ਸ਼੍ਰੀ ਸਤਪਾਲ ਸਿੰਘ ਮੁਲਤਾਨੀ, ਸਹਾਇਕ ਕਮਿਸ਼ਨਰ ਸਟੇਟ ਟੈਕਸ, ਫਰੀਦਕੋਟ ਵੱਲੋਂ ਵਪਾਰੀਆਂ ਨਾਲ ਕੀਤੀ ਗਈ ਆਨ ਲਾਇਨ ਮੀਟਿੰਗ
*ਸਟੈਚੂਰੀ ਫਾਰਮ ਜਮਾਂ ਕਰਵਾਉਣ ਦਾ ਸਮਾਂ ਮਿਤੀ 01/09/2020 ਤੱਕ ਵਧਾਇਆ
ਫਰੀਦਕੋਟ / 18 ਅਗਸਤ / ਨਿਊ ਸੁਪਰ ਭਾਰਤ ਨਿਊਜ
ਸਟੇਟ ਕਰ ਕਮਿਸ਼ਨਰ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਸਤਪਾਲ ਸਿੰਘ ਮੁਲਤਾਨੀ, ਸਹਾਇਕ ਕਮਿਸ਼ਨਰ ਸਟੇਟ ਟੈਕਸ, ਫਰੀਦਕੋਟ ਵੱਲੋਂ ਸ਼੍ਰੀ ਪਰਮਦੀਪ ਸਿੰਘ ਤੇ ਸ਼੍ਰੀ ਤਨੁਲ ਗੋਇਲ, ਸਟੇਟ ਟੈਕਸ ਅਫਸਰ ਅਤੇ ਆਬਕਾਰੀ ਤੇ ਕਰ ਨਿਰੀਖਕਾਂ ਦੇ ਸਹਿਯੋਗ ਨਾਲ ਵਿਭਾਗ ਦੀ 15/07/2020 ਜਨਤਕ ਸੂਚਨਾ ਨੂੰ ਵੱਧ ਤੋਂ ਵੱਧ ਵਪਾਰੀਆਂ ਤੱਕ ਪਹੁਚਾਉਣ ਲਈ ਕੋਟਕਪੂਰਾ ਤੇ ਜੈਤੋ ਦੇ ਵਪਾਰੀਆਂ ਨਾਲ ਇੱਕ ਆਨ ਲਾਇਨ ਮੀਟਿੰਗ ਕੀਤੀ ਗਈ।
ਇਸ ਮੌਕੇ ਸ੍ਰੀ ਮੁਲਤਾਨੀ ਵੱਲੋ ਵਪਾਰੀਆਂ ਨੂੰ ਸਾਲ 2013-14 ਤੋ 2016-17 ਤੱਕ ਕੀਤੀ ਗਈ ਅੰਤਰ-ਰਾਜੀ ਵਿਕਰੀ ਨਾਲ ਸਬੰਧਤ ਸਾਰੇ ਸੀ ਫਾਰਮ ਜਾਂ ਕੋਈ ਹੋਰ ਸਟੈਚੂਰੀ ਫਾਰਮ ਮਿਤੀ 17/08/2020 ਤੱਕ ਦਫਤਰ ਵਿੱਚ ਜਮਾ ਕਰਵਾਉਣ ਦੀ ਅਪੀਲ ਕੀਤੀ ਗਈ ਸੀ। ਉਨਾਂ ਦੱਸਿਆ ਕਿ ਹੁਣ ਸਟੈਚੂਰੀ ਫਾਰਮ ਜਮਾਂ ਕਰਵਾਉਣ ਦਾ ਸਮਾਂ ਮਿਤੀ 01/09/2020 ਤੱਕ ਵਧਾ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ ਜਨਤਕ ਸੂਚਨਾ ਅਨੁਸਾਰ ਡੈਕਲੇਰੇਸ਼ਨ ਫਾਰਮ ਜਮਾਂ ਨਾ ਕਰਨ ਦੀ ਸਥਿਤੀ ਵਿੱਚ ਬਣਦਾ ਟੈਕਸ ਸਮੇਤ ਵਿਆਜ ਸਰਕਾਰੀ ਖਜਾਨੇ ਵਿੱਚ ਜਮਾ ਕਰਵਾਇਆ ਜਾਵੇ ਅਤੇ ਨਿਰਧਾਰਤ ਮਿਤੀ ਤੱਕ ਜਨਤਕ ਸੂਚਨਾ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਕੇਂਦਰੀ ਵਿਕਰੀ ਕਰ ਐਕਟ, 1956 ਤਹਿਤ ਅਸੈਸਮੈਂਟ ਦੀ ਕਾਰਵਾਈ ਆਰੰਭੀ ਜਾਵੇਗੀ। ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਸ਼੍ਰੀ ਉਂਕਾਰ ਗੋਇਲ ਦੀ ਅਗਵਾਈ ਵਿੱਚ ਹੋਰ ਅਹੁਦੇਦਾਰਾਂ ਅਤੇ ਜੈਤੋ ਨਾਲ ਸਬੰਧਤ ਵਪਾਰੀਆਂ ਵੱਲੋਂ ਜੂਮ ਐਪ ਰਾਹੀਂ ਮੋਬਾਇਲ ਫੋਨ ਤੇ ਹੀ ਮੀਟਿੰਗ ਵਿੱਚ ਭਾਗ ਲਿਆ ਗਿਆ।ਵਪਾਰੀਆਂ ਵਿਭਾਗ ਵੱਲੋ ਅਰੰਭੇ ਕਾਰਜ ਨੂੰ ਭਰਵਾਂ ਹੁੰਗਾਰਾ ਮਿਲਿਆ।