ਪੁਲੀਸ ਵਿਭਾਗ ਵਿੱਚ ਸ਼ਹੀਦ ਹੋਏ ਮੁਲਾਜ਼ਮਾਂ ਦੀ ਯਾਦ ਵਿਚ ਕੱਢੀ ਗਈ ਸਾਈਕਲ ਰੈਲੀ
ਸਰ੍ੀ ਅਨੰਦਪੁਰ ਸਾਹਿਬ / 18 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼
ਜਿਲਹ੍ਾ ਪੁਲਿਸ ਮੁਖੀ ਰੂਪਨਗਰ ਸਰ੍ੀ ਅਖਿਲ ਚੋਧਰੀ ਅਤੇ ਉਪ ਪੁਲਿਸ ਕਪਤਾਨ ਸਰ੍ੀ ਅਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਮੁਖੀ ਸਰ੍ੀ ਅਨੰਦਪੁਰ ਸਾਹਿਬ ਰੁਪਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਵਿਭਾਗ ਵਿੱਚ ਡਿਊਟੀ ਨਿਭਾਉਂਦੇ ਹੋਏ ਦੇਸ਼ ਲਈ ਸ਼ਹੀਦ ਹੋਏ ਕਰਮਚਾਰੀਆ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸਾਈਕਲ ਰੈਲੀ ਸਰ੍ੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਤੱਕ ਕੱਢੀ ਗਈ .
ਇਸ ਰੈਲੀ ਦੀ ਸ਼ੁਰੂਆਤ ਥਾਣਾ ਮੁਖੀ ਸਰ੍ੀ ਆਨੰਦਪੁਰ ਸਾਹਿਬ ਰੁਪਿੰਦਰ ਸਿੰਘ ਅਤੇ ਜਿਲਹ੍ਾ ਟਰ੍ੈਫਿਕ ਇੰਚਾਰਜ ਸਰਬਜੀਤ ਸਿੰਘ ਵਲੋ ਕੀਤੀ ਗਈ ਅਤੇ ਰੈਲੀ ਦੋਰਾਨ ਸਾਇਕਲ ਚਲਾ ਕੇ ਸ਼ਹੀਦਾ ਬਾਰੇ ਜਾਗਰੁਕਤਾ ਮੁਹਿੰਮ ਵਿਚ ਹਿਸਾ ਪਾਇਆ. ਉਨਹ੍ਾਂ ਨਾਲ ਸਾਈਕਲਿੰਗ ਐਸੋਸੀਏਸ਼ਨ ਸਰ੍ੀ ਅਨੰਦਪੁਰ ਸਾਹਿਬ ਪਰ੍ਧਾਨ ਰਣਜੀਤ ਸਿੰਘ ਸੈਣੀ , ਗਲੋਬਲ ਪੈਡਲਰ ਕਲੱਬ ਸਰ੍ੀ ਅਨੰਦਪੁਰ ਸਾਹਿਬ ਤੋਂ ਮਨਿੰਦਰ ਪਾਲ ਸਿੰਘ ਮਨੀ ,ਅਰੁਣਜੀਤ ਸਿੰਘ ,ਨੂਰਪੁਰ ਬੇਦੀ ਸਾਈਕਲਿੰਗ ਐਸੋਸੀਏਸ਼ਨ ਤੋਂ ਸੰਜੀਵ ਮੋਠਾਪੁਰ ,ਗੁਰਵਿੰਦਰ ਸਿੰਘ ,ਸਰ੍ੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸਰ੍ੀ ਅਨੰਦਪੁਰ ਸਾਹਿਬ ਤੋਂ ਪਰ੍ਦੀਪ ਸਿੰਘ ਅਤੇ ਕੀਰਤਪੁਰ ਸਾਹਿਬ ਤੋ ਓਮ ਪਰ੍ਕਾਸ ਓਮੀ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਸਾਮਿਲ ਹੋਏ ,ਜਦੋਕਿ ਥਾਣਾ ਮੁੱਖੀ ਰੁਪਿੰਦਰ ਸਿੰਘ ਨੇ ਸਰ੍ੀ ਅਨੰਦਪੁਰ ਸਾਹਿਬ ਦੇ ਪੱਤਰਕਾਰ ਭਾਈਚਾਰੇ ਅਤੇ ਸਾਈਕਲਿੰਗ ਐਸੋਸੀਏਸ਼ਨਾਂ ਦਾ ਵਿਸੇਸ ਤੋਰ ਤੇ ਧੰਨਵਾਦ ਕੀਤਾ . ਇਹ ਸਇਕਲ ਰੈਲੀ ਪੰਜ ਪਿਆਰਾ ਪਾਰਕ ਤੋ ਸੁਰੂ ਹੋ ਕੇ ਕੀਰਤਪੁਰ ਸਾਹਿਬ ਹੁੰਦੀ ਹੋਈ ਮੁੜ ਸੁਰੂਆਤੀ ਸਥਾਨ ਤੇ ਖਤਮ ਹੋਈ.
ਸਾਇਕਲ ਐਸੋਸੀਏਸ਼ਨ ਦੇ ਪਰ੍ਧਾਨ ਰਣਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਕਾਲ ਦੋਰਾਨ ਵੀ ਉਹਨਾਂ ਵਲੋਂ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਪਰ੍ੇਰਿਤ ਕਰਦੇ ਹੋਏ ਅਜਿਹੇ ਪਰ੍ੋਗਰਾਮ ਅਯੋਜਿਤ ਕੀਤੇ ਜਾਂਦੇ ਰਹੇ ਹਨ ਉਹਨਾਂ ਕਿਹਾ ਕਿ ਮਿਸ਼ਨ ਫਤਿਹ ਤਹਿਤ ਇਹਨਾਂ ਸਾਵਧਾਨੀਆਂ ਬਾਰੇ ਲੋਕਾਂ ਨੂੰ ਪਹਿਲਾਂ ਵੀ ਪਰ੍ੇਰਿਤ ਕੀਤਾ ਜਾਦਾ ਰਿਹਾ ਹੈ. ਇਸ ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਖਾਲਸਾ ਕਾਲਜ ਦੇ ਵਿਦਿਆਰਥੀ, ਪੰਤਵੱਤੇ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ.
ਤਸਵੀਰ ਸਰ੍ੀ ਅਨੰਦਪੁਰ ਸਾਹਿਬ ਤੋ ਸ਼ਹੀਦਾ ਦੀ ਯਾਦ ਵਿੱਚ ਕੱਢੀ ਗਈ ਸਾਇਕਲ ਰੈਲੀ ਦੀ ਸ਼ੁਰੂਆਤ ਦਾ ਦਰ੍ਿਸ਼.