Site icon NewSuperBharat

ਕਰੋਨਾ ਮਹਾਂਮਾਰੀ ਦੋਰਾਨ ਖੂਨਦਾਨ ਕੈਂਪ ਲਗਾਉਣਾ ਇਕ ਸ਼ਲਾਘਾਯੋਗ ਉਪਰਾਲਾ- ਸਪੀਕਰ ਰਾਣਾ ਕੇ ਪੀ ਸਿੰਘ

ਭਰਤਗੜ/ਕੀਰਤਪੁਰ ਸਾਹਿਬ / 2 ਅਗਸਤ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਬੜਾ ਪਿੰਡ ਵਿਖੇ ਗਰਾਮ ਪੰਚਾਇਤ, ਪੰਤਵੱਤਿਆ ਅਤੇ ਨੌਜਵਾਨਾਂ ਵਲੋਂ ਕਮਿਊਨਿਟੀ ਸੈਂਟਰ ਵਿੱਚ ਲਗਾਏ ਖੂਨਦਾਨ ਕੈਂਪ ਦੀ ਸੁਰੂਆਤ ਕੀਤੀ। ਉਹਨਾਂ ਇਸ ਮੋਕੇ ਕਿਹਾ ਕਿ ਕਰੋਨਾ ਦੋਰਾਨ ਖੂਨਦਾਨ ਕੈਂਪ ਲਗਾਉਣ ਦਾ ਉਪਰਾਲਾ ਇਕ ਅਜਿਹਾ ਸ਼ਲਾਘਾਯੋਗ ਕੰਮ ਹੈ ਜਿਸਦਾ ਕੋਈ ਬਦਲ ਨਹੀਂ ਹੈ। ਅਜਿਹੇ ਉਪਰਾਲੇ ਸਮਾਜ ਸੇਵਾ ਦੀ ਦਿਸ਼ਾ ਵਿੱਚ ਨਵੇਂ ਆਯਾਮ ਸਾਬਤ ਹੋ ਰਹੇ ਹਨ। ਮਨੁੱਖਤਾ ਦੀ ਭਲਾਈ ਲਈ ਖੂਨਦਾਨ ਨੂੰ  ਸਭ ਤੋਂ ਉਤਮ ਸਥਾਨ ਤੇ ਰੱਖਿਆ ਹੈ। ਇਸ ਪਿੰਡ ਨੇ ਇਹ ਉਪਰਾਲਾ ਕਰਕੇ ਸਮੇਂ ਦੀ ਜਰੂਰਤ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇਕ ਵੱਡੀ ਪੁਲਾਘ ਪੁੱਟੀ ਹੈ।

