Site icon NewSuperBharat

ਅਨਲਾਕ 3.0 ਸਬੰਧੀ ਜ਼ਿਲਾ ਮੈਜਿਸਟ੍ਰੇਟ ਵੱਲੋਂ ਹਦਾਇਤਾਂ ਜਾਰੀ

ਫਰੀਦਕੋਟ / 2 ਅਗਸਤ / ਨਿਊ ਸੁਪਰ ਭਾਰਤ ਨਿਊਜ

ਜ਼ਿਲਾ ਮੈਜਿਸਟ੍ਰੇਟ ਸ੍ਰੀ ਵਿਮਲ ਕੁਮਾਰ ਸੇਤੀਆ ਆਈ.ਏ.ਐਸ. ਨੇ ਧਾਰਾ 144 ਤਹਿਤ ਅਨਲਾਕ 3.0 ਸਬੰਧੀ ਵੱਖ ਵੱਖ ਹਦਾਇਤਾਂ ਜਾਰੀ ਕੀਤੀਆਂ ਹਨ। ਇੰਨਾਂ ਹੁਕਮਾਂ ਅਨੁਸਾਰ 31 ਅਗਸਤ 2020 ਤੱਕ ਸਕੂਲ ਕਾਲਜ, ਸਿੱਖਿਆ ਅਤੇ ਕੋਚਿੰਗ ਸੰਸਥਾਨ ਬੰਦ ਰਹਿਣਗੇ। ਇਸੇ ਤਰਾਂ ਸਿਨੇਮਾ ਹਾਲ, ਸਵੀਮਿੰਗ ਪੂਲ, ਇੰਟਰਟੇਨਮੈਂਟ ਪਾਰਕ, ਥਿਏਟਰ, ਬਾਰ, ਔਡੀਟੋਰੀਅਮ, ਐਸੰਬਲੀ ਹਾਲ ਆਦਿ ਬੰਦ ਰਹਿਣਗੇ। ਸਮਾਜਿਕ, ਸਿਆਸੀ, ਖੇਡ, ਮਨੋਰੰਜਨ, ਵਿਦਿਅਕ, ਸਭਿਆਚਾਰਕ, ਧਾਰਮਿਕ ਸਮਾਗਮਾਂ ਤੇ ਇੱਕਠ ਕਰਨ ਤੇ ਵੀ ਰੋਕ ਰਹੇਗੀ। ਜਦ ਕਿ ਯੋਗਾ ਸਿਖਲਾਈ ਸੰਸਥਾਨ ਅਤੇ ਜਿੰਮ 5 ਅਗਸਤ ਤੋਂ ਖੁੱਲ ਸਕਣਗੇ ਪਰ ਉਨਾਂ ਨੂੰ ਨਿਰਧਾਰਤ ਮਾਪਦੰਡਾਂ ਦਾ ਪਾਲਣ ਕਰਨਾ ਯਕੀਨੀ ਹੋਵੇਗਾ।ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਕੌਟਨੇਟਮੈਂਟ ਜੋਨ, ਜਿਸ ਦਾ ਨਿਰਧਾਰਨ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ, ਵਿਚ ਲਾਕਡਾਉਨ ਪਾਬੰਦੀਆਂ ਜਾਰੀ ਰਹਿਣਗੀਆਂ। ਜਦ ਕਿ ਜ਼ਿਲੇ ਵਿਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ। ਇਸ ਤੋਂ ਬਿਨਾਂ 65 ਸਾਲ ਤੋਂ ਵੱਡੀ ਉਮਰ ਦੇ ਬਜੂਰਗਾਂ, ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਬਹੁਤ ਜਰੂਰੀ ਹੋਣ ਤੇ ਹੀ ਘਰੋਂ ਨਿਕਲਣ। ਉਨਾਂ ਕਿਹਾ ਕਿ ਪ੍ਰੀਖਿਆਵਾਂ, ਯੂਨੀਅਨ ਸੈਕਟਰੀ ਨੇ ਮਿਤੀ 20.05.2020 ਦੇ ਡੀ.ਓ. ਪੱਤਰ ਦੁਆਰਾ ਬੋਰਡ ਅਤੇ ਹੋਰ ਪ੍ਰੀਖਿਆਵਾਂ ਦੀ ਆਗਿਆ ਦਿੱਤੀ ਹੈ।

ਇਸ ਦੇ ਅਨੁਸਾਰ, ਜ਼ਿਲ੍ਹਾ ਫਰੀਦਕੋਟ ਵਿੱਚ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ, ਦਾਖਲਾ / ਦਾਖਲਾ ਪ੍ਰੀਖਿਆਵਾਂ, ਆਮ ਸਾਵਧਾਨੀ ਜਾਂ ਸੈਨੀਟੇਸ਼ਨ ਅਤੇ ਸਮਾਜਿਕ ਦੂਰੀ ਨਾਲ ਜ਼ਿਲ੍ਹਾ ਫਰੀਦਕੋਟ ਵਿੱਚ ਪ੍ਰਵਾਨ ਹਨ।ਜ਼ਿਲਾ ਮੈਜਿਸਟ੍ਰੇਟ ਸ੍ਰੀ ਵਿਮਲ ਕੁਮਾਰ ਸੇਤੀਆ ਆਈ.ਏ.ਐਸ. ਨੇ ਕਿਹਾ ਕਿ ਵਿਆਹ ਸਮਾਗਮ ਮੌਕੇ 30 ਤੋਂ ਵੱਧ ਅਤੇ ਅੰਤਮ ਸਸਕਾਰ/ਅੰਤਮ ਰਸਮਾ ਮੌਕੇ 20 ਤੋਂ ਵੱਧ ਵਿਅਕਤੀ ਨਹੀਂ ਹੋਣੇ ਚਾਹੀਦੇ। ਮੈਰਿਜ ਪੈਲੇਸ ਵਿਚ ਵਿਆਹ ਸਮਾਗਮ ਮੌਕੇ ਵੀ 30 ਵਿਅਕਤੀਆਂ ਦਾ ਨਿਯਮ ਲਾਗੂ ਹੋਵੇਗਾ ਅਤੇ ਬੈਂਕਟ ਹਾਲ ਅਤੇ ਥਾਂ ਦਾ ਸਾਈਜ 3000 ਵਰਗ ਫੁੱਟ ਤੋਂ ਜਿਆਦਾ ਹੋਵੇ। ਜਨਤਕ ਥਾਂਵਾਂ ਤੇ ਥੁੱਕਣ ਤੇ ਮਨਾਹੀ ਹੋਵੇਗੀ ਅਤੇ ਉਲੰਘਣਾ ਕਰਨ ਤੇ ਜੁਰਮਾਨਾ ਲੱਗੇਗਾ। ਜਨਤਕ ਥਾਂਵਾਂ ਤੇ ਸ਼ਰਾਬ, ਪਾਨ, ਤੰਬਾਕੂ ਆਦਿ ਦਾ ਨਸ਼ਾ ਕਰਨ ਦੀ ਮਨਾਹੀ ਹੈ। ਧਾਰਮਿਕ ਸਥਾਨ ਸਵੇਰੇ 5 ਤੋਂ ਸ਼ਾਮ 8 ਵਜੇ ਤੱਕ ਖੁੱਲ ਸਕਦੇ ਹਨ ਪਰ ਉਥੇ 20 ਤੋਂ ਵੱਧ ਵਿਅਕਤੀ ਨਹੀਂ ਹੋਣੇ ਚਾਹੀਦੇ ਹਨ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਹੋਵੇ।ਰੈਸਟੋਰੈਂਟ ਰਾਤ 10 ਵਜੇ ਤੱਕ ਖੁੱਲ ਸਕਦੇ ਹਨ ਪਰ ਉਨਾਂ ਨੂੰ ਆਪਣੀ ਸਮਰੱਥਾ ਦੇ 50 ਫੀਸਦੀ ਜਾਂ 50 ਤੋਂ ਘੱਟ ਗ੍ਰਾਹਕ, ਜੋ ਵੀ ਘੱਟ ਹੋਵੇ, ਨੂੰ ਸਰਵ ਕਰਨ ਦੀ ਹੀ ਪ੍ਰਵਾਨਗੀ ਹੋਵੇਗੀ। ਹੋਟਲਾਂ ਵਿਚ ਬਣੇ ਰੈਸਟੋਰੈਂਟਾਂ ਤੇ ਵੀ ਗਿਣਤੀ ਅਤੇ ਸਮੇਂ ਦਾ ਇਹੀ ਨਿਯਮ ਲਾਗੂ ਹੋਵੇਗਾ। ਦੁਕਾਨਾਂ ਸਵੇਰੇ 7 ਤੋਂ ਸ਼ਾਮ 8 ਵਜੇ ਤੱਕ ਖੁੱਲ ਸਕਣਗੀਆਂ। ਸ਼ਾਪਿੰਗ ਮਾਲ ਵਿਚ ਬਣੇ ਰੈਸਟੋਰੈਂਟ 10 ਵਜੇ ਰਾਤ ਤੱਕ ਖੁੱਲ ਸਕਦੇ ਹਨ। ਸ਼ਰਾਬ ਦੇ ਠੇਕੇ ਸਵੇਰੇ 8 ਤੋਂ ਰਾਤ 10 ਵਜੇ ਤੱਕ ਖੁੱਲ ਸਕਦੇ ਹਨ। ਬਾਰਬਰ ਸ਼ਾਪ, ਹੇਅਰ ਕੱਟ ਸਲੂੂਨ,  ਬਿਊਟੀ ਪਾਰਲਰ ਅਤੇ ਸਪਾਅ ਨਿਯਮਾਂ ਦਾ ਪਾਲਣ ਕਰਦੇ ਹੋਏ ਸਵੇਰੇ 7 ਤੋਂ ਰਾਤ 8 ਵਜੇ ਤੱਕ ਖੁੱਲ ਸਕਦੇ ਹਨ। ਐਤਵਾਰ ਨੂੰ ਜਰੂਰੀ ਵਸਤਾਂ ਤੋਂ ਬਿਨਾਂ ਬਾਕੀ ਸਾਰੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲ ਬੰਦ ਰਹਿਣਗੇ। ਪਰ 2 ਅਗਸਤ ਨੂੰ ਰੱਖੜੀ ਦੇ ਤਿਓਹਾਰ ਦੇ ਮੱਦੇਨਜਰ ਦੁਕਾਨਾਂ ਅਤੇ ਸ਼ਾਪਿੰਗ ਮਾਲ ਸਵੇਰੇ 7 ਤੋਂ ਰਾਤ 8 ਵਜੇ ਤੱਕ ਖੁੱਲ ਸਕਣਗੇ। ਇੰਡਸਟਰੀ ਅਤੇ ਟਰਾਂਸਪੋਰਟ ਤੇ ਕੋਈ ਰੋਕ ਨਹੀਂ ਹੈ। ਅੰਤਰਰਾਜੀ ਆਵਾਜਾਈ ਲਈ ਕੋਵਾ ਐਪ ਤੋਂ ਪਾਸ ਬਣਵਾਉਣਾ ਜਰੂਰੀ ਹੈ ਹੋਰ ਕਿਸੇ ਆਵਾਜਾਈ ਲਈ ਪਾਸ  ਦੀ ਜਰੂਰਤ ਨਹੀਂ ਹੈ। ਮਾਸਕ ਪਾਉਣ, ਸਮਾਜਿਕ ਦੂਰੀ ਦਾ ਪਾਲਣ ਕਰਨਾ ਵੀ ਹੁਕਮਾਂ ਵਿਚ ਲਾਜਮੀ ਕੀਤਾ ਗਿਆ ਹੈ ਅਤੇ ਉੋਲੰਘਣਾ ਕਰਨ ਤੇ ਕਾਰਵਾਈ ਕੀਤੀ ਜਾਵੇਗੀ।

ਕਰਮਚਾਰੀਆਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਅਰੋਗਿਆ ਸੇਤੂ ਅੈਪਲੀਕੇਸ਼ਨ ਨੂੰ ਆਪਣੇ ਮੋਬਾਇਲ ਤੇ ਡਾਊਨਲੋਡ ਕਰਨ।  ਇਸੇ ਤਰ੍ਹਾਂ, ਆਮ ਲੋਕਾਂ ਨੂੰ ਜ਼ਿਲ੍ਹਾ ਅਧਿਕਾਰੀਆਂ ਦੁਆਰਾ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ  ਮੋਬਾਈਲ ਫੋਨਾਂ ‘ਤੇ ਅਰੋਗਿਆ ਸੇਤੂ ਐਪਲੀਕੇਸ਼ਨ ਡਾਊਨਲੋਡ ਕਰਨ ਅਤੇ ਐਪ’ ਤੇ ਨਿਯਮਤ ਤੌਰ ‘ਤੇ ਆਪਣੀ ਸਿਹਤ ਦੀ ਸਥਿਤੀ ਨੂੰ ਅਪਡੇਟ ਕਰਨ।ਇੰਨਾਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਹਦਾਇਤਾਂ 31 ਅਗਸਤ 2020 ਤੱਕ ਜਾਰੀ ਰਹਿਣਗੀਆਂ।

Exit mobile version