.ਦੁਆਰੇਆਣਾ ਨੇ ਦੂਜਾ, ਸੈਕੰਡਰੀ ਵਰਗ ’ਚ ਸਿਮਰਨ ਕੌਰ ਸ.ਸ.ਸ.ਸ.(ਕੰਨਿਆ) ਫ਼ਰੀਦਕੋਟ ਨੇ ਪਹਿਲਾ, ਖੁਸ਼ਬੂ ਕੁਮਾਰੀ ਸ.ਹ.ਸ ਔਲਖ ਨੇ ਦੂਜਾ ਸਥਾਨ ਹਾਸਲ ਕੀਤਾ। ਬਲਾਕ ਫ਼ਰੀਦਕੋਟ-3 ਪ੍ਰਾਇਮਰੀ ਵਰਗ ’ਚੋਂ ਸ਼ਨੀ ਸ.ਪ੍ਰ.ਸ.ਭਾਨ ਸਿੰਘ ਕਾਲੋਨੀ ਫ਼ਰੀਦਕੋਟ ਨੇ ਪਹਿਲਾ ਅਤੇ ਜਸਵੀਰ ਕੌਰ ਸ.ਪ੍ਰ.ਸ.ਨਵੀਂ ਪਿਪਲੀ ਨੇ ਦੂਜਾ, ਮਿਡਲ ਵਰਗ ’ਚ ਸਰਬਜੀਤ ਕੌਰ ਸ.ਸ.ਸ.ਸ.ਘੁਗਿਆਣਾ ਨੇ ਪਹਿਲਾ ਅਤੇ ਕੋਮਲਪ੍ਰੀਤ ਕੌਰ ਸ.ਮਿ.ਸ.ਮੰਡਵਾਲਾ ਨੇ ਦੂਜਾ, ਸੈਕੰਡਰੀ ਵਰਗ ’ਚ ਪਰਮਪ੍ਰੀਤ ਕੌਰ ਸ.ਸ.ਸ.ਸ.ਢੁੱਡੀ ਨੇ ਪਹਿਲਾ ਅਤੇ ਅਮਨ ਸ.ਸ.ਸ.ਸ.ਪੱਖੀਕਲਾਂ ਨੇ ਦੂਜਾ ਸਥਾਨ, ਬਲਾਕ ਕੋਟਕਪੂਰਾ ਦੇ ਪ੍ਰਾਇਮਰੀ ਵਰਗ ’ਚ ਏਕਮਜੋਤ ਕੌਰ ਸ.ਪ੍ਰ.ਸ.ਸਿਬੀਆਂ ਨੇ ਪਹਿਲਾ ਅਤੇ ਸੁਖਮਨਦੀਪ ਕੌਰ ਸ.ਪ੍ਰ.ਸ.ਪੰਜਰਗਾਈ ਕਲਾਂ ਮੇਨ ਨੇ ਦੂਜਾ, ਮਿਡਲ ਵਰਗ ’ਚ ਸੁਨੇਹਾ ਡਾ.ਚੰਦਾ ਸਿੰਘ ਮਰਵਾਹ ਸੀ.ਸੈ.ਸਕੂਲ ਕੋਟਕਪੂਰਾ ਨੇ ਪਹਿਲਾ ਅਤੇ ਜਸਮੀਨ ਅਖ਼ਤਰ ਸ.ਸ.ਸ.ਸ. (ਕੰਨਿਆ) ਪੰਜਗਰਾਈ ਕਲਾਂ ਨੇ ਦੂਜਾ, ਸੈਕੰਡਰੀ ਵਰਗ ’ਚ ਸਪਨਾ ਰਾਣੀ ਸ.ਸ.ਸ.ਸ.ਕੋਹਾਰਵਾਲਾ ਨੇ ਪਹਿਲਾ ਅਤੇ ਜਸਲੀਨ ਅਖ਼ਤਰ ਸ.ਸ.ਸ.ਸ.(ਕੰ) ਪੰਜਗਰਾਈ ਕਲਾਂ ਨੇ ਦੂਜਾ, ਬਲਾਕ ਜੈਤੋ ਦੇ ਪ੍ਰਾਇਮਰੀ ਵਰਗ ’ਚ ਦਮਨਪ੍ਰੀਤ ਕੌਰ ਸ.ਪ੍ਰ.ਸ.ਸੇਢਾ ਸਿੰਘ ਵਾਲਾ ਨੇ ਪਹਿਲਾ ਅਤੇ ਖੁਸ਼ੀ ਸ.ਪ੍ਰ.ਸ.ਜੈਤੋ ਵਾਰਡ ਨੰਬਰ 3 ਨੇ ਦੂਜਾ, ਮਿਡਲ ਵਰਗ ’ਚ ਲਵਪ੍ਰੀਤ ਕੌਰ ਸ.ਸ.ਸ.ਸ.ਰਾਮੇਆਣਾ ਨੇ ਪਹਿਲਾ ਅਤੇ ਸੁਖਪ੍ਰੀਤ ਕੌਰ ਸ.ਹ.ਸ.ਬਿਸ਼ਨੰਦੀ ਨੇ ਦੂਜਾ, ਸੈਕੰਡਰੀ ਵਰਗ ’ਚ ਸੁਖਵੀਰ ਕੌਰ ਸ.ਸ.ਸ.ਸ.ਰਾਮੇਆਣਾ ਨੇ ਪਹਿਲਾ ਅਤੇ ਸੰਦੀਪ ਕੌਰ ਸ.ਹ.ਸ.ਕਰੀਰਵਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਲਾਕ ਪੱਧਰ ਤੇ ਜੇਤੂ ਰਹੇ ਵਿਦਿਆਰਥੀਆਂ, ਉਨਾਂ ਦੇ ਮਾਪਿਆਂ, ਸਕੂਲ ਦੇ ਮੁਖੀਆਂ ਤੇ ਗਾਈਡ ਅਧਿਆਪਕਾਂ ਨੂੰ ਜ਼ਿਲੇ ਦੇ ਸਿੱਖਿਆ ਅਧਿਕਾਰੀਆਂ ਨੇ ਵਧਾਈ ਦਿੱਤੀ ਹੈ।