ਅਨੰਦਪੁਰ ਸਾਹਿਬ : ਸਿਹਤ ਵਿਭਾਗ ਵਲੋਂ ਰੇਲਵੇ ਸਟੇਸ਼ਨ ਤੇ ਬਾਹਰਲੇ ਰਾਜਿਆਂ ਤੋਂ ਆਏ ਯਾਤਰੀਆਂ ਦੀ ਸਿਹਤ ਜਾਂਚ ਜਾਰੀ- ਸੀਨੀਅਰ ਮੈਡੀਕਲ ਅਫਸਰ ਚਰਨਜੀਤ ਕੁਮਾਰ
ਅਨੰਦਪੁਰ ਸਾਹਿਬ / 20 ਜੂਨ / ਨਿਊ ਸੁਪਰ ਭਾਰਤ ਨਿਊਜ
ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ ਚਰਨਜੀਤ ਕੁਮਾਰ ਨੇ ਦੱਸਿਆ ਕਿ ਬਾਹਰਲੇ ਰਾਜਿਆਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਯਾਤਰੀਆਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਬਾਹਰਲੇ ਰਾਜਿਆਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਪਣੀ ਸਿਹਤ ਜਾਂਚ ਉਪਰੰਤ ਘਰਾਂ ਵਿੱਚ ਹੀ ਏਕਾਂਤਵਾਸ ਹੋਣ ਦੀ ਹਿਦਾਇਤ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਫਲੂ ਕਾਰਨਰ ਵਿੱਚ ਲੋਕਾਂ ਦਾ ਕੋਵਿਡ ਟੈਸਟ ਵੀ ਕੀਤਾ ਜਾ ਰਿਹਾ ਹੈ ਸਿਹਤ ਵਿਭਾਗ ਦੀਆਂ ਵੱਖ ਵੱਖ ਯੋਜਨਾਵਾਂ ਤਹਿਤ ਲੋਕਾਂ ਨੂੰ ਬੇਹੱਤਰ ਸਹੂਲਤਾਂ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਬਣਾ ਕੇ ਰੱਖ ਅਤੇ ਵਾਰ ਵਾਰ ਹੱਥ ਥੋਣ ਦੀ ਪਰ੍ਰੇਨਾ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਹਰ ਨਾਗਰਿਕ ਨੂੰ ਆਪਣਾ ਆਲਾ ਦੁਆਲਾ ਸਾਫ ਸੁਧਰਾ ਰੱਖਣ ਦੀ ਵੀ ਪਰ੍ਰੇਨਾ ਦਿੱਤੀ ਜਾ ਰਹੀ ਹੈ। ਸਿਹਤ ਕਰਮਚਾਰੀਆਂ ਲੋਕਾਂ ਨੂੰ ਕੋਵਿਡ ਉਤੇ ਫਤਿਹ ਪਾਉਣ ਲਈ ਜਰੂਰੀ ਸਾਵਧਾਨੀਆਂ ਅਪਣਾਉਣ ਦੀ ਸਲਾਹ ਦੇ ਰਹੇ ਸਨ।
ਜਿਕਰ ਯੋਗ ਹੈ ਕਿ ਜਿਥੇ ਸਿਵਲ ਹਸਪਤਾਲ ਵਿੱਚ ਲੋਕਾਂ ਨੂੰ ਬੇਹੱਤਰ ਸਿਹਤ ਸਹੂਲਤਾਂ ਮਿਲ ਰਹੀਆਂ ਹਨ ਉਥੇ ਅਰਬਨ ਖੇਤਰਾਂ ਵਿੱਚ ਸਿਵਲ ਹਸਪਤਾਲ ਵੱਖ ਵੱਖ ਸਾਧਨਾਂ ਰਾਹੀਂ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਦੇ ਢੰਗ ਤਰੀਕੇ ਦੱਸ ਰਹੇ ਹਨ। ਇਸ ਤੋਂ ਇਲਾਵਾ ਪੇਡੂ ਖੇਤਰਾਂ ਵਿੱਚ ਮੁਢੱਲੇ ਸਿਹਤ ਕੇਂਦਰ ਦੇ ਮੁਲਾਜਮ ਲੋਕਾਂ ਨੁੰ ਜਰੂਰੀ ਸਾਵਧਾਨੀਆਂ ਅਪਣਾਉਣ ਅਤੇ ਟੀਕਾਕਰਨ ਵਰਗੀਆਂ ਜਰੂਰੀ ਸੇਵਾਵਾਂ ਦੇਣ ਵਿੱਚ ਲੱਗੇ ਹੋਏ ਹਨ ਤਾਂ ਜੋ ਲੋਕਾਂ ਨੂੰ ਇਸ ਮਹਾਂਮਾਰੀ ਦੋਰਾਨ ਢੁਕਵੀਆਂ ਤੇ ਬੇਹੱਤਰ ਸਿਹਤ ਸਹੂਲਤਾਂ ਮਿਲ ਸਕਣ।