ਉਹਨਾਂ ਨੇ ਦੱਸਿਆ ਕਿ ਬੜਾ ਪਿੰਡ ਦੇ ਸਰਪੰਚ ਪਰਮਜੀਤ ਕੌਰ ਦੀ ਅਗਵਾਈ ਵਿੱਚ ਸਮੁੱਚੀ ਗਰਾਮ ਪੰਚਾਇਤ ਵਲੋਂ ਇਸ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਰੋਨਾ ਮਹਾਂਮਾਰੀ ਉਤੇ ਕਾਬੂ ਪਾਉਣ ਲਈ ਚਲਾਏ ਮਿਸ਼ਨ ਫਤਿਹ ਤਹਿਤ ਖੂਨ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਇਹ ਖੂਨਦਾਨ ਕੈਂਪ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਕੈਂਪ ਵਿੱਚ ਖੂਨਦਾਨ ਇਕੱਤਰਤ ਕਰਨ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ ਚਰਨਜੀਤ ਕੁਮਾਰ ਦੀ ਅਗਵਾਈ ਵਿੱਚ ਡਾਕਟਰ ਰਜੇਸ਼ ਕੁਮਾਰ ਦੀ ਟੀਮ ਇਸ ਖੂਨਦਾਨ ਕੈਂਪ ਦੋਰਾਨ ਬਲੱਡ ਕੁਲੈਕਸ਼ਨ ਲਈ ਇਥੇ ਪੁੱਜੀ ਹੈ। ਉਹਨਾ ਹੋਰ ਦੱਸਿਆ ਕਿ ਇਸ ਸੰਸਥਾ ਅਤੇ ਹੋਰ ਪ੍ਰਬੰਧਕਾਂ ਵਲੋਂ ਖੂਨਦਾਨ ਕੈਂਪ ਦੋਰਾਨ ਕੋਵਿਡ ਦੀਆਂ ਸਾਵਧਾਨੀਆਂ ਜਿਵੇ ਕਿ ਮਾਸਕ ਪਾਉਣਾ, ਸਮਾਜਿਕ ਵਿੱਥ ਬਣਾ ਕੇ ਰੱਖਣਾ, ਅਤੇ ਸੈਨੇਟਾਇਜਰ ਦੀ ਵਰਤੋਂ ਕਰਨ ਦਾ ਸਮੁੱਚਾ ਪ੍ਰੋਗਰਾਮ ਉਲੀਕਿਆ ਗਿਆ ਹੈ ਇਸ ਦੋਰਾਨ ਵੱਖਰੇ ਤੋਰ ਤੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਤੇ ਇਸ ਉਤੇ ਕਾਬੂ ਪਾਉਣ ਲਈ ਜਰੂਰੀ ਹਦਾਇਤਾ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਉਹਨਾਂ ਹੋਰ ਦੱਸਿਆ ਕਿ ਬੜਾ ਪਿੰਡ ਨੂੰ ਸਰਕਾਰ ਵਲੋਂ ਪਹਿਲਾਂ ਹੀ ਨੈਸ਼ਨਲ ਅਵਾਰਡ ਮਿਲ ਚੁੱਕਾ ਹੈ। ਜਿਕਰਯੋਗ ਹੈ ਕਿ ਸਰਦਾਰ ਗੁਰਨਾਮ ਸਿੰਘ ਝੱਜ ਮੈਨੇਜਿੰਗ ਡਾਇਰੈਕਟਰ ਜੋਤ ਪੈਲੇਸ ਦੇ ਉਘੇ ਸਮਾਜ ਸੇਵੀ ਵਲੋਂ ਆਪਣੇ ਸਹਿਯੋਗੀਆਂ ਨਾਲ ਤਾਲਮੇਲ ਕਰਕੇ ਲਗਾਏ ਇਸ ਖੂਨਦਾਨ ਕੈਂਪ ਵਿੱਚ ਵਿਸੇਸ਼ ਸਹਿਯੋਗ ਦੇਣ ਲਈ ਜਿਲਾ ਪ੍ਰੀਸਦ ਮੈਂਬਰ ਨਰਿੰਦਰ ਪੁਰੀ, ਕੁਲਦੀਪ ਸਿੰਘ ਤਹਿਸੀਲਦਾਰ, ਗਰਾਮ ਪੰਚਾਇਤ ਬੜਾ ਪਿੰਡ ਦੇ ਮੈਂਬਰ ਗੁਰਦਾਸ ਰਾਮ ਪੰਚ, ਹਰਮਿੰਦਰ ਸਿੰਘ ਪੰਚ, ਜਗਤਾਰ ਸਿੰਘ ਪੰਚ, ਮਨਜੀਤ ਕੋਰ ਪੰਚ, ਰਾਜਵੀਰ ਕੋਰ ਪੰਚ, ਬਲਜੀਤ ਸਿੰਘ ਗਿੱਲ ਇਸਟਕਟਰ, ਮਨਜੀਤ ਸਿੰਘ ਨੰਬਰਦਾਰ, ਗੁਰਦੇਵ ਸਿੰਘ ਸੂਬੇਦਾਰ, ਦਿਲਬਾਗ ਸਿੰਘ ਨੰਬਰਦਾਰ ਪੰਚਾਇਤ ਸੰਮਤੀ ਮੈਂਬਰ, ਅਜਮੇਰ ਸਿੰਘ ਪੰਚਾਇਤ ਸੰਮਤੀ ਮੈਂਬਰ, ਸਪੋਰਟਸ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ, ਮੈਂਬਰਾ ਅਤੇ ਪਿੰਡ ਦੇ ਨੌਜਵਾਨਾਂ ਨੇ ਪੂਰੇ ਉਤਸਾਹ ਨਾਲ ਭਾਗ ਲਿਆ ਹੈ।  

Exit mobile version