ਲਾਂਬਾਸਿੰਗੀ: ਆਂਧਰ ਪ੍ਰਦੇਸ਼ ਦਾ ਕਸ਼ਮੀਰ- ਸੁਸ਼੍ਰੀ ਸਤਾਰੂਪਾ ਦੱਤਾ, ਇੰਡੀਆ ਟੂਰਿਜ਼ਮ, ਹੈਦਰਾਬਾਦ
ਚੰਡੀਗੜ੍ਹ / 8 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਭਾਰਤ ਵਿੱਚ, ਜਦੋਂ ਵੀ ਅਸੀਂ ਕਿਸੇ ਖੂਬਸੂਰਤ ਜਗ੍ਹਾ ਦੇ ਬਾਰੇ ਵਿਚਾਰ ਕਰਦੇ ਹਾਂ, ਤਾਂ ਅਸੀਂ ਤੁਰੰਤ ਉਸ ਦੀ ਤੁਲਨਾ ਕਸ਼ਮੀਰ ਦੇ ਨਾਲ ਕਰਦੇ ਹਾਂ, ਜਿਸ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਅਸੀਂ ਆਂਧਰ ਪ੍ਰਦੇਸ਼ ਦੇ ਇਸ ਅਣਜਾਣ ਸਥਲ ਨੂੰ ਊਟੀ ਦੇ ਸਮਾਨ ਰੱਖ ਸਕਦੇ ਹਾਂ ਲੇਕਿਨ ਊਟੀ ਵਿੱਚ ਕਦੇ ਬਰਫਬਾਰੀ ਨਹੀਂ ਹੋਈ।
ਅਸੀਂ ਕਿੱਥੇ ਜਾ ਸਕਦੇ ਹਾਂ ਅਤੇ ਅਸੀਂ ਕਿਸ ਬਾਰੇ ਗੱਲ ਕਰ ਰਹੇ ਹਾਂ? ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਪੂਰਬੀ ਘਾਟ ਦੇ ਸੰਘਣੇ ਜੰਗਲਾਂ ਵਿੱਚ ਛੁਪੀ ਹੋਈ ਇੱਕ ਸੁੰਦਰ ਨਿਰਜਨ ਘਾਟੀ ਹੈ ਅਤੇ ਇਹ ਵਿਸ਼ਾਖਾਪਟਨਮ ਤੋਂ ਜ਼ਿਆਦਾ ਦੂਰ ਵੀ ਨਹੀਂ ਹੈ।
ਵਿਸ਼ਾਖਾਪਟਨਮ ਦੇ ਖੂਬਸੂਰਤ ਸਮੁੰਦਰੀ ਤਟਾਂ, ਅਜਾਇਬ ਘਰਾਂ, ਬਗੀਚਿਆਂ ਅਤੇ ਭੋਜਨ ਦਾ ਅਨੰਦ ਲੈਣ ਲਈ ਬਹੁਤ ਸਾਰੇ ਸੈਲਾਨੀ ਆਉਂਦੇ ਹਨ। ਲੇਕਿਨ ਅਗਰ ਤੁਸੀਂ ਆਮ ਜ਼ਿੰਦਗੀ ਤੋਂ ਹਟ ਕੇ ਕੁਝ ਲੱਭ ਰਹੇ ਹੋ? ਤਾਂ ਸਾਡੇ ਪਾਸ ਇਸ ਦਾ ਬਿਹਤਰ ਸਮਾਧਾਨ ਹੈ। ਵਿਸ਼ਾਖਾਪਟਨਮ ਤੋਂ ਕਰੀਬ 3 ਘੰਟੇ ਦੀ ਦੂਰੀ ‘ਤੇ, ਸਟ੍ਰਾਬੇਰੀ ਅਤੇ ਕੌਫੀ ਦੇ ਬਗੀਚਿਆਂ ਦੇ ਦਰਮਿਆਨ ਲਾਂਬਾਸਿੰਗੀ ਸਥਿਤ ਹੈ, ਜਿੱਥੇ ਸਰਦੀਆਂ ਵਿੱਚ ਤਾਪਮਾਨ ਜ਼ੀਰੋ ਤੋਂ ਵੀ ਨੀਚੇ ਆ ਜਾਂਦਾ ਹੈ। ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ।
ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਵਿਸ਼ਾਖਾਪਟਨਮ ਦੇ ਕੁਝ ਦਰਸ਼ਨੀ ਸਥਲਾਂ ਦੀ ਯਾਤਰਾ ਕਰਨ ਦਾ ਸੁਝਾਅ ਦਿੰਦੇ ਹਾਂ, ਕਿਉਂਕਿ ਲਾਂਬਾਸਿੰਗੀ ਪਹੁੰਚਣ ਦੇ ਲਈ ਇਹ ਸਭ ਤੋਂ ਸੁਵਿਧਾਜਨਕ ਜੰਕਸ਼ਨ ਹੈ। ਵਿਜਾਗ ਯੀਸਟਰ ਵਰ੍ਹਿਆਂ ਦੇ ਵੌਲਟੇਅਰ ਦਾ ਇੱਕ ਭਾਵੀ ਸ਼ਹਿਰ ਹੈ। ਵਿਸ਼ਾਖਾਪਟਨਮ ਕਈ ਏਅਰਲਾਈਨਾਂ ਰਾਹੀਂ ਭਾਰਤ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਅਤੇ ਹਾਂ, ਇੱਥੇ ਤੱਕ ਪਹੁੰਚਣ ਲਈ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਇੱਕ ਪ੍ਰਮੁੱਖ ਰੇਲਵੇ ਸਟੇਸ਼ਨ ਵੀ ਹੈ। ਤੁਹਾਡਾ ਮਨ ਨਿਸ਼ਚਿਤ ਰੂਪ ਨਾਲ ਇਸ ਅਨੋਖੇ ਪੂਰਬੀ ਤਟਵਰਤੀ ਸ਼ਹਿਰ, ਇਸ ਦੇ ਵੱਖ-ਵੱਖ ਸਮੁੰਦਰੀ ਤਟਾਂ, ਮੰਦਿਰਾਂ, ਕਬੀਲਿਆਂ ਅਤੇ ਵਣਜੀਵਾਂ ਦੀ ਖੂਬਸੂਰਤੀ ਨੂੰ ਦੇਖ ਕੇ ਪ੍ਰਫੁੱਲਿਤ ਹੋ ਉਠੇਗਾ। ਸਵੱਛ ਅਤੇ ਹਰਿਤ ਵਿਸ਼ਾਖਾਪਟਨਮ ਖੂਬਸੂਰਤ ਅਤੇ ਵਿਲੱਖਣ ਸ਼ਾਨਦਾਰ ਤਟਾਂ ਦੇ ਨਾਲ ਸ਼ਹਿਰ ਤੋਂ ਲੈ ਕੇ ਕੁਦਰਤੀ ਰੱਖ ਤੱਕ, ਉਚਿਤ ਅਤੇ ਅਰਾਮਦਾਇਕ ਤੋਂ ਲੈ ਕੇ ਮਹਿੰਗੇ ਸਮ੍ਰਿੱਧ ਰਿਹਾਇਸ਼ੀ ਸਥਲਾਂ ਤੱਕ ਦੀ ਇੱਕ ਪੂਰੀ ਸ਼੍ਰੇਣੀ ਪੇਸ਼ ਕਰਦਾ ਹੈ।
