December 27, 2024

ਮਿਸ਼ਨ ਫਤਿਹ ਤਹਿਤ ਪਿੰਡ ਗੋਲਣੀ ਵਿਚ ਕੋਵਿਡ ਦੀਆਂ ਸਾਵਧਾਨੀਆਂ ਆਪਨਾਉਣੇ ਹੋਏ ਮਨਾਇਆ ਬਲਾਕ ਪੱਧਰੀ ਪੋਸ਼ਟਿਕ ਆਹਾਰ ਸਪਤਾਹ

0

ਨੋਜਵਾਨਾ ਨੂੰ ਨਸ਼ਿਆ ਤੋ ਦੂਰ ਰਹਿਣ ਲਈ ਕੀਤਾ ਪ੍ਰੇਰਿਤ

ਸ੍ਰੀ ਅਨੰਦਪੁਰ ਸਾਹਿਬ 07 ਸਤੰਬਰ ( ਨਿਊ ਸੁਪਰ ਭਾਰਤ ਨਿਊਜ਼)

ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾਂ ਪ੍ਰੋਗਰਾਮ ਅਫਸਰ, ਰੂਪਨਗਰ ਸ਼੍ਰੀ ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਸ਼੍ਰੀਮਤੀ ਜਗਮੋਹਨ ਕੋਰ ਬਾਲ ਵਿਕਾਸ ਪ੍ਰੋਜੈਕਟ ਅਫਸਰ, ਸ਼੍ਰੀ  ਅਨੰਦਪੁਰ ਸਾਹਿਬ ਵਲੋਂ ਬਲਾਕ ਪੱਧਰ ਤੇ ਨਿਊਟ੍ਰੀਸ਼ਨ ਸਪਤਾਹ ਮਨਾਇਆ ਗਿਆ। ਪਿੰਡ ਗੋਲਣੀ ਵਿਖੇ ਮਿਸ਼ਨ ਫਤਿਹ ਤਹਿਤ ਕੋਰੋਨਾ ਮਹਾਂਮਾਰੀ ਸਬੰਧੀ ਜਰੂਰੀ ਸਰਕਾਰੀ ਹਦਾਇਤਾਂ ਜਿਵੇਂ ਕਿ ਮਾਸਕ ਪਹਿਨਣਾ, ਵਾਰ-ਵਾਰ ਹੱਥ ਧੌਣਾ, ਸਮਾਜਿਕ ਦੂਰੀ ਬਣਾਏ ਰੱਖਣ ਦੇ ਨਾਲ ਨਾਲ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਬਣਾਏ ਰੱਖਣ ਲਈ ਪੋਸ਼ਟਿਕ ਆਹਾਰ ਲੈਣ ਸਬੰਧੀ ਜਾਣਕਾਰੀ ਦਿੱਤੀ ਗਈ।

ਸੀ.ਡੀ.ਪੀ.ਓ ਜਗਮੋਹਣ ਕੋਰ ਨੇ ਦੱਸਿਆ ਕਿ ਸਾਡੇ ਭੋਜਨ ਵਿੱਚ ਸਾਰੇ ਤੱਤਾਂ ਦਾ ਹੋਣਾ ਜਰੂਰੀ ਹੈ, ਜਿਵੇ ਕਿ ਪ੍ਰੋਟੀਨ, ਵਿਟਾਮਿਨ, ਕਾਰਬੋਹਾਈਡ੍ਰੇਟਸ, ਖਣਿਜ ਪਦਾਰਥ, ਫਾਈਬਰ ਆਦਿ। ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਅਪਣੇ ਹਰ ਰੋਜ਼ ਦੇ ਭੋਜਨ ਵਿੱਚ ਅਨਾਜ, ਦੁੱਧ, ਸਬਜੀਆਂ, ਦਾਲਾਂ ਅਤੇ ਫ਼ਲ ਆਦਿ ਸ਼ਾਮਿਲ ਕਰੀਏ। ਨਮਕ ਆਇਓਡਾਈਜਡ ਹੋਣਾ ਚਾਹੀਦਾ ਹੈ।ਆਇਰਨ ਨੂੰ ਜਜਬ ਕਰਨ ਲਈ ਵਿਟਾਮਿਨ ਸੀ ਦਾ ਹੋਣਾ ਬਹੁਤ ਜਰੂਰੀ ਹੈ। ਹੱਡੀਆਂ ਅਤੇ ਦੰਦਾਂ ਲਈ ਕੈਲਸ਼ੀਅਮ/ਵਿਟਾਮਿਨ ਡੀ ਬਹੁਤ ਜਰੂਰੀ ਹੈ। ਕਿਚਨ ਗਾਰਡਨਿੰਗ ਦੇ ਨਾਲ ਜਹਿਰੀਲੀਆਂ ਕੀਟਨਾਸ਼ਕ ਦਵਾਈਆਂ ਵਾਲੀਆਂ ਸਬਜੀਆਂ/ਫ਼ਲਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ।ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਪੁੰਗਰੀਆਂ ਦਾਲਾਂ ਬਹੁਤ ਲਾਭਦਾਇਕ ਹਨ।ਪੋਹੇ ਵਿੱਚ ਆਇਰਨ ਕਾਫੀ ਜਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ।ਬੱਚਿਆਂ ਨੂੰ ਸਰੀਰ ਮਜਬੂਤ ਬਣਾਉਣ ਲਈ ਹਰ ਰੋਜ਼ ਯੋਗਾ ਜਾਂ ਵਰਜਿਸ਼ ਕਰਨ ਲਈ ਪ੍ਰੇਰਨਾ ਚਾਹੀਦਾ ਹੈ।

 ਕੋਰੋਨਾ ਮਹਾਂਮਾਰੀ ਦੌਰਾਨ ਆਂਗਣਵਾੜੀ ਵਰਕਰਾਂ ਨੂੰ ਅਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਸਬੰਧੀ ਵੀ ਕਿਹਾ ਗਿਆ ਅਤੇ ਡਿਜੀਟਲ ਮਾਰਗਦਰਸ਼ਕ ਪ੍ਰੋਗਰਾਮ-ਪੰਜਾਬ ਨੂੰ ਸਫਲ ਕਰਨ ਲਈ ਵੀ ਪ੍ਰੇਰਿਆ ਗਿਆ। ਨੋਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਪਿੰਡ ਦੀ ਸਰਪੰਚ ਸ਼੍ਰੀਮਤੀ ਸਰਬਜੀਤ ਕੋਰ, ਸਮਾਜ ਸੇਵਕ ਸ਼੍ਰੀ ਨਾਜਰ ਸਿੰਘ, ਸਰਕਲ ਸੂਪਰਵਾਈਜਰ ਸ਼੍ਰੀਮਤੀ ਹਰਮੇਸ਼ ਕੁਮਾਰੀ ਅਤੇ ਆਂਗਣਵਾੜੀ ਵਰਕਰਾਂ ਹਾਜਰ ਸਨ।

Leave a Reply

Your email address will not be published. Required fields are marked *