ਨੋਜਵਾਨਾਂ ਨੂੰ ਡੈਪੋ ਮੈਂਬਰ ਬਣਨ ਲਈ ਕੀਤਾ ਪਰ੍ੇਰਿਤ-ਸੀ ਡੀ ਪੀ ਓ ਜਗਮੋਹਨ ਕੌਰ.

ਮਿਸ਼ਨ ਫਤਿਹ ਤਹਿਤ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ.
***ਗਰਭਵੱਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕੀਤਾ ਪਰ੍ੇਰਿਤ.
ਅਨੰਦਪੁਰ ਸਾਹਿਬ 14 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼
ਬਾਲ ਵਿਕਾਸ ਅਤੇ ਪਰ੍ੋਜੈਕਟ ਅਫਸਰ ਸਰ੍ੀਮਤੀ ਜਗਮੋਹਨ ਕੋਰ ਨੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਦੱਸਿਆ ਹੈ ਕਿ ਛੋਟੀ ਉਮਰ ਵਿੱਚ ਮਾਂ ਬਣਨਾ ਜਾਂ ਵਧੇਰੇ ਉਮਰ ਵਿੱਚ ਮਾਂ ਬਣਨਾ, ਜਿਆਦਾ ਸੂਗਰ, ਖੂਨ ਦੀ ਘਾਟ, ਨਸ਼ਿਆ ਦੀ ਲੱਤ, ਦਿਲ ਦੀ ਬੀਮਾਰੀ ਅਤੇ ਕੋਈ ਹੋਰ ਗੰਭੀਰ ਬਿਮਾਰੀ ਹੋਣ ਕਾਰਨ ਬੱਚੇ ਦਾ ਮੁਰਦਾ ਜਨਮ ਹੋਣ ਦੇ ਮੋਕੇ ਵੱਧ ਜਾਂਦੇ ਹਨ. ਉਹਨਾਂ ਦੱਸਿਆ ਕਿ ਮਾਵਾਂ ਨੂੰ ਟੈਟਨਸ ਦੇ ਦੋ ਟੀਕੇ, ਆਇਰਨ ਫੋਲਿਕ ਐਸਿਡ, ਆਇਰਨ ਅਤੇ ਕੈਲਸ਼ੀਅਮ ਡਾਕਟਰ ਦੀ ਸਲਾਹ ਅਨੁਸਾਰ ਲੈਦੇ ਰਹਿਣ ਚਾਹੀਦਾ ਹੈ.

