January 12, 2025

ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਕਿਸਾਨਾਂ ਨੂੰ ਵੰਡੇ ਕਾਰਡ

0


ਸ੍ਰੀ ਅਨੰਦਪੁਰ ਸਾਹਿਬ 19 ਮਾਰਚ (NSB News)


    ਪੰਜਾਬ ਸਰਕਾਰ ਵਲੋਂ ਸੂਬੇ ਦੇ ਜੇ ਫਾਰਮ ਧਾਰਕ ਕਿਸਾਨਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਬਣਾਏ ਗਏ ਕਾਰਡ ਮਾਰਕੀਟ ਕਮੇਟੀ ਵਿਖੇ ਦਿੱਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਸਕੱਤਰ ਸ੍ਰੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜੇ ਫਾਰਮ ਧਾਰਕ 2813 ਕਿਸਾਨਾਂ ਦੀ ਰਜਿਸਟ੍ਰੇਸਨ ਹੋ ਚੁੱਕੀ ਹੈ ਜਿਸ ਵਿਚੋ 506 ਕਾਰਡ ਬਣ ਕੇ ਆ ਗਏ ਹਨ ਜੋ ਲਾਭਪਾਤਰੀ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਾਕੀ ਆਨਲਾਈਨ ਕੀਤੇ ਫਾਰਮਾਂ ਦੇ ਕਾਰਡ ਵੀ ਜਲਦੀ ਬਣ ਕੇ ਆ ਜਾਣਗੇ, ਜੋ ਲਾਭਪਾਤਰੀਆਂ ਨੂੰ ਸੋਂਪੇ ਜਾਣਗੇ। ਉਨ੍ਹਾਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਨਗਦੀ ਰਹਿਤ ਸੂਚੀਬੱਧ ਹਸਪਤਾਲਾਂ ਵਲੋਂ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *