Site icon NewSuperBharat

ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਟੀਚਾ ਪੂਰਾ ਕਰਕੇ ਫਰੀਦਕੋਟ ਜਿਲੇ ਨੇ ਪੰਜਾਬ ਵਿੱਚ ਪਹਿਲਾਂ ਅਤੇ ਭਾਰਤ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ

ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ

*60 ਲਾਭਪਾਤਰੀਆਂ ਨੂੰ 18 ਲੱਖ ਦੀ ਰਕਮ ਦੀ ਪਹਿਲੀ ਕਿਸ਼ਤ ਜਾਰੀ **46 ਲਾਭਪਾਤਰੀਆਂ ਨੂੰ 33 ਲੱਖ ਤੋਂ ਵਧੇਰੇ ਦੀ ਦੂਜੀ ਕਿਸ਼ਤ ਜਾਰੀ ***ਯੋਜਨਾ ਤਹਿਤ ਗਰੀਬ ਪਰਿਵਾਰਾਂ ਦੇ ਕੱਚੇ ਮਕਾਨਾਂ ਨੂੰ ਕੀਤਾ ਜਾਂਦਾ ਹੈ ਪੱਕਾ

ਫਰੀਦਕੋਟ / 13 ਅਗਸਤ / ਨਿਊ ਸੁਪਰ ਭਾਰਤ ਨਿਊਜ

ਪ੍ਰਧਾਨ ਮੰਤਰੀ ਆਵਾਸ ਯੋਜਨਾ  (ਗ੍ਰਾਮੀਣ) ਜ਼ਿਲੇ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਰ ਵਰਗ ਦੇ ਲੋਕਾਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ।ਇਸ ਯੋਜਨਾ ਤਹਿਤ ਸਾਲ 2019-20 ਦੇ 60 ਲਾਭਪਾਤਰੀਆਂ 18 ਲੱਖ ਰੁਪਏ ਦੀ ਪਹਿਲੀ ਕਿਸ਼ਤ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਸ ਯੋਜਨਾ ਤਹਿਤ 46 ਲਾਭਪਾਤਰੀਆਂ ਨੂੰ 33 ਲੱਖ ਤੋਂ ਵਧੇਰੇ ਦੀ ਦੂਜੀ ਕਿਸ਼ਤ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦਿੱਤੀ। ਉਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਤੈਅ ਕੀਤੇ ਮਾਪਦੰਡ ਦੇ ਅਧਾਰ ‘ਤੇ ਲਾਭਪਾਤਰੀਆਂ ਦੀ ਪੜਤਾਲ ਕਰਕੇ ਉਨਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਤਿੰਨ ਕਿਸ਼ਤਾਂ ਰਾਹੀਂ 1 ਲੱਖ 20 ਹਜਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਗ੍ਰਾਮੀਦ ਤਹਿਤ ਟੀਚਾ ਪੂਰਾ ਕਰ ਫਰੀਦਕੋਟ ਜਿਲੇ ਨੇ ਪੰਜਾਬ ਵਿੱਚ ਪਹਿਲਾਂ ਅਤੇ ਭਾਰਤ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਉਨਾਂ ਹਰ ਵਰਗ ਦੇ ਲੋਕਾਂ ਨੂੰ ਕਵਰ ਕੀਤਾ ਜਾਂਦਾ ਹੈ, ਜੋ ਕਿ ਗਰੀਬੀ ਰੇਖਾ ਤੋਂ ਹੇਠਾਂ ਹਨ ਅਤੇ ਜਿਨਾਂ ਦੇ ਬੀ.ਪੀ.ਐਲ. ਕਾਰਡ ਬਣੇ ਹੋਏ ਹਨ।ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਦੀ ਪੜਤਾਲ ਕਰਨ ਉਪਰੰਤ ਯੋਗ ਪਾਏ ਗਏ ਲੋਕਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਵਾਸਤੇ ਲੜੀ ਵਾਰ ਪਹਿਲੀ ਕਿਸ਼ਤ 30000, ਦੂਜੀ ਕਿਸ਼ਤ 72000 ਤੇ ਤੀਜ਼ੀ ਕਿਸ਼ਤ 18000 ਰੁਪਏ ਦਿੱਤੀ ਜਾਂਦੀ ਹੈ। ਇਹ ਰਾਸ਼ੀ ਯੋਗ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਸਿੱਧੇ ਹੀ ਜਮਾਂ ਕਰਵਾਈ ਜਾਂਦੀ ਹੈ।