ਅੱਜ ਬਾਲ ਵਿਕਾਸ ਅਤੇ ਪਰ੍ੋਜੈਕਟ ਅਫਸਰ ਬਲਾਕ ਸਰ੍ੀ ਅਨੰਦਪੁਰ ਸਾਹਿਬ ਜਗਮੋਹਨ ਕੋਰ ਵਲੋਂ ਪਿੰਡ ਦਬੂੜ ਦਾ ਦੋਰਾ ਕੀਤਾ ਗਿਆ. ਉਹਨਾਂ ਦੱਸਿਆ ਕਿ ਇਸ ਪਿੰਡ ਦੀਆਂ ਗਰਭਵੱਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨਾਲ ਵਿਸੇਸ਼ ਤੋਰ ਤੇ ਮੀਟਿੰਗ ਕੀਤੀ ਗਈ. ਉਹਨਾਂ ਕਿਹਾ ਕਿ ਪਿੰਡ ਵਿੱਚ ਬੀਤੇ ਕੁਝ ਸਮੇਂ ਦੋਰਾਨ ਦੋ ਬੱਚਿਆ ਮੁਰਦਾ ਜਨਮ ਹੋਣ ਕਰਕੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ. ਉਹਨਾਂ ਦੱਸਿਆ ਕਿ ਇਕ ਪਰਿਵਾਰ ਵਲੋਂ ਹਾਈ, ਬਲੱਡ ਪਰ੍ੈਸਰ ਵੱਧਣ ਕਾਰਨ ਮੁਰਦਾ ਜਨਮ ਦਾ ਹੋਣਾ ਅਤੇ ਦੂਜੇ ਪਰਿਵਾਰ ਵਲੋਂ ਬੱਚੇ ਦੇ ਇਸ ਵਿੱਚ ਧੂਨ ਦਾ ਜਮਣਾ ਮੁਰਦਾ ਜਨਮ ਦਾ ਕਾਰਨ ਦੱਸਿਆ ਗਿਆ. ਉਹਨਾਂ ਕਿਹਾ ਕਿ ਸਾਡੇ ਵਲੋਂ ਹਮੇਸ਼ਾ ਗਰਭਵੱਤੀ ਔਰਤਾ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੋਸ਼ਟਿਕ ਖੁਰਾਕ ਦਾ ਪੂਰਾ ਧਿਆਨ ਰੱਖਣ ਲਈ ਕਿਹਾ ਜਾਦਾ ਹੈ ਅਤੇ ਸਮੇਂ ਸਮੇਂ ਤੇ ਅਲਟਰਾ ਸਾਊਂਡ ਅਤੇ ਚੈਕਅੱਪ ਕਰਵਾਉਦੇ ਰਹਿਣ ਲਈ ਕਿਹਾ ਜਾਦਾ ਹੈ. ਉਹਨਾਂ ਕਿਹਾ ਕਿ ਕੋਈ ਵੀ ਗੰਭੀਰ ਸਮੱਸਿਆ ਆਉਣ ਤੇ ਗਰਭਵੱਤੀ ਔਰਤਾਂ ਨੂੰ ਤੁਰੰਤ ਹਸਪਤਾਲ ਪਹੁੰਚਣ ਲਈ ਪਰ੍ੇਰਿਤ ਕੀਤਾ ਜਾ ਰਿਹਾ ਹੈ ਜਿਸ ਨਾਲ ਹਰ ਬੱਚੇ ਦਾ ਜਨਮ ਸਿਹਤ ਵਿਭਾਗ ਦੀ ਨਿਗਰਾਨੀ ਹੋ ਸਕੇ. ਉਹਨਾਂ ਕਿਹਾ ਕਿ ਤੰਦਰੁਸਤ ਬੱਚੇ ਦਾ ਜਨਮ ਸਵੱਸਥ ਮਾਤਾ ਅਤੇ ਤੰਦਰੁਸਤ ਪਰਿਵਾਰ ਹੀ ਸੁਨਹਿਰੇ ਭਵਿੱਖ ਲਈ ਜਰੂਰੀ ਹੈ.

ਸੀ ਡੀ ਪੀ ਓ ਨੇ ਕਿਹਾ ਕਿ ਦਬੂੜ ਪਿੰਡ ਵਿੱਚ ਹਾਜਰ ਨੋਜਵਾਨਾਂ ਨੂੰ ਡੈਪੋ ਮੈਂਬਰ ਬਣਨ ਲਈ ਪਰ੍ੇਰਿਤ ਕੀਤਾ ਗਿਆ ਤਾਂ ਜੋ ਪੰਜਾਬ ਵਿਚੋਂ ਨਸ਼ਾ ਜੜਹ੍ ਤੋਂ ਖਤਮ ਕੀਤਾ ਜਾ ਸਕੇ. ਉਹਨਾਂ ਕਿਹਾ ਕਿ ਕੋਵਿਡ ਦੀਆਂ ਸਾਵਧਾਨੀਆਂ ਜਿਵੇਂ ਕਿ ਮਾਸਕ ਪਾਉਣਾ, ਵਾਰ ਵਾਰ ਹੱਥ ਧੋਣਾ ਸਮਾਜਿਕ ਦੂਰੀ ਬਣਾਏ ਰੱਖਣਾ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ.