ਸਪੀਕਰ ਰਾਣਾ ਕੇ.ਪੀ ਸਿੰਘ ਅੱਜ ਇੰਟਰੈਕਸ਼ਨ ਵਿੱਧ ਡਾਕਟਰਜ ਅਤੇ ਕੋਵਿਡ ਐਂਡ ਹੈਲਥ ਐਂਡ ਵੈਲਨੈਸ ਕਲੀਨਿਕਸ ਦੇ ਡਿਜੀਟਲ ਸਮਾਗਮ ਵਿਚ ਹੋਏ ਸ਼ਾਮਿਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 107 ਹੈਲਥ ਐਂਡ ਵੈਲਨੈਸ ਸੈਂਟਰਾਂ ਦਾ ਕੀਤਾ ਡਿਜੀਟਲ ਉਦਘਾਟਨ
ਸ੍ਰੀ ਅਨੰਦਪੁਰ ਸਾਹਿਬ 21 ਨਵੰਬਰ (ਨਿਊ ਸੁਪਰ ਭਾਰਤ ਨਿਊਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਸਵੇਰੇ ਇੰਟਰੈਕਸ਼ਨ ਵਿੱਧ ਡਾਕਟਰਜ ਅਤੇ ਕੋਵਿਡ ਐਂਡ ਹੈਲਥ ਐਂਡ ਵੈਲਨੈਸ ਕਲੀਨਿਕ ਸੈਂਟਰ ਦੇ ਡਿਜੀਟਲ ਪ੍ਰੋਗਰਾਮ ਵਿਚ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ।
ਸਪੀਕਰ ਰਾਣਾ ਕੇ.ਪੀ ਸਿੰਘ ਅੱਜ ਸਵੇਰੇ ਉਪ ਮੰਡਲ ਦਫਤਰ ਸ੍ਰੀ ਅਨੰਦਪੁਰ ਸਾਹਿਬ ਦੇ ਮੀਟਿੰਗ ਹਾਲ ਵਿਚ ਪਹੁੰਚੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਇੰਟਰੈਕਸ਼ਨ ਵਿੱਧ ਡਾਕਟਰਜ ਅਤੇ ਕੋਵਿਡ ਐਂਡ ਹੈਲਥ ਐਂਡ ਵੈਲਨੈਸ ਕਲੀਨਿਕ ਸੈਂਟਰ ਦੇ ਪ੍ਰਬੰਧਾ ਅਤੇ ਪ੍ਰਗਤੀ ਸਬੰਧੀ ਡਿਜੀਟਲ ਸਮਾਰੋਹ ਵਿਚ ਵੀਡੀਓ ਕਾਨਫਰੰਸ ਰਾਹੀ ਡਾਕਟਰਾਂ ਤੇ ਮੈਡੀਕਲ ਸਟਾਫ ਦੀ ਸਮੂਲੀਅਤ ਦੇ ਵਿਸੇਸ਼ ਪ੍ਰਬੰਧ ਕੀਤੇ ਹੋਏ ਸਨ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 107 ਹੈਲਥ ਐਂਡ ਵੈਲਨੈਸ ਸੈਂਟਰਾਂ ਬਾਰੇ ਵੀਡੀਓ ਕਾਨਫਰੰਸ ਰਾਹੀ ਜਾਣਕਾਰੀ ਦਿੱਤੀ।ਇਸ ਮੋਕੇ ਮੁੱਖ ਮੰਤਰੀ ਨੇ ਡਾਕਟਰਾਂ ਤੇ ਮੈਡੀਕਲ ਸਟਾਫ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੇ ਸਿਹਤ ਵਿਭਾਗ ਵਲੋਂ ਕਰੋਨਾ ਕਾਲ ਦੋਰਾਨ ਨਿਭਾਇਆ ਸੇਵਾਵਾਂ ਦੀ ਸ਼ਲਾਘਾ ਕੀਤੀ।
ਇਸ ਉਪਰੰਤ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਕਰੋਨਾ ਅਣਕਿਆਸੀ ਬਿਮਾਰੀ ਨੇ ਹਰ ਵਰਗ,ਰਾਜ,ਦੇਸ਼ ਅਤੇ ਸਥਿਤੀ ਨੂੰ ਪ੍ਰਭਾਵਿਤ ਕੀਤਾ ਹੈ। ਸਾਡੇ ਸਿਹਤ ਕਰਮਚਾਰੀਆਂ, ਮੈਡੀਕਲ ਸਟਾਫ, ਸਮਾਜ ਸੇਵੀ ਸੰਗਠਨਾਂ, ਪ੍ਰਸਾਸ਼ਨ, ਪੁਲਿਸ, ਸਫਾਈ ਕਰਮਚਾਰੀਆਂ ਨੇ ਸਿਹਤ ਵਿਭਾਗ ਦੀ ਕਰੋਨਾ ਉਤੇ ਫਤਿਹ ਪਾਉਣ ਦੀ ਪੰਜਾਬ ਸਰਕਾਰ ਦੀ ਮੁਹਿੰਮ ਮਿਸ਼ਨ ਫਤਿਹ ਵਿਚ ਡਾਕਟਰਾਂ ਅਤੇ ਮੈਡੀਕਲ ਸਟਾਫ ਦੇ ਨਾਲ ਮੋਢੇ ਨਾਲ ਮੋਢਾ ਜ਼ੋੜ ਕੇ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਮਾਰੀ ਹਾਲੇ ਖਤਮ ਨਹੀ ਹੋਈ ਹੈ ਸਤਰਕ ਰਹਿ ਕੇ ਹੀ ਇਸ ਤੋ ਬਚਾਅ ਸੰਭਵ ਹੈ, ਅਸੀ ਸਾਰੇ ਖੁਦ ਆਪਣਾ ਇਲਾਜ ਬਿਹਤਰ ਢੰਗ ਨਾਲ ਕਰ ਸਕਦੇ ਹਾਂ। ਇਸ ਲਈ ਸਾਵਧਾਨੀਆਂ ਅਪਨਾ ਕੇ ਕਰੋਨਾ ਨੂੰ ਹਰਾਇਆ ਜਾਵੇ। ਉਨ੍ਹਾਂ ਨੇ ਬੀਤੇ ਸਮੇ ਦੋਰਾਨ ਇਸ ਇਲਾਕੇ ਵਿਚ ਕਰੋਨਾ ਨੂੰ ਹਰਾਉਣ ਲਈ ਸਿਹਤ ਵਿਭਾਗ ਵਲੋ ਨਿਭਾਇਆਂ ਬਿਹਤਰੀਨ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਸਮਾਰੋਹ ਦਾ ਵੱਖ ਵੱਖ ਹਸਪਤਾਲਾਂ, ਮੁਢਲੇ ਸਿਹਤ ਕੇਂਦਰਾਂ ਅਤੇ ਹੋਰ ਸਿਹਤ ਸੰਸਥਾਵਾਂ ਜਿਵੇ ਕਿ ਕਮਿਊਨਿਟੀ ਸਿਹਤ ਕੇਂਦਰਾਂ ਵਿਚ ਸਿੱਧਾ ਪ੍ਰਸਾਰਣ ਕੀਤਾ ਗਿਆ।ਇਸ ਮੋਕੇ ਐਸ.ਡੀ.ਐਮ ਮੈਡਮ ਕਨੁੂੰ ਗਰਗ, ਸਿਵਲ ਸਰਜਨ ਡਾ.ਦਵਿੰਦਰ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ, ਜਿਲ੍ਹਾ ਪ੍ਰੀਸਦ ਦੀ ਚੇਅਰ ਪਰਸਨ ਕ੍ਰਿਸ਼ਨਾ ਦੇਵੀ, ਨਗਰ ਕੋਸਲ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ,ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ, ਨਰਿੰਦਰ ਸੈਣੀ, ਵਪਾਰ ਮੰਡਲ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ, ਇੰਦਰਜੀਤ ਸਿੰਘ ਅਰੋੜਾ, ਰਾਮ ਸਿੰਘ ਰਾਣਾ, ਸੰਜੀਵਨ ਰਾਣਾ, ਪ੍ਰੇਮ ਸਿੰਘ ਬਾਸੋਵਾਲ, ਚੋਧਰੀ ਪਹੂ ਲਾਲ ਤੋ ਇਲਾਵਾ ਡਾਕਟਰ, ਮੈਡੀਕਲ ਸਟਾਫ, ਸਿਹਤ ਕਰਮਚਾਰੀ ਅਤੇ ਇਲਾਕੇ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ।