December 27, 2024

ਬਠਿੰਡਾ : 22 ਤੋਂ 27 ਜੂਨ ਤੱਕ ਬਜਾਰ ਬੰਦ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤੇ ਜ਼ਿਲਾ ਮੈਜਿਸਟੇ੍ਰਟ

0

*ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ

ਬਠਿੰਡਾ / 20 ਜੂਨ / ਨਿਊ ਸੁਪਰ ਭਾਰਤ ਨਿਊਜ

ਬਠਿੰਡਾ ਦੇ ਜ਼ਿਲਾ ਮੈਜਿਸਟ੍ਰੇਟ ਸ੍ਰੀ ਬੀ ਸ੍ਰੀ ਨਿਵਾਸਨ ਨੇ ਸਪੱਸਟ ਕੀਤਾ ਹੈ ਕਿ 22 ਤੋਂ 27 ਜੂਨ 2020 ਤੱਕ ਬਜਾਰ ਬੰਦ ਕਰਨ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ। ਉਨਾਂ ਨੇ ਇਸ ਤਰਾਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਕੋਈ ਵੀ ਝੂਠੀਆਂ ਅਫਵਾਹਾਂ ਫੈਲਾਏਗਾ ਉਸ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ।

ਜ਼ਿਲਾ ਮੈਜਿਸਟੇ੍ਰਟ ਨੇ ਦੱਸਿਆ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਮੁਨਾਦੀ ਦਾ ਪੁਰਾਣਾ ਵਿਡੀਓ ਸ਼ੋਸਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਵਿਚ ਅਜਿਹੇ ਬੰਦ ਬਾਰੇ ਕਿਹਾ ਗਿਆ ਹੈ ਜਦ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਅਜਿਹਾ ਕੋਈ ਨਵਾਂ ਹੁਕਮ ਨਹੀਂ ਹੈ ਅਤੇ ਪਹਿਲਾਂ ਤੋਂ ਜਾਰੀ ਹਦਾਇਤਾਂ ਹੀ ਲਾਗੂ ਹਨ। ਉਨਾਂ ਨੇ ਕਿਹਾ ਕਿ ਇਸ ਸੰਬਧੀ ਪੁਲਿਸ ਪੜਤਾਲ ਕਰਕੇ ਦੋਸ਼ੀ ਖਿਲਾਫ ਕਾਰਵਾਈ ਕਰੇਗੀ। ਉਨਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਕਿਸੇ ਵੀ ਜਾਣਕਾਰੀ ਲਈ ਜ਼ਿਲਾ ਪੱਧਰ ਤੇ ਹੈਲਪਲਾਈਨ ਨੰਬਰ 0164 2241290 ਤੇ ਸੰਪਰਕ ਕਰ ਸਕਦੇ ਹਨ। ਪਰ ਨਾਲ ਹੀ ਉਨਾਂ ਸਪੱਸ਼ਟ ਕੀਤਾ ਕਿ ਐਤਵਾਰ ਨੂੰ ਪਹਿਲਾਂ ਤੋਂ ਜਾਰੀ ਹੁਕਮਾਂ ਅਨੁਸਾਰ ਜਰੂਰੀ ਵਸਤਾਂ ਨੂੰ ਛੱਡ ਕੇ ਬਾਕੀ ਦੁਕਾਨਾਂ ਬੰਦ ਰਹਿਣਗੀਆਂ। ਇਸ ਤੋਂ ਬਿਨਾਂ ਸ਼ਨੀਵਾਰ ਅਤੇ ਐਤਵਾਰ ਨੂੰ ਅੰਤਰ ਜ਼ਿਲਾ ਆਵਾਜਾਈ ਲਈ ਕੋਵਾ ਐਪ ਤੋਂ ਈ ਪਾਸ ਬਣਵਾਉਣਾ ਲਾਜਮੀ ਹੈ।

Leave a Reply

Your email address will not be published. Required fields are marked *