ਭਿ੍ਰਸ਼ਟਾਚਾਰ ਰੋਕਣ ਲਈ ਮੰਗਿਆ ਲੋਕਾਂ ਦਾ ਸਾਥ
ਅੰਮ੍ਰਿਤਸਰ, 29 ਜਨਵਰੀ 2024 ( )-
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਜਿਲ੍ਹਾ ਪ੍ਰਬੰਧਕੀ ਕੰਪੈਲਸ ਦੇ ਦਫਤਰਾਂ ਉਤੇ ਬਾਜ਼ ਅੱਖ ਰੱਖਣ ਲਈ ਕੈਮਰਿਆਂ ਨਾਲ ਹਰ ਕੋਨੇ ਨੂੰ ਕਵਰ ਕਰ ਦਿੱਤਾ ਹੈ, ਤਾਂ ਜੋ ਕੰਪੈਲਕਸ ਵਿਚ ਹੁੰਦੀ ਹਰ ਹਰਕਤ ਨੂੰ ਵੇਖਿਆ ਜਾਂ ਰਿਕਾਰਡ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਦਫਤਰ ਵਿਚ ਇੰਨਾ ਕੈਮਰਿਆਂ ਦਾ ਸਿੱਧਾ ਪ੍ਰਸ਼ਾਰਣ ਵੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਇੰਨਾ ਦੀ ਰਿਕਾਰਡਿੰਗ ਵੀ ਸਾਂਭੀ ਜਾ ਰਹੀ ਹੈ। ਜਿਲ੍ਹਾ ਨਾਜ਼ਰ ਸ੍ਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੰਪਲੈਕਸ ਵਿਚ ਉਚ ਤਕਨੀਕ ਵਾਲੇ 67 ਕੈਮਰੇ ਮੁੱਖ ਤੌਰ ਉਤੇ ਪਾਰਦਰਸ਼ੀ ਪ੍ਰਸਾਸ਼ਨ ਵਿਚ ਸਹਿਯੋਗ ਲੈਣ ਲਈ ਲਗਾਏ ਗਏ ਹਨ, ਇਸ ਤੋਂ ਇਲਾਵਾ ਸੁਰੱਖਿਆ ਪੱਖ ਤੋਂ ਵੀ ਇੰਨਾ ਦਾ ਸਹਾਰਾ ਲਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਵਿਜੀਲੈਂਸ ਦੇ ਹੈਲਪ ਲਾਈਨ ਨੰਬਰ ਅਤੇ ਡਿਪਟੀ ਕਮਿਸ਼ਨਰ ਦਫਤਰ ਦਾ ਵੱਟਸ ਐਪ ਨੰਬਰ ਦੇ ਕੇ ਜਿਲ੍ਹਾ ਪ੍ਰੰਬਧਕੀ ਕੰਪੈਲਕਸ ਵਿਚ ਥਾਂ-ਥਾਂ ਹੋਰਡਿੰਗ ਲਗਾ ਕੇ ਲੋਕਾਂ ਨੂੰ ਭ੍ਰਿਸ਼ਟਾਚਾਰ ਸਬੰਧੀ ਸੂਚਨਾ ਦੇਣ ਦੀ ਅਪੀਲ ਕੀਤੀ ਸੀ। ਉਨਾਂ ਸੱਦਾ ਦਿੱਤਾ ਸੀ ਕਿ ਜੇਕਰ ਤੁਹਾਡੇ ਕੰਮ ਕਰਵਾਉਣ ਬਦਲੇ ਦਫਤਰ ਦਾ ਕੋਈ ਕਰਮਚਾਰੀ ਜਾਂ ਅਧਿਕਾਰੀ ਪੈਸੇ ਮੰਗਦਾ ਹੈ ਤਾਂ ਉਕਤ ਨੰਬਰਾਂ ਉਤੇ ਸੂਚਨਾ ਦਿਉ, ਤਾਂ ਜੋ ਭ੍ਰਿਸ਼ਟਾਚਾਰ ਰੂਪੀ ਕੋਹੜ ਨੂੰ ਸਮਾਜ ਵਿਚੋਂ ਕੱਢਿਆ ਜਾ ਸਕੇ। ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਲਗਾਏ ਗਏ ਇੰਨਾ ਬੈਨਰਾਂ ਅਤੇ ਹੋਰਡਿੰਗ ਨੂੰ ਤਰਜੀਹ ਅਧਾਰ ਉਤੇ ਦਫਤਰਾਂ ਦੇ ਬਾਹਰ ਲਗਾਇਆ ਹੋਇਆ ਹੈ। ਉਨਾਂ ਜਨਤਾ ਦੇ ਨਾਮ ਜਾਰੀ ਕੀਤੇ ਸੁਨੇਹੇ ਵਿਚ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਰਾਜ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੀ ਹੈ, ਪਰ ਇਸ ਵਿਚ ਸਫਲਤਾ ਲਈ ਤੁਹਾਡੇ ਸਾਥ ਦੀ ਵੀ ਲੋੜ ਹੈ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਕਰਮਚਾਰੀ ਤੁਹਾਡੇ ਕੰਮ ਕਰਵਾਉਣ ਬਦਲੇ ਪੈਸੇ ਦੀ ਮੰਗ ਕਰਦਾ ਹੈ ਤਾਂ ਵਿਜੀਲੈਂਸ ਦੀ ਹੈਲਪ ਲਾਈਨ ਨੰਬਰ 1800-1800-1000 ਜਾਂ ਡਿਪਟੀ ਕਮਿਸ਼ਨਰ ਦੇ ਦਫਤਰੀ ਵਟਸਐਪ ਨੰਬਰ 79738-67446 ਉਤੇ ਸੂਚਨਾ ਦਿਉ।
ਕੈਪਸ਼ਨ —ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਲਗਾਏ ਗਏ ਕੈਮਰਿਆਂ ਦਾ ਡੀ ਸੀ ਦਫਤਰ ਵਿਚ ਹੁੰਦਾ ਪ੍ਰਸਾਰਣ।