ਚੰਡੀਗੜ੍ਹ / 04 ਅਗਸਤ / ਰਾਜਨ ਚੱਬਾ
ਕਿਸੇ ਮਹਿਕਮੇ ਜਾਂ ਪਾਰਟੀ ਦਾ ਬੰਦਾ ਹੋਵੇ ਬਖਸ਼ਿਆ ਨਹੀਂ ਜਾਵੇਗਾ
Îਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਨੇ ਆਪਣੇ ਸੰਦੇਸ਼ ਵਿਚ ਸਪੱਸ਼ਟ ਕੀਤਾ ਹੈ ਕਿ ਕੋਵਿਡ-19 ਸੰਕਟ ਵਿਚ ਜਿੱਥੇ ਅਸੀਂ ਸਾਰੇ ਇਸ ਮਹਾਂਮਾਰੀ ਨਾਲ ਨਿਜੱਠ ਰਹੇ ਹਾਂ, ਉਥੇ ਕੁੱਝ ਗਲਤ ਬੰਦਿਆਂ ਨੇ ਜ਼ਹਿਰਲੀ ਸ਼ਰਾਬ ਪਿਆ ਕੇ 111 ਬੰਦਿਆਂ ਦੀ ਜਾਨ ਲਈ ਹੈ, ਸੋ ਕਿ ਖੂਨ ਕਰਨ ਦੇ ਬਰਾਬਰ ਹੈ। ਉਨਾਂ ਕਿਹਾ ਕਿ ਪੁਲਿਸ ਨੂੰ ਇਹ ਸਾਰੇ ਦੋਸ਼ੀ ਫੜਨ ਲਈ 2 ਦਿਨ ਦਾ ਸਮਾਂ ਦਿੱਤਾ ਗਿਆ ਹੈ ਅਤੇ ਦੋਸ਼ੀ ਚਾਹੇ ਕਿਸੇ ਵੀ ਅਹੁਦੇ ਉਤੇ ਹੋਣ, ਮਹਿਕਮੇ ਵਿਚ ਹੋਣ ਜਾਂ ਕਿਸੇ ਵੀ ਪਾਰਟੀ ਵਿਚ, ਬਖਸ਼ੇ ਨਹੀਂ ਜਾਣਗੇ।