ਵਿਸ਼ਵ ਪਰ੍ਸਿੱਧ ਵਿਰਾਸਤ ਏ ਖਾਲਸਾ ਨੂੰ ਖੋਲਹ੍ਣ ਦਾ ਲਿਆ ਗਿਆ ਫ਼ੈਸਲਾ, ਭਲਕੇ ਸੈਲਾਨੀਆਂ ਲਈ ਖੋਲਹ੍ਿਆ ਜਾਵੇਗਾ ਵਿਰਾਸਤ ਏ ਖਾਲਸਾ.

***ਕੋਵਿਡ-19 ਤੋਂ ਬਚਾਅ ਲਈ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੈਲਾਨੀ ਵੇਖ ਸਕਣਗੇ ਵਿਰਾਸਤ ਏ ਖਾਲਸਾ.
***ਥਰਮਲ ਸਕੈਨਿੰਗ, ਮਾਸਕ ਪਹਿਨਣਾ, ਸਮਾਜਿਕ ਦੂਰੀ ਸਣੇ ਸੈਨੀਟਾਈਜ਼ਰ ਆਦਿ ਦੀ ਵਰਤੋਂ ਹੋਵੇਗੀ ਲਾਜ਼ਮ.
***ਵਿਰਾਸਤ ਏ ਖਾਲਸਾ ਦੇ ਪਰ੍ਬੰਧਕਾਂ ਵੱਲੋਂ ਸਮੁੱਚੇ ਕੰਪਲੈਕਸ ਨੂੰ ਸੈਲਾਨੀਆਂ ਦੀ ਆਮਦ ਤੋਂ ਪਹਿਲਾਂ ਕੀਤਾ ਗਿਆ ਸੇਨੇਟਾਈਜ਼.
ਸਰ੍ੀ ਅਨੰਦਪੁਰ ਸਾਹਿਬ 10 ਨਵੰਬਰ / ਨਿਊ ਸੁਪਰ ਭਾਰਤ ਨਿਊਜ਼
ਪੰਜਾਬ ਸਰਕਾਰ ਵੱਲੋਂ ਵਿਸ਼ਵ ਪਰ੍ਸਿੱਧ ਵਿਰਾਸਤ-ਏ-ਖਾਲਸਾ ਨੂੰ ਭਲਕੇ 11 ਨਵੰਬਰ ਤੋਂ ਖੋਲਹ੍ਣ ਦਾ ਫ਼ੈਸਲਾ ਕੀਤਾ ਗਿਆ ਹੈ. ਇਸ ਸਬੰਧੀ ਜਿਥੇ ਪਰ੍ਬੰਧਕਾਂ ਵੱਲੋਂ ਸਮੁੱਚੇ ਕੰਪਲੈਕਸ ਨੂੰ ਪੂਰੀ ਤਰਹ੍ਾਂ ਦੇ ਨਾਲ ਸੈਨੇਟਾਈਜ਼ਡ ਕੀਤਾ ਜਾ ਰਿਹਾ ਹੈ ਉਥੇ ਸੈਲਾਨੀਆਂ ਨੂੰ ਗਰ੍ਹਿ ਮੰਤਰਾਲੇ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਦਾ ਪਾਲਣ ਕਰਨਾ ਹੋਵੇਗਾ. ਵਿਰਾਸਤ-ਏ-ਖ਼ਾਲਸਾ ਕਰੋਨਾ ਮਹਾਂਮਾਰੀ ਕਰਕੇ ਮਾਰਚ ਮਹੀਨੇ ਤੋਂ ਬਾਅਦ ਲਗਾਤਾਰ ਬੰਦ ਹੈ ਪਰ ਅੱਜ ਸਰਕਾਰ ਵੱਲੋਂ ਅਹਿਮ ਫੈਸਲਾ ਲੈਂਦੇ ਹੋਏ ਇਸ ਨੂੰ ਭਲਕੇ ਬੁੱਧਵਾਰ ਤੋਂ ਖੋਲਹ੍ਣ ਦਾ ਫ਼ੈਸਲਾ ਕਰ ਲਿਆ ਗਿਆ ਹੈ.

ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਇਕ ਬੁਲਾਰੇ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਨੂੰ ਹਮੇਸ਼ਾ ਦੀ ਤਰਹ੍ਾਂ ਸਵੇਰੇ 10.00 ਵਜੇ ਤੋਂ ਸ਼ਾਮ 4.30 ਵਜੇ ਤੱਕ ਖੋਲਿਆ ਜਾ ਰਿਹਾ ਹੈ. ਇਸਦੇ ਲਈ ਸਾਰੇ ਪਰ੍ਬੰਧ ਮੁਕੰਮਲ ਕਰ ਲਏ ਹਨ. ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਸਾਰੇ ਜਰੂਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਜਾਵੇਗਾ.

ਕੈਬਨਿਟ ਮੰਤਰੀ ਸ.ਚਰਨਜੀਤ ਸਿੰਘ ਚੰਨੀ ਨੇ ਵਿਰਾਸਤ-ਏ-ਖਾਲਸਾ ਖੋਲਣ ਦਾ ਕੀਤਾ ਐਲਾਨ.
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਵਿਰਾਸਤ-ਏ-ਖਾਲਸਾ ਖੋਲਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਦੇਸ਼ ਵਿਦੇਸ਼ ਤੋਂ ਸਰ੍ੀ ਅਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾ ਅਨੁਸਾਰ ਪੰਜਾਬ ਸਰਕਾਰ ਵਲੋਂ ਵਿਰਾਸਤ-ਏ-ਖਾਲਸਾ ਖੋਲਣ ਦਾ ਫੈਸਲਾ ਕੀਤਾ ਹੈ ਇਸਨੂੰ ਪਰ੍ਬੰਧਕਾਂ ਵਲੋਂ ਪੂਰੀ ਸ਼ਰਧਾ ਨਾਲ ਵਿਖਾਇਆ ਜਾਵੇਗਾ. ਪੂਰੀਤਰਹ੍ਾਂ ਸੈਨੇਟਾਈਜ ਕਰਕੇ ਕੋਵਿਡ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਪਾਲਣਾ ਕਰਕੇ ਇਥੇ ਸੈਲਾਨੀਆਂ ਦੀ ਆਮਦ 11 ਨਵੰਬਰ ਤੋਂ ਸੁਰੂ ਹੋ ਰਹੀ ਹੈ.
ਤਸਵੀਰ:-ਵਿਰਾਸਤ-ਏ-ਖਾਲਸਾ ਨੂੰ ਖੋਲਣ ਤੋਂ ਪਹਿਲਾਂ ਸੈਨੇਟਾਈਜ ਕਰਨ ਦੇ ਦਰ੍ਿਸ਼.


