ਸੰਗਤਾਂ ਨੂੰ ਸੰਸਕਰ੍ਿਤੀ ਅਤੇ ਧਰਮ ਨਾਲ ਜੋੜਨ ਵਿੱਚ ਧਾਰਮਿਕ ਗਰ੍ੰਥਾ ਦਾ ਅਹਿਮ ਯੋਗਦਾਨ-ਰਾਣਾ ਕੇ ਪੀ ਸਿੰਘ.
ਸਰ੍ੀ ਅਨੰਦਪੁਰ ਸਾਹਿਬ 24 ਨਵੰਬਰ / ਨਿਊ ਸੁਪਰ ਭਾਰਤ ਨਿਊਜ਼
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਬਾਬਾ ਸਿੱਧ ਚਾਨਣ ਪੁਰਾਤਨ ਮੰਦਰ ਬੀਕਾਪੁਰ ਵਿਖੇ ਪਿਛਲੇ 7 ਦਿਨਾ ਤੋਂ ਚੱਲ ਰਹੀ ਸਰ੍ੀਮਤ ਭਾਗਵਤ ਕਥਾ ਦੇ ਵਿਰਾਮ ਸਮਾਰੋਹ ਮੋਕੇ ਸਮੁਲਿਅਤ ਕਰਦੇ ਹੋਏ ਪੂਰਨ ਹਾਊਤੀ ਵਿੱਚ ਵਿਸੇਸ਼ਤੋਰ ਤੇ ਸ਼ਿਕਰਤ ਕੀਤੀ ਅਤੇ ਧਾਰਮਿਕ ਸਥਾਨ ਤੇ ਨੋਜਵਾਨ ਕਲੱਬ ਨੂੰ 3 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਪਿੰਡ ਬੀਕਾਪੁਰ ਦੇ ਹੋਰ ਰਹਿੰਦੇ ਵਿਕਾਸ ਕਾਰਜਾ ਨੂੰ ਜਲਦੀ ਮੁਕੰਮਲ ਕਰਵਾਉਣ ਦਾ ਭਰੋਸਾ ਦਿੱਤਾ
ਇਸ ਮੋਕੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸੰਗਤਾ ਨੁੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰ੍ੀਮਤ ਭਾਗਵਤ ਪਰ੍ਾਣ ਸਾਰੇ ਸ਼ਾਸਤਰ ਦਾ ਇਕ ਸਾਸ਼ਤਰ ਹੈ ਜਿਸ ਵਿਚੋਂ ਸਾਰੀਆਂ ਧਾਰਮਿਕ ਗੱਲਾਂ ਦਾ ਵਿਸਲੇਸ਼ਣ ਤੇ ਵਰਨਣ ਹੈ. ਉਹਨਾਂ ਕਿਹਾ ਕਿ ਧਾਰਮਿਕ ਸਮਾਰੋਹ ਅਤੇ ਧਾਰਮਿਕ ਗਰ੍ੰਥਾਂ ਦੇ ਉਚਾਰਣ ਨਾਲ ਸਾਡੀ ਸੰਸਕਰ੍ਿਤੀ ਬਾਰੇ ਨੋਜਵਾਨਾਂ ਅਤੇ ਬੱਚਿਆ ਨੂੰ ਨਵੀਂ ਸੇਧ ਮਿਲਦੀ ਹੈ. ਸਾਡੇ ਇਹਨਾ ਧਾਰਮਿਕ ਗਰ੍ੰਥਾਂ ਵਿੱਚ ਸੰਸਾਰ ਦੀਆਂ ਬਹੁਤ ਸਾਰੀਆਂ ਸਿਚਾਈਆਂ ਦਰਜ ਹਨ. ਇਹਨਾਂ ਧਾਰਮਿਕ ਗਰ੍ੰਥਾਂ ਤੋਂ ਸੇਧ ਲੈ ਕੇ ਅਸੀਂ ਆਪਣਾ ਮਾਰਗ ਦਰਸ਼ਨ ਕਰ ਸਕਦੇ ਹਾਂ. ਉਹਨਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਰੋਹ ਅਤੇ ਸਮਾਗਮ ਕਰਵਾਉਣ ਵਾਲੇ ਪਰ੍ਬੰਧਕ ਵਧਾਈ ਦੇ ਪਾਤਰ ਹਨ ਜੋ ਅੱਜ ਦੇ ਸਮਾਜ ਵਿੱਚ ਸਾਡੇ ਬੱਚਿਆ ਤੇ ਨੋਜਵਾਨਾਂ ਨੂੰ ਸਾਡੇ ਆਦਿ ਗਰ੍ੰਥਾ ਤੇ ਧਰਮ ਬਾਰੇ ਜਾਣਕਾਰੀ ਦੇ ਰਹੇ ਹਨ. ਉਹਨਾਂ ਕਿਹਾ ਕਿ ਕਰੋਨਾ ਕਾਲ ਦੋਰਾਨ ਅਜਿਹੇ ਸਮਾਰੋਹ ਕਰਨ ਸਮੇਂ ਸਿਹਤ ਵਿਭਾਗ ਵਲੋਂ ਜਾਰੀ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣੀਆਂ ਬੇਹੱਦ ਜਰੂਰੀ ਹਨ ਇਸਲਈ ਮਾਸਕ ਪਾਉਣ, ਸਮਾਜਿਕ ਵਿੱਥ ਰੱਖਣ ਅਤੇ ਸਾਫ ਸਫਾਈ ਦਾ ਵਿਸੇਸ਼ ਧਿਆਨ ਰੱਖਿਆ ਜਾਵੇ.
ਇਸ ਤੋਂ ਪਹਿਲਾਂ ਅਚਾਰਿਆ ਸੁਸ਼ੀਲ ਕੁਮਾਰ ਅਤੇ ਸਰਪੰਚ ਭਾਗ ਸਿੰਘ ਨੇ ਰਾਣਾ ਕੇ ਪੀ ਸਿੰਘ ਦਾ ਦੁਸ਼ਾਲਾ ਅਤੇ ਧਾਰਮਿਕ ਤਸਵੀਰ ਦੇ ਕੇ ਵਿਸੇਸ਼ ਸਨਮਾਨ ਕੀਤਾ.
ਇਸ ਮੋਕੇ ਅਚਾਰਿਆ ਸੁਸ਼ੀਲ ਸ਼ਰਮਾਂ, ਕਮਲਦੇਵ ਜੋਸ਼ੀ, ਪਰ੍ੇਮ ਸਿੰਘ ਬਾਸੋਵਾਲ, ਲੱਕੀ ਕਪਿਲਾ, ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ, ਐਸ ਐਚ ਓ ਰੁਪਿੰਦਰ ਸਿੰਘ,ਕਸ਼ਮੀਰ ਸਿੰਘ, ਸੁੱਚਾ ਸਿੰਘ, ਸੁਖਦੇਵ ਸਿੰਘ, ਕੇਵਲ ਸਿੰਘ, ਲਖਵੀਰ ਸਿੰਘ, ਰਸ਼ਪਾਲ ਸਿੰਘ, ਗੁਰਦਿਆਲ ਸਿੰਘ, ਕਰ੍ਿਸ਼ਨਦੇਵ, ਗੁਰਬਖਸ਼ ਸਿੰਘ, ਕੈਪਟਨ ਗਰਨੈਬ ਸਿੰਘ, ਚਰਨਜੀਤ ਸਿੰਘ, ਆਦਿ ਪੰਤਵੱਤੇ ਹਾਜ਼ਰ ਸਨ.