ਹੋਰ ਅਧਿਕ ਦੀ ਖੋਜ ਵਿੱਚ, ਅਸੀਂ ਅੱਗੇ ਅਰਾਕੂ ਘਾਟੀ ਵੱਲ ਵਧਾਂਗੇ। ਕੀ ਤੁਸੀਂ ਕਦੇ ਵਿਸਟਾ ਡੋਮ ਕੋਚ ਵਿੱਚ ਯਾਤਰਾ ਕੀਤੀ ਹੈ? ਖ਼ੈਰ, ਤੁਹਾਡੇ ਲਈ ਇਹ ਮੌਕਾ ਹੈ !! ਵਿਸ਼ਾਖਾਪਟਨਮ ਅਤੇ ਅਰਾਕੂ ਘਾਟੀ ਨੂੰ ਜੋੜਨ ਵਾਲੀ ਕਿਰੰਡੁਲ ਐਕਸਪ੍ਰੈੱਸ ਵਿੱਚ ਇਹ ਇੱਕ ਵਿਸ਼ੇਸ਼ ਕੋਚ ਹੈ। ਇਸ ਕੋਚ ਦੀ ਛੱਤ ਸ਼ੀਸ਼ੇ ਦੀ ਬਣੀ ਹੈ ਜੋ ਤੁਹਾਨੂੰ ਆਂਧਰ ਪ੍ਰਦੇਸ਼ ਦੇ ਸੰਘਣੇ ਜੰਗਲਾਂ ਅਤੇ ਸੁਰਮਈ ਸਥਲਾਂ ਤੋਂ ਗੁਜਰਦੇ ਹੋਏ ਉੱਥੋਂ ਦੇ ਸ਼ਾਨਦਾਰ ਕੁਦਰਤੀ ਦ੍ਰਿਸ਼ਾਂ ਦਾ ਪੂਰਾ ਆਨੰਦ ਲੈਣ ਦਾ ਮੌਕਾ ਪ੍ਰਦਾਨ ਕਰਦੀ ਹੈ।
ਕੀ ਤੁਸੀਂ ਜਾਣਦੇ ਹੋ, ਇਹ ਰੇਲ ਆਪਣੀ ਯਾਤਰਾ ਦੌਰਾਨ 46 ਸੁਰੰਗਾਂ ਤੋਂ ਹੋ ਕੇ ਗੁਜਰਦੀ ਹੈ? ਯਾਤਰਾ ਦੇ ਦੌਰਾਨ ਕਈ ਵਾਰ ਹਨੇਰੇ ਤੋਂ ਹੁੰਦੇ ਹੋਏ ਫਿਰ ਤੋਂ ਪ੍ਰਕਾਸ਼ ਵਿੱਚ ਆਉਣਾ ਆਪਣੇ ਆਪ ਵਿੱਚ ਇੱਕ ਰੋਮਾਂਚਕ ਅਨੁਭਵ ਹੈ!! ਅਰਾਕੂ ਸਮੁੰਦਰ ਤਲ ਤੋਂ 2990 ਫੁੱਟ ਦੀ ਉਚਾਈ ‘ਤੇ ਅਤੇ ਵਿਸ਼ਾਖਾਪਟਨਮ ਤੋਂ 123 ਕਿਲੋਮੀਟਰ ਦੀ ਦੂਰੀ ‘ਤੇ ਹੈ। ਹੁਣ, ਜੇ ਤੁਸੀਂ ਰੇਲ ਦੀ ਸਵਾਰੀ ਨਹੀਂ ਕਰਨਾ ਚਾਹੁੰਦੇ, ਤਾਂ ਤੁਸੀਂ ਮਨੋਰਮ ਦ੍ਰਿਸ਼ਾਂ ਨਾਲ ਭਰਪੂਰ ਇੱਕ ਸੜਕ ਮਾਰਗ ਵੀ ਚੁਣ ਸਕਦੇ ਹੋ। ਜੇ ਤੁਸੀਂ ਸੜਕ ਮਾਰਗ ਤੋਂ ਜਾ ਰਹੇ ਹੋ ਤਾਂ ਟਾਇਡਾ ‘ਤੇ ਰੁਕਣਾ ਨਾ ਭੁੱਲੋ। ਟਾਇਡਾ ਵਿੱਚ ਆਂਧਰ ਪ੍ਰਦੇਸ਼ ਟੂਰਿਜ਼ਮ ਦਾ ਪ੍ਰਸਿੱਧ ਵਣ ਬੈੱਲਸ ਰਿਜ਼ੌਰਟ ਵੀ ਇੱਕ ਸੁੰਦਰ ਅਨੁਭਵ ਹੈ।
ਅਰਾਕੂ ਦਾ ਮੌਸਮ ਹਿੱਲ ਸਟੇਸ਼ਨ ਦੇ ਨਜ਼ਰੀਏ ਤੋਂ ਇੱਕਦਮ ਸ਼ਾਨਦਾਰ ਹੈ। ਇੱਕ ਅਰਾਮਦਾਇਕ ਆਵਾਸ ‘ਤੇ ਰੁਕੋ ਅਤੇ ਕੁਝ ਸਮੇਂ ਲਈ ਅਰਾਕੂ ਦਾ ਦੌਰਾ ਕਰੋ। ਪ੍ਰਸਿੱਧ ਬੋਰਰਾ ਗੁਫਾਵਾਂ ਦੇ ਅੰਦਰ ਦਾ ਨਜ਼ਾਰਾ ਤੁਹਾਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਗੁਫਾ ਦਾ ਨਾਮ ਗੁਫਾ ਦੇ ਸਿਖਰ ‘ਤੇ ਇੱਕ ਕੰਦਰਾ ਤੋਂ ਪ੍ਰੇਰਿਤ ਹੈ ਕਿਉਂਕਿ ਉੜੀਆ ਵਿੱਚ ਬੋਰਰਾ ਦਾ ਅਰਥ ਛੇਦ ਹੁੰਦਾ ਹੈ। ਬੋਰਰਾ ਗੁਫਾਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਚੂਨਾ ਪੱਥਰ ਦੀਆਂ ਗੁਫਾਵਾਂ ਹਨ ਜਿੱਥੇ ਪ੍ਰਾਚੀਨ ਕਾਲ ਤੋਂ ਹੀ ਕੁਦਰਤ ਨੇ ਸਟੈਲੇਕਟਾਈਟ ਅਤੇ ਸਟੈਲੇਗਮਾਈਟਸ ਰਾਹੀਂ ਆਪਣੀ ਅਮੂਰਤ ਮੂਰਤੀ ਬਣਾਈ ਹੈ। ਸਥਾਨਕ ਆਦਿਵਾਸੀ ਸੱਭਿਆਚਾਰ, ਇਤਿਹਾਸ ਅਤੇ ਜੀਵਨ ਸ਼ੈਲੀ ਦੇ ਵਿਸ਼ੇ ਵਿੱਚ ਜਾਣਨ ਦੇ ਲਈ ਆਦਿਵਾਸੀ ਅਜਾਇਬ ਘਰ ਦਾ ਦੌਰਾ ਜ਼ਰੂਰ ਕਰਨਾ ਚਾਹੀਦਾ ਹੈ। ਜੇ ਤੁਸੀਂ ਇੱਕ ਕੈਫੀਨ ਗ੍ਰਹਿਣ ਕਰਨ ਵਾਲੇ ਹੋ, ਤਾਂ ਅਰਾਕੂ ਦੇ ਕੌਫੀ ਅਜਾਇਬ ਘਰ ਵਿੱਚ ਕੁਝ ਪਲ ਲਈ ਰੁਕਣਾ ਤੁਹਾਡੇ ਲਈ ਜ਼ਰੂਰੀ ਹੈ।
ਅਰਾਕੂ ਤੋਂ 70 ਕਿਲੋਮੀਟਰ ਦੀ ਦੂਰੀ ‘ਤੇ ਬੱਦਲਾਂ ਅਤੇ ਹਰੀਆਂ-ਭਰੀਆਂ ਪਹਾੜੀਆਂ ‘ਤੇ ਲਾਂਬਾਸਿੰਗੀ ਸਥਿਤ ਹੈ। ਲਾਂਬਾਸਿੰਗੀ ਵਿੱਚ ਇੱਕ ਵਾਰ ਦਾਖਲ ਹੋਣ ਤੋਂ ਬਾਅਦ, ਤੁਸੀਂ ਆਪਣੇ ਆਪ ਨੂੰ ਸਟ੍ਰਾਬੇਰੀ ਅਤੇ ਕੌਫੀ ਦੇ ਬਗੀਚਿਆਂ ਵਿੱਚ ਘਿਰਿਆ ਪਾਉਗੇ। ਵਾਤਾਵਰਣ ਵਿੱਚ ਠੰਢ ਦਾ ਅਹਿਸਾਸ ਸਵੇਰ ਦੇ ਮਿੱਠੇ ਪਲਾਂ ਵਿੱਚ ਸਭ ਤੋਂ ਚੰਗੀ ਤਰ੍ਹਾਂ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ। ਆਪਣੇ ਟਰੈਵਲ ਏਜੰਟ ਨੂੰ ਲਾਂਬਾਸਿੰਗੀ ਵਿੱਚ ਟੈਂਟ ਹਾਊਸਿੰਗ ਦਾ ਪ੍ਰਬੰਧ ਕਰਨ ਦੀ ਤਾਕੀਦ ਕਰੋ। ਮਘਦੀ ਹੋਈ ਅੱਗ ਦੇ ਨੇੜੇ ਬੈਠ ਕੇ ਸਥਾਨਕ ਕਬੀਲਿਆਂ ਦੁਆਰਾ ਬਾਂਸ ਵਿੱਚ ਚਿਕਨ ਭਰ ਕੇ ਪਕਾਏ ਗਏ ਬੋਂਗੁਲੋ ਚਿਕਨ ਦਾ ਸੁਆਦ ਲਓ। ਅਰਾਕੂ ਦੇ ਆਦਿਵਾਸੀ ਨ੍ਰਿਤ ਧੀਮਸਾ ਦੀ ਤਾਲ ਉੱਤੇ ਝੂਮਦੇ ਹੋਏ ਬੱਦਲਾਂ ਦੀ ਧੁੰਧ ਵਿੱਚ ਘੁੰਮਣ ਦਾ ਆਨੰਦ ਲਵੋ। ਲਾਂਬਾਸਿੰਗੀ ਦੇ ਜੰਗਲਾਂ ਵਿੱਚ ਛੋਟੀਆਂ ਪਗਡੰਡੀਆਂ ਰਾਹੀਂ ਟ੍ਰੈਕਿੰਗ ਕਰਨਾ ਨਾ ਸਿਰਫ ਤੁਹਾਡੇ ਕੈਮਰੇ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ ਬਲਕਿ ਸ਼ਹਿਰ ਦੇ ਪ੍ਰਦੂਸ਼ਣ ਨਾਲ ਗ੍ਰਸਤ ਤੁਹਾਡੇ ਫੇਫੜਿਆਂ ਦੇ ਲਈ ਇੱਥੇ ਮਿਲਣ ਵਾਲੀ ਤਾਜ਼ੀ ਹਵਾ ਜ਼ਰੀਏ ਇੱਕ ਇਲਾਜ ਵੀ ਪ੍ਰਦਾਨ ਕਰੇਗਾ।
ਇਸ ਇਕਾਂਤ ਮਾਰਗ ‘ਤੇ ਯੂਕੇਲਿਪਟਸ ਨਾਮੀ ਰੁੱਖਾਂ ਦੀਆਂ ਪੰਗਤੀਆਂ ਦੇ ਨਾਲ ਹੁੰਦੇ ਹੋਏ ਤੁਸੀਂ ਪਹਾੜੀ ਦੀ ਚੋਟੀ ‘ਤੇ ਪਹੁੰਚ ਜਾਓਗੇ। ਇਸ ਦੇ ਨੇੜੇ ਹੀ ਸਥਿਤ ਥੰਜੰਗੀ ਜਲਭੰਡਾਰ ਲਾਂਬਾਸਿੰਗੀ ਦੀ ਸੁੰਦਰਤਾ ਵਿੱਚ ਹੋਰ ਚਾਰ ਚੰਦ ਲਗਾਉਂਦਾ ਹੈ। ਸ਼ਾਂਤੀਪੂਰਨ ਵਾਤਾਵਰਣ ਅਤੇ ਨਿਰਮਲ ਜਲ ਸਰੋਤ ਜੁਗਨੂਆਂ ਦਾ ਇੱਕ ਪਸੰਦੀਦਾ ਸਥਲ ਹੁੰਦਾ ਹੈ। ਜੇ ਤੁਸੀਂ ਇੱਥੇ ਕੁਝ ਖਰੀਦਣ ਦੇ ਲਈ ਖਰਚ ਕਰਨਾ ਚਾਹੁੰਦੇ ਹੋ? ਤਾਂ ਸਥਾਨਕ ਦੁਕਾਨਾਂ ਤੋਂ ਉੱਥੋਂ ਦੀਆਂ ਪ੍ਰਮਾਣਿਕ ਚੀਜ਼ਾਂ ਖਰੀਦੋ। ਅਰਾਕੂ ਯਾਤਰਾ ਦੇ ਦੌਰਾਨ ਕੌਫੀ ਅਤੇ ਸੁਰੱਖਿਅਤ ਕੀਤੇ ਗਏ ਫਲਾਂ ਨੂੰ ਜ਼ਰੂਰ ਖਰੀਦਣਾ ਚਾਹੀਦਾ ਹੈ। ਇਸ ਤਰ੍ਹਾਂ ਨਾਲ ਤੁਸੀਂ ਸਥਾਨਕ ਕੌਫੀ, ਸਟ੍ਰਾਬੇਰੀ ਪਲਾਂਟੇਸ਼ਨ ਅਤੇ ਸੇਬ ਦੇ ਬਗੀਚਿਆਂ ਵਿੱਚ ਘੁੰਮਣਾ ਨਾ ਭੁੱਲੋ। ਸਥਾਨਕ ਲੋਕਾਂ ਦੀ ਆਜੀਵਿਕਾ ਨੂੰ ਸਥਾਈ ਰੂਪ ਨਾਲ ਕਾਇਮ ਰੱਖਣ ਵਿੱਚ ਇਸ ਰਾਹੀਂ ਉਨ੍ਹਾਂ ਦੀ ਸਹਾਇਤਾ ਕਰ ਸਕਦੇ ਹਨ।
ਲਾਂਬਾਸਿੰਗੀ ਦੀ ਯਾਤਰਾ ਦੇ ਲਈ ਆਪਣੇ ਬੈਗ ਪੈਕ ਕਰਨ ਤੋਂ ਪਹਿਲਾਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲੇ ਤੋਂ ਹੀ ਇੱਥੇ ਰਹਿਣ ਲਈ ਆਪਣਾ ਆਵਾਸ ਬੁੱਕ ਕਰ ਲਵੋ। ਇਸ ਦੇ ਲਈ ਆਂਧਰ ਪ੍ਰਦੇਸ਼ ਟੂਰਿਜ਼ਮ ਅਤੇ ਉਨ੍ਹਾਂ ਦੀ ਬੁਕਿੰਗ ਵੈੱਬਸਾਈਟ ਤੋਂ ਮਦਦ ਲਵੋ। ਸਥਾਨਕ ਲੋਕ ਵੀ ਘਰਾਂ ਵਿੱਚ ਠਹਿਰਨ ਦੀਆਂ ਸੁਵਿਧਾਵਾਂ ਦੀ ਪੇਸ਼ਕਸ਼ ਦਿੰਦੇ ਹਨ। ਤੁਸੀਂ ਅਰਾਕੂ ਵਿੱਚ ਵੀ ਠਹਿਰ ਸਕਦੇ ਹੋ ਅਤੇ ਇੱਕ ਦਿਨ ਦੀ ਯਾਤਰਾ ਲਈ ਲਾਂਬਾਸਿੰਗੀ ਜਾ ਸਕਦੇ ਹੋ। ਕਿਰਪਾ ਕਰਕੇ ਇਹ ਧਿਆਨ ਰੱਖੋ ਕਿ ਇਹ ਮੰਜ਼ਿਲ ਜੈਵ ਵਿਵਿਧਤਾ ਨਾਲ ਸਮ੍ਰਿੱਧ ਹਨ ਅਤੇ ਇਨ੍ਹਾਂ ਦਾ ਬੇਹੱਦ ਸਮ੍ਰਿੱਧ ਆਦਿਵਾਸੀ ਸੱਭਿਆਚਾਰ ਵੀ ਹਨ। ਇਸ ਲਈ, ਆਪਣੇ ਬਿਹਤਰ ਵਿਵਹਾਰ ਦੇ ਚੰਗੇ ਅਨੁਭਵਾਂ ਨੂੰ ਇੱਥੇ ਛੱਡੋ ਅਤੇ ਵਾਤਾਵਰਣਕ ਤੌਰ ‘ਤੇ ਸੰਵੇਦਨਸ਼ੀਲ ਇਸ ਸਥਾਨ ਦਾ ਪੂਰਾ ਸਤਿਕਾਰ ਕਰੋ। ਲਾਂਬਾਸਿੰਗੀ ਦੀ ਯਾਤਰਾ ਦਾ ਸਭ ਤੋਂ ਢੁਕਵਾਂ ਸਮਾਂ ਦਸੰਬਰ ਅਤੇ ਜਨਵਰੀ ਹੈ ਜਦੋਂ ਇੱਥੇ ਸਾਲ ਦਾ ਸਭ ਤੋਂ ਠੰਢਾ ਮੌਸਮ ਹੁੰਦਾ ਹੈ। ਜੇ ਤੁਸੀਂ ਭਾਗਸ਼ਾਲੀ ਹੋਏ, ਤਾਂ ਹੋ ਸਕਦਾ ਹੈ ਤੁਹਾਨੂੰ ਇੱਥੇ ਕੁਝ ਬਰਫਬਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ !
ਸੁਸ਼੍ਰੀ ਸਤਾਰੂਪਾ ਦੱਤਾ, ਇੰਡੀਆ ਟੂਰਿਜ਼ਮ, ਹੈਦਰਾਬਾਦ