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਲਾਭਪਾਤਰੀ ਲਈ ਕਈ ਮਾਪਦੰਡ ਅਪਣਾਏ ਗਏ ਹਨ ਜਿਵੇਂ ਕਿ ਲਾਭਪਾਤਰੀ ਕੋਲ ਇੰਜਣ ਤੇ ਮਸ਼ੀਨ ਨਾਲ ਚੱਲਣ ਵਾਲੇ ਦੋ, ਤਿੰਨ ਤੇ ਚਾਰ ਪਹੀਆ ਖੇਤੀਬਾੜੀ ਜੰਤਰ ਨਾ ਹੋਣ, 50 ਹਜ਼ਾਰ ਤੋਂ ਵਧੇਰੇ ਕਰਜ਼ਾ ਲਿਮਟ ਵਾਲਾ ਕਿਸਾਨ ਕ੍ਰੈਡਿਟ ਕਾਰਡ ਦਾ ਨਾ ਹੋਣਾ ਅਤੇ ਘਰ ਵਿੱਚ ਕੋਈ ਸਰਕਾਰੀ ਨੌਕਰੀ ਨਾ ਕਰਦੇ ਹੋਣਾ ਲਾਜ਼ਮੀ ਕੀਤਾ ਗਿਆ ਹੈ। ਉਨਾਂ ਕਿਹਾ ਕਿ ਲਾਭਪਾਤਰੀ ਵਾਲਾ ਘਰ ਗੈਰ ਖੇਤੀਬਾੜੀ ਅਦਾਰੇ ਵਿੱਚ ਰਜਿਸਟਰ ਨਾ ਹੋਵੇ, ਪਰਿਵਾਰ ਦਾ ਮੈਂਬਰ 10000 ਰੁਪਏ ਮਹੀਨਾ ਤੋਂ ਵੱਧ ਨਾ ਕਮਾਉਂਦਾ ਹੋਵੇ, ਇਨਕਮ ਤੇ ਪੇਸ਼ੇਵਰ ਟੈਕਸ ਨਾ ਭਰਦਾ ਹੋਵੇ, ਨਾ ਹੀ ਉਸ ਕੋਲ ਆਪਣਾ ਫਰਿਜ ਤੇ ਲੈਂਡਲਾਈਨ ਫੋਨ ਹੋਵੇ। ਇਸ ਤੋਂ ਇਲਾਵਾ ਵਿਅਕਤੀ ਕੋਲ ਇਕ ਸਿੰਚਾਈ ਉਪਕਰਨ ਦੇ ਨਾਲ-ਨਾਲ ਦੋ ਜਾਂ ਦੋ ਤੋਂ ਵੱਧ ਫਸਲੀ ਮੌਸਮ ਵਾਲੀ 2.5 ਏਕੜ ਤੋਂ ਜ਼ਿਆਦਾ ਸਿੰਚਾਈ ਵਾਲੀ ਜ਼ਮੀਨ ਨਾ ਹੋਵੇ। ਉਨਾਂ ਇਹ ਸ਼ਰਤਾਂ ਪੂਰੀਆਂ ਕਰਦੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੱਕਾ ਘਰ ਬਣਾਉਣ ਲਈ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਦਾ ਲਾਭ ਉਠਾਉਣ।

Exit mobile version